10 ਵੀਂ ਦੇ ਵਿਦਿਆਰਥੀ ਨੂੰ ਗੂਗਲ ਨੇ ਦਿੱਤਾ 6.5 ਲੱਖ ਦਾ ਇਨਾਮ, ਜਾਣੋ ਕਿਉਂ ?

08/12/2017 8:28:54 AM

ਉਰੂਗਵੇ— ਸਾਈਬਰ ਸਿਕਊਰਿਟੀ ਅਤੇ ਸੁਰੱਖਿਅਤ ਨੈੱਟਵਰਕ ਇਕ ਅਜਿਹੀ ਚੀਜ਼ ਹੈ ਜਿਸ ਵਿਚ ਗੂਗਲ ਦੀ ਧਾਕ ਹੈ। ਇਹੀ ਕਾਰਨ ਹੈ ਕਿ ਗੂਗਲ 'ਤੇ ਲੋਕਾਂ ਦਾ ਭਰੋਸਾ ਬਣਿਆ ਹੋਇਆ ਹੈ ਪਰ ਗੂਗਲ ਦੀ ਇਸ ਖਾਸੀਅਤ ਦੀ ਕਮੀ ਨੇ 10 ਵੀ ਦੇ ਵਿਦਿਆਰਥੀ ਨੂੰ 10000 ਡਾਲਰ ਮਤਲਬ ਕਰੀਬ 6.5 ਲੱਖ ਰੁਪਏ ਦਾ ਫਾਇਦਾ ਕਰਵਾ ਦਿੱਤਾ ਹੈ। 6.5 ਲੱਖ ਰੁਪਏ ਦਾ ਇਨਾਮ ਜਿੱਤਣ ਵਾਲੇ 10ਵੀਂ ਦੇ ਵਿਦਿਆਰਥੀ ਨੇ ਗੂਗਲ ਦੇ ਸੁਰੱਖਿਅਤ ਨੈੱਟਵਰਕ ਵਿਚ ਕਮੀ ਲੱਬ ਦਿੱਤੀ ਜਿਸ ਦੇ ਲਈ ਗੂਗਲ ਨੇ ਉਸ ਨੂੰ ਸਨਮਾਨਿਤ ਕੀਤਾ ਹੈ।10ਵੀਂ ਵਿਚ ਪੜ੍ਹਣ ਵਾਲਾ ਇਹ ਵਿਦਿਆਰਥੀ ਊਰੁਗਵੇ ਦਾ ਹੈ। ਇਸ ਦਾ ਨਾਮ ਹੈ ਇਜੇਕਵੀਲ ਪੇਰੀਰਾ। ਪੇਰੀਰਾ ਨੇ ਇਸ ਮੌਕੇ 'ਤੇ ਮੀਡੀਆ ਨੂੰ ਦੱਸਿਆ ਕਿ ਜਦੋਂ ਉਹ ਵੈਬ ਸਿਕਿਊਰਿਟੀ ਟੂਲ ਬਰਪ ਸੁਈਟ ਦਾ ਇਸਤੇਮਾਲ ਕਰਦੇ ਹੋਏ ਗੂਗਲ  ਦੇ ਬਾਰੇ ਵਿਚ ਤਮਾਮ ਜਾਣਕਾਰੀਆਂ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਦੋਂ ਗੂਗਲ ਦੀ ਸੁਰੱਖਿਆ ਵਿਚ ਅਜਿਹੀ ਕਮੀ ਸਾਹਮਣੇ ਆਈ ਕਿ ਉਹ ਦੇਖ ਕੇ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਪੇਰੀਰਾ ਨੇ ਗੂਗਲ ਐਪਸ ਦੀ ਸਾਈਟ yaqs.googleplex.com ਦੀ ਪੜਤਾਲ ਕੀਤੀ। ਜਿਸ ਵਿਚ ਕਿਸੇ ਵੀ ਪ੍ਰਕਾਰ ਦੇ ਸੁਰੱਖਿਆ ਦੇ ਉਪਾਅ ਨਹੀਂ ਸਨ। ਇਸ ਦੇ ਵਾਰੇ ਉਸ ਨੇ ਗੂਗਲ ਦੀ ਟੇਕਸਟ ਹੈਕਿੰਗ ਸਾਈਟ 'ਤੇ ਮਾਮਲੇ ਦੀ ਜਾਣਕਾਰੀ ਦੀ ਰਿਪੋਰਟ ਕੀਤੀ। ਪੇਰੀਰਾ ਨੇ ਦੱਸਿਆ ਕਿ ਗੂਗਲ ਦੀ ਸੁਰੱਖਿਆ ਵਿਚ ਕਮੀ ਮਿਲਣ ਤੋਂ ਬਾਅਦ ਉਸ ਨੇ ਗੂਗਲ ਦੀ ਪੜਤਾਲ ਬੰਦ ਕਰ ਦਿੱਤੀ ਅਤੇ ਠੀਕ ਤਰੀਕੇ ਇਸ ਬਾਰੇ ਵਿਚ ਗੂਗਲ ਨੂੰ ਸੂਚਿਤ ਕਰਨ ਦਾ ਫੈਸਲਾ ਕੀਤਾ। ਸੂਚਨਾ ਮਿਲਣ ਤੋਂ ਬਾਅਦ ਗੂਗਲ ਦੀ ਸਿਕਊਰਿਟੀ ਟੀਮ ਨੇ ਪੇਰੀਰਾ ਨਾਲ ਗੱਲ ਕੀਤੀ ਅਤੇ ਇਸ ਨੂੰ ਲੈ ਕੇ ਕਈ ਮੇਲ ਵੀ ਦੋਨਾਂ ਵੱਲੋਂ ਕੀਤੇ ਗਏ। ਇਸ ਘਟਨਾ ਦੇ ਇਕ ਮਹੀਨੇ ਤੋਂ ਬਾਅਦ ਗੂਗਲ ਨੇ ਪੇਰੀਰਾ ਨੂੰ 10000 ਡਾਲਰ ਦਾ ਇਨਾਮ ਦੇਣ ਦਾ ਫੈਸਲਾ ਕੀਤਾ।


Related News