ਪਾਕਿਸਤਾਨ ਸਰਕਾਰ ਨੇ ''ਵਾਹਗਾ ਜੁਆਇੰਟ ਚੈਕਪੁਆਇੰਟ ਐਕਸਪੈਂਸ਼ਨ ਪ੍ਰੋਜੈਕਟ'' ਦੀ ਕੀਤੀ ਸ਼ੁਰੂਆਤ
Wednesday, Sep 11, 2024 - 06:47 PM (IST)
ਲਾਹੌਰ - ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਰਸਮੀ ਤੌਰ 'ਤੇ ਭਾਰਤ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ 'ਵਾਹਗਾ ਜੁਆਇੰਟ ਚੈਕਪੁਆਇੰਟ ਐਕਸਪੈਂਸ਼ਨ ਪ੍ਰੋਜੈਕਟ' ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਮੁੱਖ ਮਕਸਦ ਦਰਸ਼ਕਾਂ ਦੇ ਬੈਠਣ ਲਈ ਜ਼ਿਆਦਾ ਜਗ੍ਹਾ ਮੁਹੱਈਆ ਕਰਵਾਉਣਾ ਹੈ। ਇਹ ਜਾਣਕਾਰੀ ਅਧਿਕਾਰੀ ਨੇ ਬੁੱਧਵਾਰ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੈਠਕ ਦੀ ਸਮਰੱਥਾ ਮੌਜੂਦਾ 8,000 ਤੋਂ ਵਧਾ ਕੇ 24,000 ਕਰਨ ਦਾ ਟੀਚਾ ਹੈ। ਇਸ ਪ੍ਰਾਜੈਕਟ ਦੀ ਲਾਗਤ 3 ਅਰਬ ਪਾਕਿਸਤਾਨੀ ਰੁਪਏ ਹੈ ਅਤੇ ਇਸ ਦੇ ਮੁਕੰਮਲ ਹੋਣ ਦੀ ਆਖਰੀ ਮਿਤੀ ਦਸੰਬਰ 2025 ਹੈ। ਕਥਿਤ ਤੌਰ 'ਤੇ ਇਸ ਪ੍ਰੋਜੈਕਟ ਦਾ ਉਦੇਸ਼ ਭਾਰਤੀ ਪਾਸੇ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਨੂੰ ਵਧਾਉਣਾ ਹੈ।
ਪੜ੍ਹੋ ਇਹ ਖ਼ਬਰ-ਕੈਨੇਡਾ ਨੇ ਇਜ਼ਰਾਈਲ ਲਈ 30 ਹਥਿਆਰ ਵਿਕਰੀ ਪਰਮਿਟ ਨੂੰ ਕੀਤਾ ਮੁਅੱਤਲ
ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ, "ਇਸ ਪ੍ਰਾਜੈਕਟ 'ਤੇ ਫਰਵਰੀ ’ਚ ਹਸਤਾਖਰ ਕੀਤੇ ਗਏ ਸਨ, ਪਰ ਹੁਣ ਜ਼ਮੀਨੀ ਪੱਧਰ 'ਤੇ ਕੰਮ ਨੇ ਤੇਜ਼ੀ ਫੜ ਲਈ ਹੈ।" ਉਨ੍ਹਾਂ ਕਿਹਾ ਕਿ ਬੈਠਣ ਦੀ ਸਮਰੱਥਾ ਤੋਂ ਇਲਾਵਾ, ਵਾਹਗਾ ਬਾਰਡਰ ਦੇ ਇਤਿਹਾਸ ਨੂੰ ਦਰਸਾਉਂਦਾ ਇਕ ਅਤਿ-ਆਧੁਨਿਕ ਇਤਿਹਾਸਕ ਅਜਾਇਬ ਘਰ, ਵੀ. ਵੀ. ਆਈ. ਪੀਜ਼ ਲਈ ਵੇਟਿੰਗ ਰੂਮ ਅਤੇ 'ਗਰੀਨ ਰੂਮ' ਵੀ ਬਣਾਏ ਜਾਣਗੇ। ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਜਾਣਗੇ। ਪ੍ਰਾਜੈਕਟ ਦੇ ਤਹਿਤ, ਦੁਨੀਆ ਦੇ ਪੰਜਵੇਂ ਸਭ ਤੋਂ ਉੱਚੇ ਫਲੈਗਪੋਲ ਦੀ ਉਚਾਈ 115 ਮੀਟਰ ਤੋਂ ਵਧਾ ਕੇ 135 ਮੀਟਰ ਕੀਤੀ ਜਾਵੇਗੀ, ਜਿਸ ਨਾਲ ਇਹ ਦੁਨੀਆ ਦਾ ਤੀਜਾ ਸਭ ਤੋਂ ਉੱਚਾ ਫਲੈਗਪੋਲ ਬਣ ਜਾਵੇਗਾ।
ਪੜ੍ਹੋ ਇਹ ਖ਼ਬਰ-ਪਾਕਿਸਤਾਨ ਨੂੰ ਮਿਲੀ ਦੂਜੀ ਮਹਿਲਾ ਵਿਦੇਸ਼ ਸਕੱਤਰ, ਸੰਭਾਲਿਆ ਕਾਰਜ ਭਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।