ਗੂਗਲ ਦੀ ਵੱਡੀ ਕਾਰਵਾਈ, ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਐਪ ''ਪਲੇ ਸਟੋਰ'' ਹਟਾਇਆ

Friday, Oct 29, 2021 - 10:14 AM (IST)

ਗੂਗਲ ਦੀ ਵੱਡੀ ਕਾਰਵਾਈ, ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਐਪ ''ਪਲੇ ਸਟੋਰ'' ਹਟਾਇਆ

ਇੰਟਰਨੈਸ਼ਨਲ ਡੈਸਕ (ਬਿਊਰੋ): ਗੂਗਲ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ 'ਤੇ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੇ ਤਹਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਐਪ 'ਚੰਗੀਆਂ ਗੱਲਾਂ' ਨੂੰ ਗੂਗਲ ਪਲੇ ਸਟੋਰ ਨੇ ਹਟਾ ਦਿੱਤਾ ਹੈ। ਇਕ ਮੀਡੀਆ ਰਿਪੋਰਟ ਵਿਚ ਖੁਲਾਸੇ ਦੇ ਬਾਅਦ ਗੂਗਲ ਨੇ ਇਹ ਕਾਰਵਾਈ ਕੀਤੀ। ਐਪ ਹਟਾਏ ਜਾਣ ਤੱਕ ਇਸ ਨੂੰ 5000 ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਸੀ। ਐਪ ਦੇ ਤਾਰ ਸਿੱਧੇ ਤੌਰ 'ਤੇ ਮੁਖੀ ਮਸੂਦ ਅਜ਼ਹਰ ਨਾਲ ਜੁੜੇ ਸਨ।

ਪੜ੍ਹੋ ਇਹ ਅਹਿਮ ਖਬਰ -TTP ਦੇ ਮਾਮਲੇ 'ਚ ਮਲਾਲਾ ਯੂਸਫ਼ਜ਼ਈ ਨੇ ਪਾਕਿ ਸਰਕਾਰ ਨੂੰ ਕੀਤੀ ਇਹ ਅਪੀਲ

ਐਪ ਦੇ ਡਿਵੈਲਪਰ ਨੇ ਇਕ ਬਲਾਗ ਪੇਜ ਵੀ ਬਣਾਇਆ ਸੀ ਜੋ ਐਪ ਦੇ ਵੇਰਵੇ ਵਾਲੇ ਪੇਜ ਨਾਲ ਹਾਈਪਰਲਿੰਕ ਸੀ। ਇਸ ਪੇਜ 'ਤੇ ਦੋ ਬਾਹਰੀ ਪੇਜ ਵੀ ਹਾਈਪਰਲਿੰਕ ਸਨ, ਜਿਸ ਵਿਚ ਮਸੂਦ ਅਜ਼ਹਰ ਦੇ ਸੰਦੇਸ਼ ਵਾਲੇ ਵੀਡੀਓ ਅਤੇ ਉਸ ਦੇ ਛੋਟੇ ਭਰਾ ਅਬਦੁੱਲ ਰੌਫ ਅਸਗਰ ਅਤੇ ਕਰੀਬੀ ਤਲਹਾ ਸੈਫ ਦੀ ਰਿਕਾਡਿੰਗ ਵੀ ਸੀ। ਇਸ ਵਿਚ ਇਕ ਪੇਜ 'ਤੇ ਮਸੂਦ ਅਜ਼ਹਰ ਦੀਆਂ ਲਿਖੀਆਂ ਕਿਤਾਬਾਂ ਵੀ ਸਨ। ਮੀਡੀਆ ਰਿਪੋਰਟਾਂ ਵਿਚ ਇਸ ਗੱਲ ਦਾ ਖੁਲਾਸਾ ਹੋਣ ਦੇ ਬਾਅਦ ਗੂਗਲ ਨੇ ਇਸ ਨੂੰ ਆਪਣੇ ਪਲੇ ਸਟੋਰ ਤੋਂ ਹਟਾ ਦਿੱਤਾ ਹੈ। ਗੌਰਤਲਬ ਹੈ ਕਿ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਵਿਦੇਸ਼ੀ ਅੱਤਵਾਦੀ ਸੰਗਠਨ ਵਜੋਂ ਮਾਨਤਾ ਦਿੱਤੀ ਸੀ।

ਨੋਟ- ਗੂਗਲ ਵੱਲੋਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ 'ਤੇ ਕੀਤੀ ਕਾਰਵਾਈ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News