ਵਿਦੇਸ਼ੀਆਂ ਨੂੰ ਕੈਨੇਡਾ ਸਰਕਾਰ ਨੇ ਦਿੱਤਾ ਵੱਡਾ ਝਟਕਾ, ਹੁਣ ਨਹੀਂ ਖ਼ਰੀਦ ਸਕਣਗੇ ਘਰ

04/08/2022 11:46:26 AM

ਓਟਾਵਾ (ਏਜੰਸੀ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਕੈਨੇਡਾ ‘ਚ ਵਿਦੇਸ਼ੀਆਂ ਦੇ ਘਰ ਖਰੀਦਣ ‘ਤੇ ਪਾਬੰਦੀ ਲਗਾਏਗੀ। ਘਰਾਂ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧੇ ਦੀਆਂ ਅਟਕਲਾਂ ਦੇ ਵਿਚਕਾਰ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਸਾਲ ਲਈ ਫੈਡਰਲ ਬਜਟ ਦੀ ਘੋਸ਼ਣਾ ਕਰਦੇ ਹੋਏ ਮੰਗ ਨੂੰ ਘੱਟ ਕਰਨ ਲਈ ਕਈ ਉਪਾਅ ਕੀਤੇ।

ਇਹ ਵੀ ਪੜ੍ਹੋ: ਐਮਰਜੈਂਸੀ ਲੈਂਡਿੰਗ ਕਰਦੇ ਹੀ 2 ਹਿੱਸਿਆਂ 'ਚ ਵੰਡਿਆ ਗਿਆ ਜਹਾਜ਼, ਵੇਖੋ ਖ਼ੌਫਨਾਕ ਵੀਡੀਓ

ਸਰਕਾਰ ਨੇ ਇਕ ਸਾਲ ਦੇ ਅੰਦਰ ਆਪਣੇ ਘਰ ਵੇਚਣ ਵਾਲੇ ਵਿਦੇਸ਼ੀਆਂ 'ਤੇ ਘਰ ਖਰੀਦਣ 'ਤੇ 2 ਸਾਲ ਦੀ ਪਾਬੰਦੀ ਲਗਾਉਣ ਅਤੇ ਜ਼ਿਆਦਾ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਦੋਵਾਂ ਕਦਮਾਂ ਵਿੱਚ ਸਥਾਈ ਨਿਵਾਸੀਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੁਝ ਛੋਟਾਂ ਸਮੇਤ ਕਈ ਅਪਵਾਦ ਹਨ।

ਇਹ ਵੀ ਪੜ੍ਹੋ: ਅਮਰੀਕਾ ਦੇ ਅਧਿਕਾਰੀ ਦੀ ਭਾਰਤ ਨੂੰ ਧਮਕੀ- ਰੂਸ ਨਾਲ ਗਠਜੋੜ ਕੀਤਾ ਤਾਂ ਚੁਕਾਉਣੀ ਪਵੇਗੀ ਭਾਰੀ ਕੀਮਤ

ਬਜਟ ਵਿੱਚ ਨਵੀਂ ਹਾਊਸਿੰਗ ਲਈ ਅਤੇ ਬਜ਼ਾਰ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਕੈਨੇਡੀਅਨਾਂ ਦੀ ਮਦਦ ਕਰਨ ਲਈ ਕਈ ਉਪਾਅ ਵੀ ਸ਼ਾਮਲ ਹਨ, ਜਿਸ ਵਿੱਚ ਨਵਾਂ ਬੱਚਤ ਖਾਤਾ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ 'ਟੈਕਸ ਕ੍ਰੈਡਿਟ' ਵਿੱਚ ਬਦਲਾਅ ਸ਼ਾਮਲ ਹਨ। ਸਰਕਾਰ 'ਤੇ ਪਿਛਲੇ ਸਾਲ ਕੀਮਤਾਂ 'ਚ 20 ਫ਼ੀਸਦੀ ਤੋਂ ਜ਼ਿਆਦਾ ਵਾਧੇ ਅਤੇ ਕਿਰਾਏ ਦੀਆਂ ਦਰਾਂ ਵੀ ਵਧਣ ਨਾਲ ਦਬਾਅ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਕਪੂਰਥਲਾ ਦੀ 24 ਸਾਲਾ ਪੰਜਾਬਣ ਦੇ ਕਤਲ ਮਾਮਲੇ 'ਚ ਗੋਰਾ ਗ੍ਰਿਫ਼ਤਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News