ਚੋਣਾਂ ਕਰਵਾਉਣ ਲਈ ਆਪਸ ’ਚ ਗੱਲਬਾਤ ਕਰਨ ਸਰਕਾਰ ਤੇ ਵਿਰੋਧੀ ਧਿਰ : ਪਾਕਿ ਸੁਪਰੀਮ ਕੋਰਟ
Tuesday, May 16, 2023 - 01:27 AM (IST)
ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸੰਘੀ ਸਰਕਾਰ ਅਤੇ ਵਿਰੋਧੀ ਧਿਰ ਨਾਲ ਦੇਸ਼ ਵਿਚ ਸ਼ਾਂਤੀ ਬਹਾਲ ਕਰਨ ਲਈ ਫਿਰ ਤੋਂ ਸੰਵਾਦ ਸ਼ੁਰੂ ਕਰਨ ਦੀ ਅਪੀਲ ਕੀਤੀ ਅਤੇ ਪੰਜਾਬ ਸੂਬੇ ਵਿਚ ਚੋਣਾਂ ਕਰਵਾਉਣ ਲਈ ਜਾਰੀ ਅੜਿੱਕੇ ਨਾਲ ਸਬੰਧਤ ਚੋਣ ਕਮਿਸ਼ਨ ਦੀ ਪਟੀਸ਼ਨ ’ਤੇ ਸੁਣਵਾਈ ਇਕ ਹਫ਼ਤੇ ਲਈ ਮੁਅੱਤਲ ਕਰ ਦਿੱਤੀ।
ਪਾਕਿਸਤਾਨ ਦੀ ਸੰਸਦ ਵਿਚ ਉੱਠੀ ਮੰਗ-‘ਇਮਰਾਨ ਖਾਨ ਨੂੰ ਫਾਂਸੀ ਦਿਓ’
ਪਾਕਿਸਤਾਨ ਦੀ ਸੰਸਦ ਵਿਚ ਸੋਮਵਾਰ ਨੂੰ ਇਮਰਾਨ ਖਾਨ ਨੂੰ ਫਾਂਸੀ ਦੇਣ ਦੀ ਮੰਗ ਵੀ ਉੱਠੀ। ਵਿਰੋਧੀ ਧਿਰ ਦੇ ਨੇਤਾ ਰਾਜਾ ਰਿਆਜ਼ ਅਹਿਮਦ ਖਾਨ ਨੇ ਕਿਹਾ ਕਿ ਇਮਰਾਨ ਖਾਨ ਨੂੰ ਸ਼ਰੇਆਮ ਫਾਂਸੀ ਦੇਣੀ ਚਾਹੀਦੀ ਹੈ ਪਰ ਅਦਾਲਤਾਂ ਉਨ੍ਹਾਂ ਦਾ ਅਜਿਹਾ ਸਵਾਗਤ ਕਰ ਰਹੀਆਂ ਹਨ, ਜਿਵੇਂ ਉਹ ਜਵਾਈ ਹੋਣ।
ਇਮਰਾਨ ਨੂੰ ਰਿਹਾਅ ਕਰਨ ਵਾਲੇ ਚੀਫ਼ ਜਸਟਿਸ ਨੂੰ ਹਟਾਉਣ ਦੀ ਤਿਆਰੀ
ਸੱਤਾ ਧਿਰ ਗੱਠਜੋੜ ਸਰਕਾਰ ਇਮਰਾਨ ਖਾਨ ਨੂੰ ਜ਼ਮਾਨਤ ਦੇਣ ਵਾਲੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਉਮਰ ਅਤਾ ਬਾਂਦੀਆਲ ਨੂੰ ਹਟਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਸੰਸਦ ਵਿਚ ਨਿੰਦਾ ਦਾ ਮਤਾ ਲਿਆਂਦਾ ਜਾਵੇਗਾ।