ਨੇਪਾਲ ਸਰਕਾਰ ਨੇ ਕੁਝ ਸ਼ਰਤਾਂ ਕਾਰਨ ‘ਟਿਕਟਾਕ’ ਤੋਂ ਪਾਬੰਦੀ ਹਟਾਈ
Friday, Aug 23, 2024 - 02:22 PM (IST)
ਕਾਠਮਾਂਡੂ (ਭਾਸ਼ਾ)- ਨੇਪਾਲ ਸਰਕਾਰ ਨੇ ਪ੍ਰਸਿੱਧ ਸੋਸ਼ਲ ਮੀਡੀਆ ਮੰਚ ‘ਟਿਕਟਾਕ’ ’ਤੇ ਵੀਰਵਾਰ ਨੂੰ ਪਾਬੰਦੀ ਕੁਝ ਸ਼ਰਤਾਂ ਦੇ ਨਾਲ ਹਟਾ ਲਈ ਹੈ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਪ੍ਰਧਾਨਗੀ ’ਚ ਹੋਈ ਮੰਤਰੀ ਮੰਡਲ ਦੀ ਬੈਠਕ ਦੌਰਾਨ ਕੁਝ ਸ਼ਰਤਾਂ ਨਾਲ ਟਿਕਟਾਕ ਤੋਂ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਗਿਆ ਜਿਸ ’ਚ ਸੂਚਨਾ ਤਕਨਾਲੋਜੀ ਅਤੇ ਸੰਚਾਰ ਮੰਤਰਾਲਾ ਨਾਲ ਇਕ ਸਮਝੌਤੇ ’ਤੇ ਹਸਤਾਖਰ ਕਰਨਾ ਸ਼ਾਮਲ ਹੈ। ਸਰਕਾਰ ਦੇ ਬੁਲਾਰੇ ਪ੍ਰਿਥਵੀ ਸੁੱਬਾ ਗੁਰੂੰਗ ਨੇ ਕਿਹਾ ਕਿ ਹੁਣ ਹਰ ਸੋਸ਼ਲ ਮੀਡੀਆ ਮੰਚ ਨੂੰ ‘ਸੋਸ਼ਲ ਨੈੱਟਵਰਕ ਆਪ੍ਰੇਸ਼ਨ ਗਾਇਡਲਾਈਨ 2080’ ਦੀ ਧਾਰਾ 3 ਦੇ ਤਹਿਤ ਮੰਤਰਾਲਾ ’ਚ ਸੂਚੀਬੱਧ ਕੀਤਾ ਜਾਵੇਗਾ। ਉਸ ਦੇ ਬਾਅਦ ਸੈਸ਼ਨ 6 ਦੇ ਅਨੁਸਾਰ ਕਰਾਰ ਦਾ ਵਰਨਣ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਟਿਕਟਾਕ ਦੇ ਪ੍ਰਤੀਨਿਧੀਆਂ ਨੇ ਕਰਾਰ ਦੀਆਂ ਕੁਝ ਸ਼ਰਤਾਂ ’ਤੇ ਸਹਿਮਤੀ ਪ੍ਰਗਟਾਈ ਹੈ। ਮੰਤਰੀ ਨੇ ਮੀਡੀਆ ਨੂੰ ਦੱਸਿਾ ਕਿ ਇਸ ਦੇ ਇਲਾਵਾ ਸਰਕਾਰ ਨੇ ਚਾਰ ਹੋਰ ਸ਼ਰਤਾਂ ਵੀ ਰਖੀਆਂ ਹਨ। ਗੁਰੂੰਗ ਨੇ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਿਤ ਸ਼ਰਤਾਂ ਦਾ ਮਕਸਦ ਸੈਲਾਨੀਆਂ ਨੂੰ ਹੁਲਾਰਾ ਦੇਣ, ਡਿਜੀਟਲ ਸੁਰੱਖਿਆ ਅਤੇ ਸਾਖਰਤਾ ਨੂੰ ਹੁਲਾਰਾ ਦੇਣਾ ਅਤੇ ਜਨਤਕ ਸਿੱਖਿਆ ਨੂੰ ਸੂਚਨਾ ਤਕਨਾਲੋਜੀ ’ਤੇ ਆਧਾਰਿਤ ਬਣਾਉਣਾ ਹੈ। ਨੇਪਾਲ ਸਰਕਾਰ ਨੇ ਹਿਮਾਲਿਆਈ ਰਾਸ਼ਟਰ ’ਚ ਸਮਾਜਿਕ ਸਦਭਾਵਨਾ ਨੂੰ ਵਿਗਾੜ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਟਿਕਟਾਕ ’ਤੇ ਪਿਛਲੇ ਸਾਲ 12 ਨਵੰਬਰ ਨੂੰ ਪਾਬੰਦੀ ਲਾ ਦਿੱਤੀ ਸੀ। ਲੋਕਾਂ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਸੀ।A