ਅਫਗਾਨ ਸਰਕਾਰ ਨੇ ਮੰਗੀ ਤਾਲਿਬਾਨ ਕੈਦੀਆਂ ਦੀ ਨਵੀਂ ਸੂਚੀ

07/13/2020 2:06:06 PM

ਕਾਬੁਲ (ਬਿਊਰੋ): ਅਫਗਾਨਿਸਤਾਨ ਸਰਕਾਰ ਨੇ ਤਾਲਿਬਾਨ ਨੂੰ ਉਹਨਾਂ ਕੈਦੀਆਂ ਦੀ ਨਵੀਂ ਸੂਚੀ ਉਪਲਬਧ ਕਰਾਉਣ ਲਈ ਕਿਹਾ ਹੈ ਜਿਹਨਾਂ ਨੂੰ ਹੁਣ ਤੱਕ ਰਿਹਾਅ ਨਹੀਂ ਕੀਤਾ ਗਿਆ ਹੈ।ਅਫਗਾਨ ਸਰਕਾਰ ਨੇ ਤਾਲਿਬਾਨ ਤੋਂ ਇਹ ਸੂਚੀ ਉਦੋਂ ਮੰਗੀ ਹੈ ਜਦੋਂ ਅੱਤਵਾਦੀ ਸਮੂਹ ਸੂਚੀ ਦੇ ਆਧਾਰ 'ਤੇ ਕੈਦੀਆਂ ਦੀ ਰਿਹਾਈ ਲਈ ਦਬਾਅ ਬਣਾ ਰਹੇ ਹਨ। ਅਮਰੀਕਾ-ਤਾਲਿਬਾਨ ਸਮਝੌਤੇ ਦੇ ਮੁਤਾਬਕ ਅਫਗਾਨ ਸਰਕਾਰ ਨੇ ਹੁਣ  ਤੱਕ 4,080 ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕੀਤਾ ਹੈ ਪਰ ਸਮੂਹ ਦੇ 597 ਕੈਦੀਆਂ ਨੂੰ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਲੰਬੇ ਸਮੇਂ ਤੋਂ ਇੰਤਜ਼ਾਰ ਵਿਚ ਅੰਤਰ-ਅਫਗਾਨ ਵਾਰਤਾ ਵਿਚ ਦੇਰੀ ਹੋ ਰਹੀ ਹੈ। 

ਇੱਥੇ ਦੱਸ ਦਈਏ ਕਿ ਤਾਲਿਬਾਨ ਨੇ ਹੁਣ ਤੱਕ 1000 ਕੈਦੀਆਂ ਵਿਚੋਂ 700 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਉਹਨਾਂ ਨੇ ਪਿਛਲੇ ਦੋ ਦਿਨਾਂ ਵਿਚ ਘੋਰ ਵਿਚ 17 ਅਤੇ ਹੇਰਾਤ ਵਿਚ 12 ਕੈਦੀਆਂ ਨੂੰ ਰਿਹਾਅ ਕੀਤਾ ਹੈ। ਸਰਕਾਰ ਨੇ ਹੁਣ ਤੱਕ 4,019 ਤਾਲਿਬਾਨ ਕੈਦੀਆਂ ਨੂੰ ਰਿਹਾਅ ਕੀਤਾ ਹੈ। ਇਸ ਪ੍ਰਕਿਰਿਆ ਤੋਂ ਜਾਣੂ ਇਕ ਸੁਤੰਤਰ ਪੱਤਰਕਾਰ ਸਾਮੀ ਯੂਸੁਫਜ਼ਈ ਨੇ ਕਿਹਾ ਕਿ ਸਰਕਾਰ ਦੇ ਬਾਰ-ਬਾਰ ਕਹਿਣ ਦੇ ਬਾਵਜੂਦ ਤਾਲਿਬਾਨ 5,000 ਕੈਦੀਆਂ ਦੀ ਸੂਚੀ ਵਿਚ ਤਬਦੀਲੀ ਦੇ ਲਈ ਤਿਆਰ ਨਹੀਂ ਹਨ। ਅਫਗਾਨ ਸਰਕਾਰ ਨੂੰ ਲੱਗਦਾ ਹੈ ਕਿ ਤਾਲਿਬਾਨ ਸੂਚੀ ਵਿਚ 100 ਕੈਦੀ ਅਜਿਹੇ ਹਨ ਜੋ ਰਾਜਨੀਤਕ ਕੈਦੀ ਨਹੀਂ ਹਨ। ਉਹ ਤਾਲਿਬਾਨ ਨਹੀਂ ਹਨ ਪਰ ਉਹ ਅਪਰਾਧ ਦੇ ਮਾਮਲਿਆਂ ਵਿਚ ਸ਼ਾਮਲ ਹਨ। ਉਹਨਾਂ 'ਤੇ ਤਸਕਰੀ ਦੇ ਦੋਸ਼ ਹਨ। 

ਸਰਕਾਰ ਚਾਹੁੰਦੀ ਹੈ ਕਿ ਉਹਨਾਂ ਦੇ ਨਾਮ ਸੂਚੀ ਵਿਚੋਂ ਹਟਾਏ ਜਾਣ। ਸੂਤਰਾਂ ਨੇ ਇਹ ਵੀ ਕਿਹਾ ਕਿ ਵਿਚਾਰ ਅਧੀਨ 592 ਕੈਦੀਆਂ ਵਿਚੋਂ ਘੱਟੋ-ਘੱਟ 90 ਅਜਿਹੇ ਹਨ ਜੋ ਤਾਲਿਬਾਨ ਨੂੰ ਰਿਹਾਅ ਕਰਨ ਦੇ ਪੱਖ ਵਿਚ ਨਹੀਂ ਹਨ। ਉਹਨਾਂ ਨੇ ਕਿਹਾ ਕਿ ਤਾਲਿਬਾਨ ਦੇ ਸਾਬਕਾ ਕਮਾਂਡਰ ਆਗਾ ਨੇ ਕਿਹਾ ਹੈ ਕਿ ਤਾਲਿਬਾਨ ਕੈਦੀਆਂ ਦੀ ਇਹ ਸੂਚੀ ਨਹੀਂ ਬਦਲੇਗੀ। ਤਾਲਿਬਾਨ ਜ਼ੋਰ ਦੇ ਕੇ ਕਹਿ ਰਿਹਾ ਹੈ ਜਿਹੜੀ ਸੂਚੀ ਭੇਜੀ ਗਈ ਸੀ ਉਸ ਨੂੰ ਲਾਗੂ ਕੀਤਾ ਜਾਵੇ। ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਵੀ ਗੱਲਬਾਤ ਦੇ ਰਸਤੇ ਵਿਚ ਰੁਕਾਵਟਾਂ 'ਤੇ ਸਵਾਲ ਚੁੱਕੇ ਹਨ। ਉਹਨਾਂ ਨੇ ਸਵਾਲ ਕੀਤਾ ਕਿ ਜੇਕਰ ਕੋਈ ਯੁੱਧ ਨਹੀਂ ਚਾਹੁੰਦਾ ਤਾਂ ਉਹ ਵਾਰਤ ਦੇ ਲਈ ਰੁਕਾਵਟ ਕਿਉਂ ਪੈਦਾ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਅਫਗਾਨਾਂ ਨੂੰ ਰਾਜਨੀਤਕ ਸਮਝ ਦੇ ਮਾਧਿਅਮ ਨਾਲ ਨਤੀਜੇ ਤੱਕ ਪਹੁੰਚਣ ਦੇਣ, ਜੋ ਕਿ ਰਾਸ਼ਟਰ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਇੱਛਾ ਹੈ। 


Vandana

Content Editor

Related News