ਗੂਗਲ ਇੰਡੀਆ ਦੇ ਕਰਮਚਾਰੀ ਨੂੰ ਹੋਇਆ COVID-19, ਕੰਪਨੀ ਨੇ ਚੁੱਕਿਆ ਇਹ ਕਦਮ

Friday, Mar 13, 2020 - 01:41 PM (IST)

ਗੈਜੇਟ ਡੈਸਕ– ਕੋਰੋਨਾਵਾਇਰਸ (COVID-19) ਇਸ ਸਮੇਂ ਚੀਨ ਤੋਂ ਇਲਾਵਾ ਦੂਜੇ ਦੇਸ਼ਾਂ ’ਚ ਪੂਰੀ ਤਰ੍ਹਾਂ ਫੈਲ ਚੁੱਕਾ ਹੈ। ਇਸਵਾਇਰਸ ਕਾਰਨ ਐਪਲ ਅਤੇ ਸੈਮਸੰਗ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਬਹੁਤ ਨੁਕਸਾਨ ਹੋਇਆ ਹੈ ਤਾਂ ਦੂਜੇ ਪਾਸੇ ਕਈ ਵੱਡੇ ਈਵੈਂਟ ਵੀ ਰੱਦ ਹੋਏ ਹਨ। ਇਸ ਵਿਚਕਾਰ ਦੁਨੀਆ ਦੀ ਦਿੱਗਜ ਸਰਚ ਇੰਜਣ ਕੰਪਨੀ ਗੂਗਲ ਨੇ ਬੈਂਗਲੁਰੂ ਸਥਿਤ  ਦਫਤਰ ’ਚ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਹੈ। ਕੰਪਨੀ ਨੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਹੈ। ਉਥੇ ਹੀ ਗੂਗਲ ਦਾ ਕਹਿਣਾ ਹੈ ਕਿ ਅਸੀਂ ਇਹ ਫੈਸਲਾ ਸਿਹਤ ਅਧਿਕਾਰੀਆਂ ਦੀ ਸਲਾਹ ਨੂੰ ਧਿਆਨ ’ਚ ਰੱਖ ਕੇ ਲਿਆ ਹੈ। ਦੱਸ ਦੇਈਏ ਕਿ ਗੂਗਲ ਦੇ ਬੈਂਗਲੁਰੂ ਸਥਿਤ ਦਫਤਰ ’ਚ ਇਕ ਕਰਮਚਾਰੀ ਕੋਰੋਨਾਵਾਇਰਸ ਦੀ ਚਪੇਟ ’ਚ ਆ ਗਿਆ ਹੈ, ਜਿਸ ਨੂੰ ਜਾਂਚ ਤੋਂ ਬਾਅਦ ਆਈਸੋਲੇਸ਼ਨ ਸੈੱਲ ’ਚ ਭੇਜ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਵਿਟਰ ਨੇ ਵੀ ਦੁਨੀਆ ਭਰ ਦੇ ਆਪਣੇ ਸਾਰੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦਾ ਹੁਕਮ ਦਿੱਤਾ ਸੀ। ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ‘ਦਿ ਵਰਜ਼’ ਦੀ ਰਿਪੋਰਟ ਮੁਤਾਬਕ, ਟਵਿਟਰ ’ਚ 4900 ਕਰਮਚਾਰੀ ਗਲੋਬਲੀ ਕੰਮ ਕਰਦੇ ਹਨ। ਟਵਿਟਰ ਨੇ ਆਪਣੇ ਕਰਮਚਾਰੀਆਂ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਹੈ, ਜਿਸ ਦੇ ਉਨ੍ਹਾਂ ਨੂੰ ਸੈਲਫੀ ਦੇ ਹਿਸਾਬ ਨਾਲ ਪੂਰੇ ਪੈਸੇ ਮਿਲਣਗੇ। ਇਸ ਤੋਂ ਇਲਾਵਾ ਘਰ ’ਚ ਜ਼ਰੂਰੀ ਸੈੱਟਅਪ ਤਿਆਰ ਕਰਨ ਲਈ ਵੀ ਫੰਡ ਕੰਪਨੀ ਜਾਰੀ ਕਰੇਗੀ। ਉਥੇ ਹੀ ਕਰਮਚਾਰੀਆਂ ਦੇ ਮਾਤਾ-ਪਿਤਾ ਨੂੰ ਵੀ ਜੇਕਰ ਕੋਈ ਸਮੱਸਿਆ ਹੁੰਦੀ ਹੈ ਤਾਂ ਕੰਪਨੀ ਉਸ ਲਈ ਇੰਤਜ਼ਾਮ ਕਰੇਗੀ ਅਤੇ ਆਰਥਿਕ ਭੁਗਤਾਨ ਵੀ ਕਰੇਗੀ। 

ਦੱਸ ਦੇਈਏ ਕਿ ਕੋਰੋਨਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਮਾਈਕ੍ਰੋਸਾਫਟ, ਗੂਗਲ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਨੇ ਆਪਣੇ ਈਵੈਂਟਸ ਰੱਦ ਕਰ ਦਿੱਤੇ ਹਨ। ਹਾਲਹੀ ’ਚ ਐਪਲ ਨੇ 31 ਮਾਰਚ ਨੂੰ ਹੋਣ ਵਾਲੇ ਆਪਣੇ ਈਵੈਂਟ ਨੂੰ ਰੱਦ ਕੀਤਾ ਹੈ ਜਿਸ ਵਿਚ ਸਭ ਤੋਂ ਸਸਤਾ ਆਈਫੋਨ ਲਾਂਚ ਹੋਣ ਵਾਲਾ ਸੀ। 


Related News