ਗੂਗਲ ਦੀ ਹਾਰ: ਆਸਟ੍ਰੇਲੀਆ ਦੇ 7 ਮੀਡੀਆ ਸੰਸਥਾਵਾਂ ਨੂੰ ਦੇਣੇ ਹੋਣਗੇ ਖ਼ਬਰਾਂ ਦੇ ਪੈਸੇ
Sunday, Feb 07, 2021 - 06:17 PM (IST)
ਕੈਨਬਰਾ: ਆਸਟ੍ਰੇਲੀਆ ਦੇ ਦਬਾਅ ’ਚ ਆ ਕੇ ਗੂਗਲ ਨੇ ਆਖ਼ਰਕਾਰ ਹਾਰ ਮੰਨ ਲਈ। ਉਸ ਨੇ ਆਸਟ੍ਰੇਲੀਆ ਦੇ 7 ਵੱਡੇ ਮੀਡੀਆ ਸੰਸਥਾਵਾਂ ਨੂੰ ਖ਼ਬਰਾਂ ਦੇ ਬਦਲੇ ਭੁਗਤਾਨ ਕਰਨ ਦੀ ਹਾਮੀ ਭਰ ਦਿੱਤੀ ਹੈ। ਅਮਰੀਕਾ ਟੇਕ ਕੰਪਨੀ ਨੇ ਸ਼ੁੱਕਰਵਾਰ ਨੂੰ ਨਿਊਜ਼ ਸ਼ੋਕੇਸ ਨਾਂ ਦਾ ਇਕ ਪਲੇਟਫਾਰਮ ਵੀ ਲਾਂਚ ਕੀਤਾ, ਜਿਸ ’ਚ ਸਮਾਚਾਰਾਂ ਦੇ ਲਈ ਭੁਗਤਾਨ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਨਿਊਜ਼ ਸ਼ੋਕੇਸ਼ ਨੂੰ ਗੂਗਲ ਨੇ ਪਿਛਲੇ ਸਾਲ ਜੂਨ ’ਚ ਬ੍ਰਾਜ਼ੀਲ ਅਤੇ ਜਰਮਨੀ ’ਚ ਪਹਿਲੇ ਹੀ ਰੋਲ ਆਉਂਟ ਕਰ ਦਿੱਤਾ ਸੀ ਪਰ ਗੂਗਲ ਨੇ ਆਸਟ੍ਰੇਲੀਆ ਦੇ ਮੀਡੀਆ ਸੰਗਠਨਾਂ ਨੂੰ ਜ਼ਰੂਰੀ ਭੁਗਤਾਨ ਦੀਆਂ ਸ਼ਰਤਾਂ ਨੂੰ ਦੇਖ ਇਸ ਨੂੰ ਠੰਡੇ ਬਸਤੇ ’ਚ ਪਾ ਦਿੱਤਾ ਸੀ।
ਇਹ ਵੀ ਪੜ੍ਹੋ: ਟਿਕਰੀ ਬਾਰਡਰ ’ਤੇ ਸੰਗਰੂਰ ਦੇ ਕਿਸਾਨ ਲੱਖਾ ਸਿੰਘ ਦੀ ਹਾਰਟ ਅਟੈਕ ਨਾਲ ਮੌਤ
ਫੇਸਬੁਕ ਨੂੰ ਵੀ ਅਜਿਹਾ ਹੀ ਆਦੇਸ਼
ਪਹਿਲਾਂ ਤਾਂ ਗੂਗਲ ਨੇ ਆਸਟ੍ਰੇਲੀਆਈ ਸਰਕਾਰ ਨੂੰ ਮੀਡੀਆ ਸੰਸਥਾਵਾਂ ਨੂੰ ਭੁਗਤਾਨ ਕਰਨ ਨੂੰ ਲੈ ਕੇ ਬਣਾਏ ਗਏ ਕਾਨੂੰਨ ਦਾ ਵਿਰੋਧ ਕੀਤਾ ਸੀ। ਪਰ ਹੁਣ 7 ਮੀਡੀਆ ਸੰਸਥਾਵਾਂ ਨਾਲ ਡੀਲ ਕਰ ਨਿਊਜ਼ ਲਈ ਪੈਸੇ ਦੇਣ ’ਤੇ ਸਹਿਮਤੀ ਜਤਾ ਦਿੱਤੀ ਹੈ। ਆਸਟ੍ਰੇਲੀਆਈ ਸਰਕਾਰ ਨੇ ਅਜਿਹਾ ਹੀ ਆਦੇਸ਼ ਫੇਸਬੁੱਕ ਨੂੰ ਵੀ ਦਿੱਤਾ ਹੈ। ਆਨਲਾਈਨ ਵਿਗਿਆਪਨ ਬਾਜ਼ਾਰ ’ਚ ਗੂਗਲ ਦੀ ਹਿੱਸੇਦਾਰੀ 53 ਫੀਸਦੀ ਅਤੇ ਫੇਸਬੁੱਕ ਦੀ 23 ਫੀਸਦੀ ਹੈ। ਇਸ ਕਾਨੂੰਨ ਦਾ ਪਾਲਣ ਨਹੀਂ ਕਰਨ ’ਤੇ ਦੋਵੇਂ ਹੀ ਕੰਪਨੀਆਂ ’ਤੇ ਭਾਰੀ ਜ਼ੁਰਮਾਨਾ ਲਗਾਉਣ ਦੀ ਵੀ ਵਿਵਸਥਾ ਹੈ।
ਇਹ ਵੀ ਪੜ੍ਹੋ: ਜੇ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਸੁਖਬੀਰ ਬਾਦਲ ਜੇਲ੍ਹ ’ਚ ਹੋਣਾ ਸੀ: ਰਾਜਾ ਵੜਿੰਗ
ਗੂਗਲ ਨੇ ਕੁੱਝ ਦਿਨ ਪਹਿਲਾਂ ਆਸਟ੍ਰੇਲੀਆ ’ਚ ਆਪਣਾ ਸਰਚ ਇੰਜਣ ਬੰਦ ਕਰਨ ਦੀ ਧਮਕੀ ਦਿੱਤੀ ਸੀ। ਜਵਾਬ ’ਚ ਆਸਟ੍ਰੇਲੀਆਈ ਪੀ.ਐੱਮ ਸਕਾਟ ਮਾਰੀਸ਼ਨ ਨੇ ਕਿਹਾ ਸੀ-‘ਉਹ ਧਮਕੀਆਂ ’ਤੇ ਜਵਾਬ ਨਹੀਂ ਦਿੰਦੇ ਹਨ।’ ਇਸ ਦੇ ਬਾਅਦ ਗੂਗਲ ਨੂੰ ਇਹ ਸਪੱਸ਼ਟ ਸੰਕੇਤ ਚਲਾ ਗਿਆ ਸੀ ਕਿ ਆਸਟ੍ਰੇਲੀਆਈ ਸਰਕਾਰ ਕਿਸੇ ਵੀ ਕੀਮਤ ’ਤੇ ਇਸ ਕਾਨੂੰਨ ਤੋਂ ਪਿੱਛੇ ਨਹੀਂ ਹਟੇਗੀ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਟਿਕਰੀ ਬਾਰਡਰ ’ਤੇ ਮੋਗਾ ਦੇ ਕਿਸਾਨ ਸੁਖਮੰਦਰ ਸਿੰਘ ਦੀ ਮੌਤ
ਭਾਰਤ ’ਚ ਖੂਬ ਕਮਾਈ ਕਰ ਰਹੀਆਂ ਹਨ ਟੇਕ ਕੰਪਨੀਆਂ
ਗੂਗਲ ਅਤੇ ਫੇਸਬੁੱਕ ਸਮੇਤ ਅਮਰੀਕੀ ਟੇਕ ਕੰਪਨੀਆਂ ਦੁਨੀਆ ਦੇ ਨਾਲ-ਨਾਲ ਭਾਰਤ ’ਚ ਵੀ ਖ਼ੂਬ ਕਮਾਈ ਕਰ ਰਹੇ ਹਨ। ਫੇਸਬੁੱਕ ਅਤੇ ਗੂਗਲ ਨੇ 2018-19 ’ਚ ਆਪਣੇ ਆਨਲਾਈਨ ਐੱਡ ਰੈਵਿਊ ਦਾ ਕਰੀਬ 70 ਫੀਸਦੀ (11,500 ਕਰੋੜ ਰੁਪਏ) ਭਾਰਤ ਤੋਂ ਕਮਾਏ ਸਨ। 2022 ’ਚ ਇਹ ਮਾਰਕਿਟ ਵੱਧ ਕੇ 28,000 ਕਰੋੜ ਰੁਪਏ ਦਾ ਹੋ ਜਾਵੇਗਾ।