ਇਸ ਦੇਸ਼ ''ਚ ਵਿਆਹ ਕਰਾਉਣ ''ਤੇ ਸਰਕਾਰ ਦੇਵੇਗੀ ਲੱਖਾਂ ਰੁਪਏ, ਹੋਵੇਗੀ ਇਹ ਸ਼ਰਤ

09/22/2020 6:13:07 PM

ਟੋਕੀਓ (ਬਿਊਰੋ): ਕਿਸੇ ਵੀ ਜੋੜੇ ਲਈ ਵਿਆਹ ਉਹਨਾਂ ਦੀ ਜ਼ਿੰਦਗੀ ਦਾ ਮਹੱਤਵਪੂਰਨ ਪਲ ਹੁੰਦਾ ਹੈ। ਇਸ ਦੌਰਾਨ ਜੇਕਰ ਕਿਸੇ ਦੇਸ਼ ਦੀ ਸਰਕਾਰ ਵੱਲੋਂ ਜੋੜੇ ਨੂੰ ਆਰਥਿਕ ਮਦਦ ਦਿੱਤੀ ਜਾਵੇ ਤਾਂ ਉਹ ਬਿਹਤਰ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੇ ਹਨ। ਹਾਲ ਹੀ ਵਿਚ ਜਾਪਾਨ ਸਰਕਾਰ ਨੇ ਅਜਿਹੀ ਮਦਦ ਦਾ ਐਲਾਨ ਕੀਤਾ ਹੈ। ਇੱਥੇ ਵਿਆਹ ਕਰਵਾਉਣ 'ਤੇ ਜੋੜੇ ਨੂੰ 4.20 ਲੱਖ ਰੁਪਏ ਦਿੱਤੇ ਜਾਣਗੇ।

ਅਸਲ ਵਿਚ ਜਾਪਾਨ ਸਰਕਾਰ ਉਹਨਾਂ ਲੋਕਾਂ ਨੂੰ ਇਹ ਰਾਸ਼ੀ ਦਵੇਗੀ ਜਿਹੜੇ ਪੈਸੇ ਦੀ ਕਮੀ ਕਾਰਨ ਵਿਆਹ ਨਹੀਂ ਕਰ ਪਾਉਂਦੇ ਕਿਉਂਕਿ ਇਸ ਦੇਸ਼ ਵਿਚ ਜਨਮ ਦਰ ਚਿੰਤਾ ਦਾ ਵਿਸ਼ਾ ਹੈ। ਇੱਥੇ ਨਵੇਂ ਵਿਆਹੇ ਜੋੜਿਆਂ ਨੂੰ ਆਪਣੀ ਜ਼ਿੰਦਗੀ ਦੀ ਬਿਹਤਰ ਸ਼ੁਰੂਆਤ ਦੇ ਲਈ ਕਰੀਬ 4.20 ਲੱਖ ਰੁਪਏ ਦਿੱਤੇ ਜਾਣਗੇ। ਇਸ ਲਈ ਉਹਨਾਂ ਨੂੰ ਜਾਪਾਨ ਦੇ ਨਵੇਂ ਵਿਆਹੁਤਾ ਸਹਾਇਤਾ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਹੋਵੇਗਾ। ਇੱਥੇ ਦੱਸ ਦਈਏ ਕਿ ਇਹ ਸਹਾਇਤਾ ਸਕੀਮ ਅਗਲੇ ਸਾਲ ਅਪ੍ਰੈਲ ਤੋਂ ਸ਼ੁਰੂ ਹੋਵੇਗੀ।

ਅਸਲ ਵਿਚ ਇੱਥੇ ਲੋਕ ਦੇਰੀ ਨਾਲ ਵਿਆਹ ਕਰਦੇ ਹਨ ਜਾਂ ਕੁਆਰੇ ਰਹਿੰਦੇ ਹਨ। ਇਸ ਨਾਲ ਦੇਸ਼ ਦੀ ਜਨਮ ਦਰ ਪ੍ਰਭਾਵਿਤ ਹੁੰਦੀ ਹੈ। ਇਸ ਨੂੰ ਠੀਕ ਕਰਨ ਲਈ ਸਰਕਾਰ ਇਹ ਸਕੀਮ ਲੈਕੇ ਆਈ ਹੈ। ਜਾਪਾਨ ਦੀ ਸਰਕਾਰ ਦੀ ਕੈਬਨਿਟ ਦਫਤਰ ਦੇ ਸੂਤਰਾਂ ਦੇ ਮੁਤਾਬਕ, ਸਰਕਾਰ ਦੇਸ਼ ਵਿਚ ਵਿਆਹਾਂ ਦੀ ਗਿਣਤੀ ਵਧਾਉਣ ਲਈ ਇਹ ਸਕੀਮ ਚਲਾਏਗੀ। ਇਸ ਦੌਰਾਨ ਵੱਧ ਤੋਂ ਵੱਧ ਜੋੜਿਆਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ।

ਇਹ ਹਨ ਨਿਯਮ
ਪਤੀ ਅਤੇ ਪਤਨੀ ਦੀ ਉਮਰ ਵਿਆਹ ਦੀ ਰਜਿਸਟਰਡ ਤਾਰੀਖ਼ ਦੇ ਮੁਤਾਬਕ, 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਕੁੱਲ ਆਮਦਨ 38 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਉਹੀ ਇਸ ਸਹਾਇਤਾ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੇ ਯੋਗ ਹੋਣਗੇ। 35 ਸਾਲ ਦੀ ਉਮਰ ਵਾਲਿਆਂ ਦੇ ਲਈ ਨਿਯਮ ਥੋੜ੍ਹੇ ਵੱਖ ਹਨ। ਇਹਨਾਂ ਦੀ ਆਮਦਨ ਜੇਕਰ 33 ਲੱਖ ਰੁਪਏ ਹੈ ਤਾਂ ਉਹਨਾਂ ਨੂੰ ਲੱਗਭਗ 2.1 ਲੱਖ ਰੁਪਏ ਦਿੱਤੇ ਜਾਣਗੇ। ਇਹ ਪ੍ਰੋਗਰਾਮ ਘੱਟ ਜਨਮ ਦਰ ਨੂੰ ਦੇਖਦੇ ਹੋਏ ਸਰਾਕਾਰੀ ਕੋਸ਼ਿਸ਼ਾਂ ਦਾ ਹਿੱਸਾ ਹੈ। 

ਵਿਆਹੁਤਾ ਜੋੜੇ ਦੇ ਦੋ ਬੱਚੇ ਹੁੰਦੇ ਹਨ। ਭਾਵੇਂਕਿ ਪਿਛਲੇ ਸਾਲ ਇਕ ਬੀਬੀ ਵੱਲੋਂ ਆਪਣੇ ਜੀਵਨਕਾਲ ਵਿਚ ਔਸਤਨ ਬੱਚੇ ਪੈਦਾ ਕਰਨ ਦੀ ਗਿਣਤੀ 1.36 ਸੀ। 2019 ਵਿਚ 865,000 ਬੱਚਿਆਂ ਦਾ ਜਨਮ ਹੋਇਆ, ਜੋ ਰਿਕਾਰਡ ਦੇ ਮੁਤਾਬਕ ਘੱਟ ਅੰਕੜਾ ਹੈ। ਇਕ ਸਾਲ ਜਨਮ ਦਰ ਦੀ ਤੁਲਨਾ ਵਿਚ ਮੌਤ ਦਾ ਅੰਕੜਾ ਪੰਜ ਲੱਖ 12 ਹਜ਼ਾਰ ਤੋਂ ਵੱਧ ਰਿਹਾ। ਜਨਮ ਅਤੇ ਮੌਤ ਦੇ ਅੰਕੜੇ ਵਿਚ ਅੰਤਰ ਹੁਣ ਤੱਕ ਸਭ ਤੋਂ ਜ਼ਿਆਦਾ ਹੈ। ਜਾਪਾਨ ਦੀ ਆਬਾਦੀ 12.68 ਕਰੋੜ ਹੈ। ਨੈਸ਼ਨਲ ਇੰਸਟੀਚਿਊਟ ਆਫ ਪਾਪੁਲੇਸ਼ਨ ਅਤੇ ਸੋਸਾਇਟੀ ਸਿਕਓਰਿਟੀ ਰਿਸਰਚ ਦੇ ਇਕ ਸਰਵੇ ਦੇ ਮੁਤਾਬਕ, ਸਾਲ 2015 ਵਿਚ 29.1 ਫੀਸਦੀ ਪੁਰਸ਼ ਅਤੇ 17.8 ਫੀਸਦੀ ਬੀਬੀਆਂ ਜਿਹਨਾਂ ਦੀ ਉਮਰ 25 ਤੋਂ 34 ਸਾਲ ਹੈ, ਪੈਸਿਆਂ ਦੀ ਕਮੀ ਕਾਰਨ ਵਿਆਹ ਨਹੀਂ ਕਰ ਪਾਏ।

ਗੌਰਤਲਬ ਹੈ ਕਿ ਇਟਲੀ ਵਿਚ ਹਰੇਕ ਜੋੜੇ ਨੂੰ ਇਕ ਬੱਚਾ ਹੋਣ 'ਤੇ 70,000 ਰੁਪਏ ਦਿੱਤੇ ਜਾਂਦੇ ਹਨ। ਇਸ ਦੇ ਇਲਾਵਾ ਯੂਰਪੀ ਦੇਸ਼ ਐਸਤੋਨੀਆ ਵਿਚ ਜਨਮ ਦਰ ਵਧਾਉਣ ਲਈ ਨੌਕਰੀ ਕਰਨ ਵਾਲਿਆਂ ਨੂੰ ਡੇਢ ਸਾਲ ਤੱਕ ਪੂਰੀ ਤਨਖਾਹ ਦੇ ਨਾਲ ਛੁੱਟੀ ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ ਤਿੰਨ ਬੱਚਿਆਂ ਵਾਲੇ ਪਰਿਵਾਰ ਨੂੰ ਹਰ ਮਹੀਨੇ 25,000 ਰੁਪਏ ਦਾ ਬੋਨਸ ਮਿਲਦਾ ਹੈ। ਉੱਥੇ ਈਰਾਨ ਵਿਚ ਸਾਰੇ ਹਸਪਤਾਲਾਂ ਅਤੇ ਮੈਡੀਕਲ ਕੇਂਦਰਾਂ ਵਿਚ ਪੁਰਸ਼ਾਂ ਵੱਲੋਂ ਨਸਬੰਦੀ ਕਰਾਉਣ 'ਤੇ ਪਾਬੰਦੀ ਹੈ। ਈਰਾਨ ਵਿਚ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਪਰਿਵਾਰ ਨੂੰ ਵਾਧੂ ਰਾਸ਼ਨ ਦਿੱਤਾ ਜਾਂਦਾ ਹੈ।


Vandana

Content Editor

Related News