ਕੋਰੋਨਾ : ਸੜਕ ''ਤੇ ਸੋਣ ਵਾਲਿਆਂ ਨੂੰ 5 ਸਟਾਰ ਹੋਟਲ ''ਚ ਰੱਖੇਗੀ ਇਸ ਦੇਸ਼ ਦੀ ਸਰਕਾਰ

03/31/2020 6:40:38 PM

ਕੈਨਬਰਾ — ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਸੰਕਟ ਫੈਲਿਆ ਹੋਇਆ ਹੈ। ਹਰ ਦੇਸ਼ ਆਪਣੇ-ਆਪਣੇ ਤਰੀਕੇ ਨਾਲ ਕੋਰੋਨਾ ਵਾਇਰਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ 'ਚ ਇਕ ਦੇਸ਼ ਅਜਿਹਾ ਪ੍ਰੋਜੈਕਟ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਦੇ ਤਹਿਤ ਸੜਕਾਂ 'ਤੇ ਸੋਣ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ 5 ਸਟਾਰ ਹੋਟਲ 'ਚ ਰੱਖਿਆ ਜਾਵੇਗਾ।

ਇਹ ਮਾਮਾਲ ਆਸਟਰੇਲੀਆ ਦੇ ਪਰਥ ਦਾ ਹੈ। ਸੜਕ 'ਤੇ ਸੋਣ ਵਾਲੇ ਲੋਕਾਂ ਨੂੰ ਕਰੀਹ 20,000 ਰੁਪਏ ਪ੍ਰਤੀ ਰਾਤ ਦੇ ਕਿਰਾਏ ਵਾਲੇ ਹੋਟਲ 'ਚ ਸ਼ਿਫਟ ਕੀਤਾ ਜਾਵੇਗਾ। ਪੱਛਮੀ ਆਸਟਰੇਲੀਆ ਦੀ ਸਰਕਾਰ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਪ੍ਰੋਜੈਕਟ ਦੇ ਤਹਿਤ ਕਰੀਬ ਇਕ ਮਹੀਨੇ ਤਕ ਸੜਕ 'ਤੇ ਸੋਣ ਵਾਲੇ ਲੋਕਾਂ ਨੂੰ ਹੋਟਲ 'ਚ ਰੱਖਿਆ ਜਾਵੇਗਾ। ਸ਼ੁਰੂਆਤ 'ਚ 20 ਬੇਘਰ ਲੋਕਾਂ ਦੇ ਪੈਨ ਪੈਸੇਫਿਕ ਹੋਟਲ 'ਚ ਰੁਕਣ ਦੀ ਵਿਵਸਥਾ ਕੀਤੀ ਜਾਵੇਗੀ।

ਪ੍ਰੋਜੈਕਟ ਨੂੰ ਹੋਟਲ ਵਿਦ ਹਾਰਟ ਦਾ ਨਾਂ ਦਿੱਤਾ ਗਿਆ ਹੈ। ਸਰਕਾਰ ਅਜਿਹੇ ਬੇਘਰ ਲੋਕਾਂ ਨੂੰ ਚੁਣੇਗੀ ਜੋ ਹੁਣ ਤਕ ਖੁਦ ਨੂੰ ਆਇਸੋਲੇਟ ਕਰਨ 'ਚ ਅਸਫਲ ਰਹੇ ਹਨ। ਬਾਅਦ 'ਚ ਇਸ ਪ੍ਰੋਜੈਕਟ 'ਚ ਘਰੇਲੂ ਹਿੰਸਾ ਦੀ ਸ਼ਿਕਾਰ ਔਰਤਾਂ ਅਤੇ ਮੈਂਟਲ ਹੈਲਥ ਨਾਲ ਜੂਝ ਰਹੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਜੇਕਰ ਪ੍ਰੋਜੈਕਟ ਸਫਲ ਹੁੰਦਾ ਹੈ ਤਾਂ ਹੋਟਲ ਦੇ 120 ਕਮਰੇ ਇਸਤੇਮਾਲ ਕੀਤੇ ਜਾ ਸਕਦੇ ਹਨ।

ਨਵੇਂ ਪ੍ਰੋਜੈਕਟ ਦੀ ਗੱਲ ਉਸ ਸਮੇਂ ਆਈ ਜਦੋਂ ਬੇਘਰ ਲੋਕਾਂ ਨੂੰ ਕੋਰੋਨਾ ਚੋਂ ਬਚਾਉਣ ਲਈ ਬੀਤੇ ਹਫਤੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ। ਕਮਿਊਨਿਟੀ ਸਰਵਿਸ ਮਨਿਸਟਰ ਸਿਮੋਨ ਮੈਗਰਕ ਨੇ ਕਿਹਾ ਕਿ ਇਸ ਕੋਸ਼ਿਸ਼ ਨਾਲ ਸਾਡੀ ਸਿਹਤ ਸੇਵਾਵਾਂ 'ਤੇ ਪੈਣ ਵਾਲੇ ਦਬਾਅ ਨੂੰ ਘੱਟ ਕਰ ਸਕਦੇ ਹਾਂ।


Inder Prajapati

Content Editor

Related News