ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਸਮੁੰਦਰੀ ਦਲ ਲਈ ਕੀਤੀ ਕੋਵਿਡ-19 ਟੈਸਟਿੰਗ ਦੀ ਸ਼ੁਰੂਆਤ

Friday, Oct 30, 2020 - 03:17 PM (IST)

ਵੇਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਸਰਕਾਰ ਸਮੁੰਦਰੀ ਸਰਹੱਦ ਦੇ ਮਾਧਿਅਮ ਨਾਲ ਨਿਊਜ਼ੀਲੈਂਡ ਵਿਚ ਕੋਵਿਡ-19 ਦੇ ਦਾਖਲ ਹੋਣ ਦੀ ਸੰਭਾਵਨਾ ਦੇ ਵਿਰੁੱਧ ਹੋਰ ਸਖਤ ਕਦਮ ਚੁੱਕਣ ਜਾ ਰਹੀ ਹੈ। ਦੇਸ਼ ਵਿਚ ਦਾਖਲ ਹੋਣ ਵਾਲੇ ਅੰਤਰਰਾਸ਼ਟਰੀ ਸਮੁੰਦਰੀ ਜਹਾਜ਼ਾਂ ਦੀਆਂ ਲੋੜਾਂ ਨੂੰ ਸਖਤ ਕਰਨ ਲਈ ਸਮੁੰਦਰੀ ਖੇਤਰ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਪਹੁੰਚਣ ਵਾਲੇ ਸਾਰੇ ਸਮੁੰਦਰੀ ਜਹਾਜ਼ਾਂ ਲਈ ਜ਼ਰੂਰੀ ਟੈਸਟ ਲਾਜ਼ਮੀ ਕੀਤੇ ਜਾਣਗੇ। 

ਹਿਪਕਿਨਸ ਨੇ ਇਕ ਬਿਆਨ ਵਿਚ ਕਿਹਾ,''ਇਹ ਨਿਯਮ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ, ਜਿਸ ਵਿਚ ਕਿਸੇ ਵੀ ਸਮੁੰਦਰੀ ਜਹਾਜ਼ ਦੇ 24 ਘੰਟੇ ਤੋਂ ਵੀ ਜ਼ਿਆਦਾ ਸਮੇਂ ਲਈ ਇਕ ਕੋਵਿਡ-19 ਟੈਸਟ ਕਰਵਾਉਣਾ ਲਾਜਮੀ ਹੋਵੇਗਾ। ਇਸ ਲਈ ਸਮੁੰਦਰੀ ਚਾਲਕ ਦਲ ਦਾ ਪ੍ਰਬੰਧਨ ਕੀਤਾ ਜਾਵੇਗਾ।'' ਉਨ੍ਹਾਂ ਨੇ ਕਿਹਾ,“ਇਸ ਦੇ ਨਾਲ ਹੀ ਅਸੀਂ ਨਿਊਜ਼ੀਲੈਂਡ ਤੋਂ ਰਵਾਨਾ ਹੋਣ ਵਾਲੇ ਸਮੁੰਦਰੀ ਜਹਾਜ਼ਾਂ ਦਾ ਵੀ ਟੈਸਟ ਕਰਾਂਗੇ ਅਤੇ ਇਸ ਖੇਤਰ ਵਿਚ ਸੁਰੱਖਿਆ ਮੁਹੱਈਆ ਕਰਾਵਾਂਗੇ।”

ਪੜ੍ਹੋ ਇਹ ਅਹਿਮ ਖਬਰ- 10 ਵਾਰ ਵਿਆਹ ਕਰਵਾਉਣ ਦੇ ਬਾਵਜੂਦ ਵੀ ਚੰਗੇ ਪਤੀ ਦੀ ਭਾਲ ਕਰ ਰਹੀ ਹੈ ਇਹ 'ਬੀਬੀ'

ਮੰਤਰੀ ਨੇ ਕਿਹਾ,"ਸਾਡੀਆਂ ਮੌਜੂਦਾ ਸਰਹੱਦਾਂ ਨੇ ਸਾਡੀ ਚੰਗੀ ਸੇਵਾ ਕੀਤੀ ਹੈ। ਹਾਲ ਹੀ ਦੇ ਮਾਮਲਿਆਂ ਬਾਰੇ ਜਲਦੀ ਪਤਾ ਲਗਾਇਆ ਗਿਆ ਹੈ। ਜਿਵੇਂ-ਜਿਵੇਂ ਕੋਵਿਡ-19 ਸਬੰਧੀ ਸਾਡਾ ਗਿਆਨ ਵੱਧਦਾ ਜਾਂਦਾ ਹੈ, ਅਸੀਂ ਹਮੇਸ਼ਾ ਸੰਭਾਵਿਤ ਸੁਧਾਰਾਂ ਦੀ ਭਾਲ ਵਿਚ ਹੁੰਦੇ ਹਾਂ।"ਹਿਪਕਿਨਸ ਨੇ ਕਿਹਾ ਕਿ ਇਹ ਤਬਦੀਲੀਆਂ ਕੋਵਿਡ-19 ਨੂੰ ਸਰਹੱਦ 'ਤੇ ਰੱਖਣ ਦੀ ਜ਼ਰੂਰਤ ਨੂੰ ਸੰਤੁਲਿਤ ਕਰਦੀਆਂ ਹਨ, ਜਦੋਂ ਕਿ ਉਸੇ ਸਮੇਂ ਨਿਊਜ਼ੀਲੈਂਡ ਵਿਚ ਜਾਂ ਆਯਾਤ ਅਤੇ ਨਿਰਯਾਤ ਦੇ ਸਾਮਾਨ ਦੇ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਸਪਲਾਈ ਲੜੀ ਦੀ ਰੱਖਿਆ ਕੀਤੀ ਜਾਂਦੀ ਹੈ।


Vandana

Content Editor

Related News