ਇਸ ਸਮੇਂ ਕਿਸੇ ਨੂੰ ਵੀ ਆਪਣੀ ਮਾਂ ਨਰਸਿੰਗ ਹੋਮ 'ਚ ਨਹੀਂ ਰੱਖਣੀ ਚਾਹੀਦੀ: ਨਿਊਯਾਰਕ ਗਵਰਨਰ

Sunday, May 10, 2020 - 02:42 PM (IST)

ਇਸ ਸਮੇਂ ਕਿਸੇ ਨੂੰ ਵੀ ਆਪਣੀ ਮਾਂ ਨਰਸਿੰਗ ਹੋਮ 'ਚ ਨਹੀਂ ਰੱਖਣੀ ਚਾਹੀਦੀ: ਨਿਊਯਾਰਕ ਗਵਰਨਰ

ਨਿਊਯਾਰਕ- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਰਹੇ ਹਨ ਤੇ ਸਭ ਤੋਂ ਵੱਧ ਨਿਊਯਾਰਕ ਵਿਚ ਮੌਤਾਂ ਹੋਈਆਂ ਹਨ। ਉੱਥੇ ਹੀ ਕਈ ਨਰਸਿੰਗ ਹੋਮਜ਼ ਵਿਚ ਵੀ ਵੱਡੀ ਗਿਣਤੀ ਵਿਚ ਬਜ਼ੁਰਗਾਂ ਦੀ ਮੌਤ ਹੋਣਾ, ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸੇ ਲਈ ਨਿਊਯਾਰਕ ਦੇ ਗਵਰਨਰ ਐਂਡਰੀਊ ਕੁਓਮੋ ਨੂੰ ਸਖਤ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। 

ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ 78,400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਵਿਚੋਂ ਦੇਸ਼ ਭਰ ਦੇ ਨਰਸਿੰਗ ਹੋਮਜ਼ ਵਿਚ ਹੋਈਆਂ ਮੌਤਾਂ ਦੀ ਗਿਣਤੀ 26,000 ਤੋਂ ਵੱਧ ਹੈ। ਸਿਰਫ ਨਿਊਯਾਰਕ ਦੇ ਹੀ ਨਰਸਿੰਗ ਹੋਮਜ਼ ਵਿਚ 5,300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। 


ਇਸ ਸਬੰਧੀ ਕੁਓਮੋ ਨੇ ਕਿਹਾ ਕਿਹਾ ਅਸੀਂ ਇਸ ਵਾਇਰਸ ਨੂੰ ਨਰਸਿੰਗ ਹੋਮਜ਼ ਤੋਂ ਦੂਰ ਰੱਖਣ ਲਈ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਸਮਾਂ ਕਿਸੇ ਨੂੰ ਵੀ ਆਪਣੀ ਮਾਂ ਨੂੰ ਨਰਸਿੰਗ ਹੋਮਜ਼ ਵਿਚ ਰੱਖਣ ਦਾ ਨਹੀਂ ਹੈ। ਇਹ ਹੀ ਸੱਚ ਹੈ। ਲਾਂਗ ਆਈਲੈਂਡ ਨਰਸਿੰਗ ਹੋਮ ਵਿਚ ਕੋਰੋਨਾ ਵਾਇਰਸ ਕਾਰਨ ਆਪਣੀ ਮਾਂ ਨੂੰ ਗੁਆ ਚੁੱਕੀ ਐਲਿਨੇ ਮਾਜਜੋਤਾ ਨੇ ਕਿਹਾ ਕਿ ਸੂਬਾ ਸਰਕਾਰ ਇਸ ਨਾਲ ਜਿਸ ਤਰ੍ਹਾਂ ਨਜਿੱਠ ਰਹੀ ਹੈ, ਉਹ ਬਹੁਤ ਹੀ ਗੈਰ-ਜ਼ਿੰਮੇਵਾਰਾਨਾ, ਲਾਪਰਵਾਹ ਅਤੇ ਮੂਰਖਤਾ ਵਾਲਾ ਰਵੱਈਆ ਹੈ। ਨੇਤਾ, ਸਿਹਤ ਅਧਿਕਾਰੀਆਂ 'ਤੇ ਨਿਗਰਾਨੀ ਰੱਖਣ ਵਾਲੀਆਂ ਸੰਸਥਾਵਾਂ ਅਤੇ ਲੋਕ ਵਾਇਰਸ ਸਬੰਧੀ ਜਾਂਚ ਅਤੇ ਪਾਰਦਰਸ਼ਿਤਾ ਦੀ ਕਮੀ ਨੂੰ ਇਸ ਦਾ ਕਾਰਨ ਦੱਸ ਰਹੇ ਹਨ। ਦੂਜਾ ਕਾਰਨ ਸੂਬਾ ਸਰਕਾਰ ਦਾ ਦਿਸ਼ਾ-ਨਿਰਦੇਸ਼ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਨਰਸਿੰਗ ਹੋਮ ਨਵੇਂ ਮਰੀਜ਼ਾਂ ਨੂੰ ਭਰਤੀ ਕਰਨਗੇ। ਬਜ਼ੁਰਗਾਂ ਦੇ ਹਿੱਤ ਵਿਚ ਕੰਮ ਕਰਨ ਵਾਲੇ ਮੈਰੀਡੇਲ ਵਿਪਿਚ ਨੇ ਕਿਹਾ,"ਮ੍ਰਿਤਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਇਹ ਪਰੇਸ਼ਾਨ ਕਰਨ ਵਾਲੀ ਗੱਲ ਹੈ।" ਕੁਓਮੋ ਨੂੰ ਹਾਲ ਹੀ ਵਿਚ ਇਹ ਕਹਿਣ 'ਤੇ ਆਲੋਚਨਾ ਸਹਿਣ ਕਰਨੀ ਪਈ ਸੀ ਕਿ ਨਰਸਿੰਗ ਹੋਮਜ਼ ਨੂੰ ਮਾਸਕ ਅਤੇ ਗਾਊਨ ਦੇਣਾ ਸਾਡਾ ਕੰਮ ਨਹੀਂ ਹੈ ਕਿਉਂਕਿ ਇਹ ਨਰਸਿੰਗ ਹੋਮਜ਼ ਸਰਕਾਰੀ ਨਹੀਂ ਹਨ। ਨਿਊਯਾਰਕ ਦੇ ਸਟੇਟ ਅਸੈਂਬਲੀ ਮੈਂਬਰ ਰੋਨ ਕਿਮ ਨੇ ਕਿਹਾ ਕਿ ਅਜਿਹਾ ਕਹਿਣਾ ਬਹੁਤ ਹੀ ਗਲਤ ਰਵੱਈਆ ਹੈ।


author

Lalita Mam

Content Editor

Related News