ਚੀਨੀ ਸਰਚ ਇੰਜਣ ਨਾਲ ਜੁੜੇ ਦਸਤਾਵੇਜ਼ ਡਿਲੀਟ ਕਰਨ ਕਰਮਚਾਰੀ : ਗੂਗਲ

Sunday, Sep 23, 2018 - 02:39 PM (IST)

ਚੀਨੀ ਸਰਚ ਇੰਜਣ ਨਾਲ ਜੁੜੇ ਦਸਤਾਵੇਜ਼ ਡਿਲੀਟ ਕਰਨ ਕਰਮਚਾਰੀ : ਗੂਗਲ

ਸੈਨ ਫਰਾਂਸਿਸਕੋ— ਦੁਨੀਆ ਦੀ ਦਿੱਗਜ ਸਰਚ ਇੰਜਣ ਕੰਪਨੀ ਗੂਗਲ ਨੇ ਆਪਣੇ ਕਰਮਚਾਰੀਆਂ ਨੂੰ ਚੀਨ ਲਈ ਵਿਸ਼ੇਸ਼ ਰੂਪ ਨਾਲ ਵਿਕਸਿਤ ਹੋ ਰਹੇ ਸਰਚ ਇੰਜਣ ਨਾਲ ਜੁੜੀ ਜਾਣਕਾਰੀ ਵਾਲੇ ਦਸਤਾਵੇਜ਼ (ਮੈਮੋ) ਨੂੰ ਡਿਲੀਟ ਕਰਨ ਲਈ ਕਿਹਾ ਹੈ। ਇਸ ਸੰਬੰਧ 'ਚ ਕਰਮਚਾਰੀਆਂ ਨੂੰ ਈ-ਮੇਲ ਭੇਜੀ ਗਈ ਹੈ। ਮੈਮੋ 'ਚ ਸਰਚ ਇੰਜਣ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਹਨ, ਗੂਗਲ ਨਹੀਂ ਚਾਹੁੰਦੀ ਕਿ ਇਹ ਜਨਤਕ ਹੋਣ। ਸਰਚ ਇੰਜਣ ਨਾਲ ਜੁੜੇ ਇਸ ਪ੍ਰਾਜੈੱਕਟ ਦਾ ਕੋਡਨੇਮ 'ਡ੍ਰੈਗਨਫਲਾਈ' ਹੈ।

ਆਨਲਾਈਨ ਨਿਊਜ਼ ਪੋਰਟਲ 'ਦਿ ਇੰਟਰਸੈੱਪਟ' ਮੁਤਾਬਕ, ਗੂਗਲ ਦੀ ਚੀਨ 'ਚ ਵਿਸ਼ੇਸ਼ ਸਰਚ ਇੰਜਣ ਲਿਆਉਣ ਦੀ ਯੋਜਨਾ ਹੈ। ਚੀਨੀ ਸਰਕਾਰ ਦੇ ਕਹਿਣ 'ਤੇ ਗੂਗਲ ਨੇ ਸਰਚ ਇੰਜਣ 'ਚ ਕੁਝ ਖਾਸ ਤਕਨੀਕੀ ਬਦਲਾਅ ਕੀਤੇ ਹਨ। ਚੀਨ 'ਚ ਬੈਠੇ ਯੂਜ਼ਰ ਨੂੰ ਸਰਚ ਕਰਨ ਤੋਂ ਪਹਿਲਾਂ ਸਰਚ ਇੰਜਣ 'ਚ ਲਾਗ-ਇੰਨ ਕਰਨਾ ਪਵੇਗਾ। ਇਸ ਦੇ ਨਾਲ ਹੀ ਸਰਚ ਇੰਜਣ ਰਾਜਨੀਤੀ, ਵਿਅਕਤੀ ਦੀ ਸੁਤੰਤਰਤਾ, ਲੋਕਤੰਤਰ, ਮਨੁੱਖੀ ਅਧਿਕਾਰ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਵਰਗੇ ਸ਼ਬਦਾਂ ਨੂੰ ਬਲਾਕ ਕਰ ਦੇਵੇਗਾ, ਜੇਕਰ ਇਨ੍ਹਾਂ ਵਿਸ਼ਿਆਂ ਨਾਲ ਜੁੜੀ ਜਾਣਕਾਰੀ ਯੂਜ਼ਰਸ ਨਹੀਂ ਲੱਭ ਸਕੇਗਾ। ਜੇਕਰ ਯੂਜ਼ਰ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਸਾਰੀ ਜਾਣਕਾਰੀ ਚੀਨੀ ਸਰਕਾਰ ਕੋਲ ਚਲੀ ਜਾਵੇਗੀ। ਕਈ ਮਨੁੱਖੀ ਅਧਿਕਾਰ ਵਰਕਰ ਅਜਿਹੇ ਸਰਚ ਇੰਜਣ ਦਾ ਵਿਰੋਧ ਕਰ ਰਹੇ ਹਨ। ਗੂਗਲ ਕਰਮਚਾਰੀ ਵੀ ਇਸ ਸੰਬੰਧ 'ਚ ਆਪਣਾ ਵਿਰੋਧ ਦਰਜ ਕਰਵਾ ਚੁੱਕੇ ਹਨ।

PunjabKesari

ਚੀਨ 'ਚ 4000 ਤੋਂ ਜ਼ਿਆਦਾ ਪੋਰਨ ਸਾਈਟਾਂ ਬੰਦ
ਚੀਨ ਨੇ ਬੀਤੇ ਤਿੰਨ ਮਹੀਨਿਆਂ 'ਚ ਚਾਰ ਤੋਂ ਜ਼ਿਆਦਾ ਅਸ਼ਲੀਲ ਅਤੇ ਹੋਰ ਹਾਨੀਕਾਰਕ ਜਾਣਕਾਰੀਆਂ ਵਾਲੀਆਂ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਹਨ। ਵੈੱਬਸਾਈਟਾਂ ਬੰਦ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਮਈ 'ਚ ਸਾਂਝੇ ਤੌਰ 'ਤੇ ਨੈਸ਼ਨਲ ਆਫੀਸ ਅਗੇਂਸਟ ਪੋਰਨੋਗ੍ਰਾਫਿਕ ਅਤੇ ਇੱਲਲੀਗਲ ਪਬਲੀਕੇਸ਼ਨ ਨੇ ਕੀਤੀ ਸੀ।


Related News