ਕਦੇ ਸਰਕਾਰ ਨੇ ਇਸ ਬੀਚ ''ਤੇ ਆਉਣ-ਜਾਣ ''ਤੇ ਲਗਾਈ ਸੀ ਪਾਬੰਦੀ, ਹੁਣ ਦਿਸਦਾ ਹੈ ਜਨਤ ਦੀ ਤਰ੍ਹਾਂ (ਤਸਵੀਰਾਂ)

Wednesday, Sep 20, 2017 - 09:36 AM (IST)

ਕਦੇ ਸਰਕਾਰ ਨੇ ਇਸ ਬੀਚ ''ਤੇ ਆਉਣ-ਜਾਣ ''ਤੇ ਲਗਾਈ ਸੀ ਪਾਬੰਦੀ, ਹੁਣ ਦਿਸਦਾ ਹੈ ਜਨਤ ਦੀ ਤਰ੍ਹਾਂ (ਤਸਵੀਰਾਂ)

ਰੂਸ— ਰੂਸ ਵਿਚ ਓਸੁਰੀ ਬੇ ਨਾਮਕ ਬੀਚ ਕੰਢੇ ਸ਼ਰਾਬ ਪੀਣ ਵਾਲਿਆਂ ਦਾ ਅਜਿਹਾ ਇਕੱਠ ਹੁੰਦਾ ਸੀ ਕਿ ਸ਼ਰਾਬ ਦੀਆਂ ਬੋਤਲਾਂ ਉਥੇ ਹੀ ਸੁੱਟ ਦਿੱਤੀਆਂ ਜਾਂਦੀਆਂ ਸਨ ਅਤੇ ਬੋਤਲਾਂ ਦੇ ਟੁੱਟਣ ਨਾਲ ਇਹ ਬੀਚ ਪੂਰੀ ਤਰ੍ਹਾਂ ਨਾਲ ਕੱਚ ਨਾਲ ਢਕਿਆ ਗਿਆ ਸੀ। ਕੁੱਝ ਸਮੇਂ ਬਾਅਦ ਸੋਵੀਅਤ ਦੌਰ ਵਿਚ ਸਰਕਾਰ ਨੇ ਇਸ ਨੂੰ ਖਤਰਨਾਕ ਬੀਚ ਐਲਾਨ ਕਰਦੇ ਹੋਏ ਇਥੇ ਆਉਣ-ਜਾਣ 'ਤੇ ਪਾਬੰਦੀ ਲਗਾ ਦਿੱਤੀ। ਜਿਸ ਤੋਂ ਬਾਅਦ ਇਥੇ ਪਈਆਂ ਕੱਚ ਦੀਆਂ ਬੋਤਲਾਂ ਅਤੇ ਉਨ੍ਹਾਂ ਦੇ ਟੁੱਕੜੇ ਬਦਲ ਕੇ ਕੀਮਤੀ ਪੱਥਰਾਂ ਵਿਚ ਤਬਦੀਲ ਹੋ ਗਏ। 
ਆਖਿਰ ਕਿਵੇਂ ਹੋਇਆ ਇਹ 
ਬੀਚ 'ਤੇ ਬੈਨ ਲਗਾਏ ਜਾਣ ਤੋਂ ਬਾਅਦ ਸਰਕਾਰ ਨੇ ਬੀਚ 'ਤੇ ਹੋਰ ਜ਼ਿਆਦਾ ਕੱਚ ਦੇ ਟੁੱਕੜਿਆਂ ਨੂੰ ਡੰਪ ਕਰਵਾ ਦਿੱਤਾ। ਵਾਤਾਵਰਣ ਅਤੇ ਸਮੁੰਦਰੀ ਜੀਵਾਂ ਲਈ ਖਤਰਾ ਦੱਸਦੇ ਹੋਏ ਇਸ ਫੈਸਲੇ ਦਾ ਵਿਰੋਧ ਵੀ ਹੋਇਆ ਪਰ ਸਰਕਾਰ ਦੇ ਇਸ ਫੈਸਲੇ ਨਾਲ ਇਹ ਬੀਚ ਜਨਤ ਦੀ ਤਰ੍ਹਾਂ ਨਜ਼ਰ ਆਉਣ ਲੱਗਾ। ਅਸਲ ਵਿਚ ਬੀਚ 'ਤੇ ਡੰਪ ਕੀਤੇ ਗਏ ਹਜ਼ਾਰਾਂ ਟਨ ਕੱਚ ਨੂੰ ਸਮੁੰਦਰ ਦੀਆਂ ਲਹਿਰਾਂ ਨਾਲ ਟਕਰਾਉਂਦੇ-ਟਕਰਾਉਂਦੇ ਮਹੀਨੇ ਹੋ ਗਏ ਅਤੇ ਫਿਰ ਸਮੁੰਦਰੀ ਪਾਣੀ ਅਤੇ ਗਰਮੀ ਨਾਲ ਇਹ ਕੱਚ ਬਹੁਤ ਖੂਬਸੂਰਤ ਰੰਗ-ਬਿਰੰਗੇ ਪੱਥਰਾਂ 'ਚ ਬਦਲ ਗਏ। ਸਾਲਾਂ ਬਾਅਦ ਇਸ ਬੀਚ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਅਤੇ ਹੁਣ ਇਹ ਦੁਨੀਆ ਦੀ ਸਭ ਤੋਂ ਖੂਬਸੂਰਤ ਜਗ੍ਹਾਵਾਂ ਵਿਚੋਂ ਇਕ ਹੈ।


Related News