ਪਾਕਿ ਸਰਕਾਰ ''ਚ ਹਿੰਮਤ ਹੈ ਤਾਂ ਫੌਜੀ ਜਰਨੈਲਾਂ ਨੂੰ ਛੂਹ ਕੇ ਦਿਖਾਵੇ : ਸੱਜਾਦ ਰਾਜਾ

10/01/2020 4:39:11 PM

ਇਸਲਾਮਾਬਾਦ (ਬਿਊਰੋ): ਗਿਲਗਿਤ ਬਾਲਟੀਸਤਾਨ ਦੇ ਨੇਤਾ ਅਤੇ ਕਾਰਕੁੰਨ ਸੱਜਾਦ ਰਾਜਾ ਨੇ ਮੰਗਲਵਾਰ ਨੂੰ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਦੀ ਗ੍ਰਿਫ਼ਤਾਰੀ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਪਾਕਿਸਤਾਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਕਿ ਜੇਕਰ ਇਮਰਾਨ ਸਰਕਾਰ ਦੀ ਹਿੰਮਤ ਹੈ ਤਾਂ ਪਾਕਿਸਤਾਨੀ ਸੈਨਾ ਦੇ ਜਨਰਲਾਂ ਨੂੰ ਛੂਹ ਕੇ ਦਿਖਾਵੇ। ਸੱਜਾਦ ਨੇ ਕਿਹਾ ਕਿ ਇਮਰਾਨ ਸਰਕਾਰ ਸਿਰਫ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸਤਾਉਣ ਵਿਚ ਬਿੱਜੀ ਹੈ। ਉਹਨਾ ਕੋਲ ਕੋਈ ਦੂਜਾ ਮਤਲਬ ਵਿਕਾਸ ਦਾ ਏਜੰਡਾ ਨਹੀਂ ਹੈ।

ਰਾਸ਼ਟਰੀ ਸਮਾਨਤਾ ਪਾਰਟੀ JKGBL ਦੇ ਪ੍ਰਧਾਨ ਸੱਜਾਦ ਰਾਜਾ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਪਾਕਿਸਤਾਨੀ ਨਿਆਂ ਵਿਵਸਥਾ ਅਤੇ ਸ਼ਾਸਨ ਸੈਨਾ ਦੇ ਜਨਰਲਾਂ ਨੂੰ ਛੂਹਣ ਦੀ ਹਿੰਮਤ ਨਹੀਂ ਕਰ ਸਕਦਾ। ਇਮਰਾਨ ਸਰਕਾਰ ਸਿਰਫ ਵਿਰੋਧੀਆਂ ਨੂੰ ਸਤਾਉਣ ਵਿਚ ਬਿੱਜੀ ਹੈ। ਰਾਜਾ ਨੇ ਪੀ.ਐੱਮ.ਐੱਲ.-ਐੱਨ. ਦੀ ਡਿਪਟੀ ਪ੍ਰਧਾਨ ਮਰਿਅਮ ਨਵਾਜ਼ ਦੇ ਟਵੀਟ ਨੂੰ ਟੈਗ ਕਰਨ ਦੇ ਬਾਅਦ ਟਵਿੱਟਰ 'ਤੇ ਟਿੱਪਣੀ ਕੀਤੀ ਕਿ ਜੇਕਰ ਪਾਕਿਸਤਾਨ ਵਿਚ ਜਵਾਬਦੇਹੀ ਅਤੇ ਨਿਆਂ ਹੁੰਦਾ ਤਾਂ ਸ਼ਹਿਬਾਜ਼ ਸ਼ਰੀਫ ਨਹੀਂ ਸਗੋਂ ਅਸੀਮ ਸਲੀਮ ਬਾਜਵਾ ਅਤੇ ਉਹਨਾਂ ਦੇ ਪਰਿਵਾਰ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ। 

ਸੋਮਵਾਰ ਨੂੰ ਨਵਾਜ਼ ਨੇ ਕਿਹਾ ਕਿ ਵਿਰੋਧੀ ਨੇਤਾ ਸਹਿਬਾਜ਼ ਸ਼ਰੀਫ ਨੂੰ ਸਿਰਫ ਇਸ  ਲਈ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਹਨਾਂ ਨੇ ਉਹਨਾਂ ਲੋਕਾਂ ਦੇ ਹੱਥਾਂ ਵਿਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਖਿਲਾਫ਼ ਉਹਨਾਂ ਦੀ ਵਰਤੋਂ ਕਰਨਾ ਚਾਹੁੰਦੇ ਹਨ। ਪੀ.ਐੱਮ.ਐੱਲ.-ਐੱਨ. ਦੇ ਨੇਤਾ ਨੇ ਇਕ ਟਵੀਟ ਵਿਚ ਕਿਹਾ ਕਿ ਕੋਈ ਗਲਤੀ ਨਾ ਕਰੋ। ਸ਼ਹਿਬਾਜ਼ ਸ਼ਰੀਫ ਨੂੰ ਸਿਰਫ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਹਨਾਂ ਨੇ ਉਹਨਾਂ ਲੋਕਾਂ ਦੇ ਹੱਥਾਂ ਵਿਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਜੋ ਆਪਣੇ ਭਰਾ ਦੇ ਖਿਲਾਫ਼ ਉਹਨਾਂ ਦੀ ਵਰਤੋਂ ਕਰਨਾ ਚਾਹੁੰਦੇ ਸਨ। ਉੱਧਰ ਪਾਕਿਸਤਾਨ ਵਿਚ ਇਮਰਾਨ ਸਰਕਾਰ ਦੇ ਖਿਲਾਫ਼ ਵਿਰੋਧੀ ਧਿਰ ਵੀ ਇਕਜੁੱਟ ਹੋ ਗਿਆ ਹੈ। ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਲਈ ਇਕ ਕਾਰਜ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਦੇ ਮੁਤਾਬਕ, ਅਕਤੂਬਰ ਮਹੀਨੇ ਵਿਚ ਇਮਰਾਨ ਸਰਕਾਰ ਦੇ ਖਿਲਾਫ਼ ਤਿੰਨ ਪੜਾਅ ਦਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਦੇ ਤਹਿਤ ਦਸੰਬਰ 2021 ਵਿਚ ਇਕ ਰਾਸ਼ਟਰ ਪੱਧਰੀ ਵਿਰੋਧ ਪ੍ਰਦਰਸ਼ਨ ਹੋਵੇਗਾ। ਇਸਲਾਮਾਬਾਦ ਵਿਚ ਇਕ ਫੈਸਲਾਕੁੰਨ ਲੌਂਗ ਮਾਰਚ ਆਯੋਜਿਤ ਕੀਤੇ ਜਾਣ ਦੀ ਯੋਜਨਾ ਹੈ।


Vandana

Content Editor

Related News