ਭਾਰਤੀਆਂ ਲਈ ਖੁਸ਼ਖ਼ਬਰੀ, ਹੁਣ ਜਲਦ ਰੂਸ 'ਚ ਬਿਨਾਂ ਵੀਜ਼ਾ ਲੈ ਸਕਣਗੇ ਐਂਟਰੀ

Tuesday, Jun 11, 2024 - 10:24 AM (IST)

ਭਾਰਤੀਆਂ ਲਈ ਖੁਸ਼ਖ਼ਬਰੀ, ਹੁਣ ਜਲਦ ਰੂਸ 'ਚ ਬਿਨਾਂ ਵੀਜ਼ਾ ਲੈ ਸਕਣਗੇ ਐਂਟਰੀ

ਮਾਸਕੋ: ਭਾਰਤੀ ਪਾਸਪੋਰਟ ਦਾ ਦਬਦਬਾ ਦੁਨੀਆ ਵਿੱਚ ਵਧਦਾ ਜਾ ਰਿਹਾ ਹੈ। ਹੁਣ ਉਨ੍ਹਾਂ ਦੇਸ਼ਾਂ ਵਿਚ ਰੂਸ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ, ਜੋ ਭਾਰਤੀ ਪਾਸਪੋਰਟ ਧਾਰਕਾਂ ਨੂੰ ਵੀਜ਼ਾ-ਮੁਕਤ ਦਾਖਲੇ ਦੀ ਸਹੂਲਤ ਦੇਣ ਜਾ ਰਿਹਾ ਹੈ। ਸਪੁਤਨਿਕ ਦੀ ਰਿਪੋਰਟ ਮੁਤਾਬਕ ਰੂਸ ਦੇ ਆਰਥਿਕ ਵਿਕਾਸ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਪਾਸਪੋਰਟ ਧਾਰਕ ਜੂਨ 2025 ਤੋਂ ਵੀਜ਼ਾ ਮੁਕਤ ਸੈਰ-ਸਪਾਟਾ ਕਰ ਸਕਣਗੇ। 

ਬਹੁ-ਪੱਖੀ ਆਰਥਿਕ ਸਹਿਯੋਗ ਅਤੇ ਵਿਸ਼ੇਸ਼ ਪ੍ਰੋਜੈਕਟਾਂ ਦੇ ਵਿਭਾਗ ਦੀ ਨਿਦੇਸ਼ਕ ਨਿਕਿਤਾ ਕੋਂਦ੍ਰਤਯੇਵ ਨੇ ਸਪੁਤਨਿਕ ਨੂੰ ਦੱਸਿਆ ਕਿ ਚੀਨ ਅਤੇ ਈਰਾਨ ਦੇ ਨਾਲ ਸਥਾਈ ਆਧਾਰ 'ਤੇ ਵੀਜ਼ਾ ਮੁਕਤ ਵਿਧੀ ਪਹਿਲਾਂ ਹੀ ਪੇਸ਼ ਕੀਤੀ ਜਾ ਚੁੱਕੀ ਹੈ ਅਤੇ ਇਹ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਸਕੋ ਨੇ ਭਾਰਤੀਆਂ ਲਈ ਵੀ ਅਜਿਹਾ ਹੀ ਖਰੜਾ ਤਿਆਰ ਕੀਤਾ ਹੈ, ਜਿਸ 'ਤੇ ਭਾਰਤ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ।

2024 ਦੇ ਅੰਤ ਤੱਕ ਹੋ ਸਕਦਾ ਹੈ ਸਮਝੌਤਾ 

ਰੂਸੀ ਅਧਿਕਾਰੀ ਨੇ ਕਿਹਾ ਕਿ ਦੋਵੇਂ ਧਿਰਾਂ ਇਸ ਵੇਲੇ ਅਗਲੇ ਸਾਲ ਬਸੰਤ ਵਿੱਚ ਰੂਸ ਦੀ ਯਾਤਰਾ ਕਰਨ ਵਾਲੇ ਵੀਜ਼ਾ-ਮੁਕਤ ਭਾਰਤੀਆਂ ਦੇ ਪਹਿਲੇ ਸਮੂਹ ਲਈ ਸੌਦੇ ਦੀਆਂ ਸ਼ਰਤਾਂ 'ਤੇ ਗੱਲਬਾਤ ਕਰ ਰਹੀਆਂ ਹਨ। ਕੋਂਡਰਾਤਯੇਵ ਨੇ ਕਿਹਾ ਕਿ ਦਸਤਾਵੇਜ਼ ਨੂੰ ਅੰਦਰੂਨੀ ਮਨਜ਼ੂਰੀ ਮਿਲ ਰਹੀ ਹੈ। ਇਸ ਤੋਂ ਬਾਅਦ ਜੂਨ-ਜੁਲਾਈ ਦੇ ਅੰਤ ਵਿੱਚ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ, ਜੋ ਕਰੀਬ ਇੱਕ ਤੋਂ ਤਿੰਨ ਮਹੀਨੇ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ 2024 ਦੇ ਅੰਤ ਤੱਕ ਸਮਝੌਤੇ 'ਤੇ ਦਸਤਖ਼ਤ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੇ PM ਸ਼ਹਿਬਾਜ਼ ਸ਼ਰੀਫ ਨੇ ਮੋਦੀ ਨੂੰ ਤੀਜੀ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਬਣਨ 'ਤੇ ਦਿੱਤੀ ਵਧਾਈ 

ਨਿਯਮ ਕਦੋਂ ਹੋਵੇਗਾ ਲਾਗੂ 

ਕੋਂਡਰਾਤਯੇਵ ਨੇ ਕਿਹਾ ਕਿ ਚੀਨ ਅਤੇ ਈਰਾਨ ਨਾਲ ਵੀਜ਼ਾ ਸੌਦਿਆਂ ਦੀ ਗੱਲਬਾਤ ਦੇ ਤਜ਼ਰਬੇ ਦੇ ਆਧਾਰ 'ਤੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਕਿਸੇ ਵੀ ਸਮਝੌਤੇ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੀ ਤਿਆਰੀ 'ਚ ਇਕ ਜਾਂ ਦੋ ਮਹੀਨੇ ਲੱਗਣਗੇ। ਉਨ੍ਹਾਂ ਕਿਹਾ ਕਿ ਪਹਿਲੇ ਟੈਸਟ ਗਰੁੱਪ ਨੇ ਬਾਰਡਰ ਕੰਟਰੋਲ ਅਧਿਕਾਰੀਆਂ ਅਤੇ ਹੋਟਲਾਂ ਨਾਲ ਕੰਮ ਕੀਤਾ। ਇਸ ਤੋਂ ਬਾਅਦ ਸਮੂਹ ਯਾਤਰਾ ਸ਼ੁਰੂ ਕਰ ਦਿੰਦੇ ਹਨ। ਜੇਕਰ ਸਭ ਕੁਝ ਠੀਕ ਰਿਹਾ ਤਾਂ ਸੈਲਾਨੀਆਂ ਦੀ ਵੱਡੀ ਆਮਦ ਦੀ ਉਮੀਦ ਹੈ। ਕੋਂਡਰਾਤਯੇਵ ਦੀਆਂ ਟਿੱਪਣੀਆਂ ਭਾਰਤ ਅਤੇ ਰੂਸ ਵਿਚਾਲੇ ਕਈ ਖੇਤਰਾਂ ਵਿੱਚ ਵਧਦੇ ਸਹਿਯੋਗ ਦੇ ਵਿਚਕਾਰ ਆਈਆਂ ਹਨ। ਰੂਸ ਭਾਰਤੀ ਫਿਲਮ ਨਿਰਮਾਤਾਵਾਂ ਲਈ ਇੱਕ ਪ੍ਰਮੁੱਖ ਮੰਜ਼ਿਲ ਵਜੋਂ ਉੱਭਰ ਰਿਹਾ ਹੈ। ਰੂਸ ਵਿੱਚ ਇੰਡੀਅਨ ਨੈਸ਼ਨਲ ਕਲਚਰਲ ਸੈਂਟਰ ਸੀਤਾ (SITA) ਦੀ ਡਾਇਰੈਕਟਰ ਦਿਸ਼ਾ ਕੋਤਵਾਨੀ ਨੇ ਸਪੁਤਨਿਕ ਨੂੰ ਦੱਸਿਆ, ਇਹ ਦੋਵਾਂ ਦੇਸ਼ਾਂ ਲਈ ਜਿੱਤ ਦੀ ਸਥਿਤੀ ਹੈ। ਰੂਸ ਵਿੱਚ ਭਾਰਤੀ ਫਿਲਮਾਂ ਦੀ ਸ਼ੂਟਿੰਗ ਇਸਦੀ ਅੰਤਰਰਾਸ਼ਟਰੀ ਅਪੀਲ ਵਿੱਚ ਵਾਧਾ ਕਰਦੀ ਹੈ ਅਤੇ ਰੂਸੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਯੋਗਦਾਨ ਪਾਉਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News