ਇਕ ਵਾਰ ਫ਼ਿਰ ਪਈ ਮਹਿੰਗਾਈ ਦੀ ਮਾਰ ! ਸਰਕਾਰ ਨੇ ਵਧਾਈਆਂ ਪੈਟਰੋਲ ਦੀਆਂ ਕੀਮਤਾਂ
Sunday, Jun 01, 2025 - 10:23 AM (IST)

ਇੰਟਰਨੈਸ਼ਨਲ ਡੈਸਕ- ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਸਰਕਾਰ ਨੇ ਇਕ ਹੋਰ ਝਟਕਾ ਦਿੱਤਾ ਹੈ। ਦਰਅਸਲ ਪਾਕਿਸਤਾਨ ਸਰਕਾਰ ਵੱਲੋਂ ਪੈਟਰੋਲ ਦੀ ਕੀਮਤ ਵਿੱਚ 1 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਨਵੀਂ ਕੀਮਤ Rs 253.63 ਹੋ ਗਈ ਹੈ, ਜੋ ਪਹਿਲਾਂ Rs 252.63 ਸੀ। ਇਹ ਵਾਧੂ ਕੀਮਤ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ।
ਇਹ ਵੀ ਪੜ੍ਹੋ: LPG ਗੈਸ ਸਿਲੰਡਰ ਹੋਇਆ ਸਸਤਾ, ਨਵੇਂ ਰੇਟ ਜਾਰੀ
ਡੀਜ਼ਲ ਦੀ ਕੀਮਤ ਸਥਿਰ
ਨਵੀਨਤਮ ਨੋਟੀਫਿਕੇਸ਼ਨ ਮੁਤਾਬਕ, ਡੀਜ਼ਲ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਹ ਹੁਣ ਵੀ Rs 254.64 ਪ੍ਰਤੀ ਲੀਟਰ 'ਤੇ ਉਪਲਬਧ ਰਹੇਗਾ। ਇਸ ਤੋਂ ਪਹਿਲਾਂ 16 ਮਈ 2025 ਨੂੰ ਸੰਘੀ ਸਰਕਾਰ ਨੇ ਪਾਕਿਸਤਾਨ ਵਿਚ ਅਗਲੇ ਪੰਦਰਵਾੜੇ ਲਈ ਪੈਟਰੋਲ ਦੀ ਕੀਮਤ ਵਿਚ ਕੋਈ ਬਦਲਾਅ ਨਾ ਕਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: 2 ਵਿਆਹਾਂ ਮਗਰੋਂ 18 ਸਾਲ ਛੋਟੀ ਮਾਮੇ ਦੀ ਕੁੜੀ 'ਤੇ ਆਇਆ ਮਸ਼ਹੂਰ ਅਦਾਕਾਰ ਦਾ ਦਿਲ, ਕਰਵਾਇਆ ਵਿਆਹ
ਨਵੀਂਆਂ ਕੀਮਤਾਂ (1 ਜੂਨ 2025 ਤੋਂ ਲਾਗੂ):
- ਪੈਟਰੋਲ: ₹253.63 / ਲੀਟਰ
- ਡੀਜ਼ਲ: ₹254.64 / ਲੀਟਰ (ਕੋਈ ਤਬਦੀਲੀ ਨਹੀਂ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8