ਫਰਾਂਸ 'ਚ ਮਿਲਿਆ 'ਸੋਨੇ ਦਾ ਉੱਲੂ', ਕਰੋੜਾਂ ਰੁਪਏ ਹੈ ਕੀਮਤ, ਹੈਰਾਨ ਰਹਿ ਗਿਆ ਹਰ ਕੋਈ

Saturday, Oct 05, 2024 - 02:45 PM (IST)

ਪੈਰਿਸ : ਦੁਨੀਆ ਦਾ ਸਭ ਤੋਂ ਲੰਬੀ ਖਜ਼ਾਨਾ ਖੋਜ ਖਤਮ ਹੋ ਗਈ ਹੈ। ਅਜਿਹਾ ਲਗਦਾ ਹੈ ਕਿ ਫਰਾਂਸ ਤੋਂ ਇੱਕ ਐਲਾਨ ਦੇ ਬਾਅਦ, 31 ਸਾਲਾਂ ਬਾਅਦ ਦੱਬੀ ਹੋਈ 'ਸੋਨੇ ਦੇ ਉੱਲੂ' ਦੀ ਮੂਰਤੀ ਆਖਰਕਾਰ ਲੱਭੀ ਗਈ ਹੈ। ਤਿੰਨ ਦਹਾਕੇ ਪਹਿਲਾਂ ਫਰਾਂਸ ਵਿੱਚ ਸੋਨੇ ਦੇ ਉੱਲੂ ਦੀ ਮੂਰਤੀ ਦੀ ਖੋਜ ਸ਼ੁਰੂ ਹੋਈ ਸੀ। ਇਹ 1993 ਵਿੱਚ ਸ਼ੁਰੂ ਹੋਇਆ, ਦੁਨੀਆ ਭਰ ਦੇ ਹਜ਼ਾਰਾਂ ਮੁਕਾਬਲੇਬਾਜ਼ਾਂ ਨੂੰ ਆਕਰਸ਼ਿਤ ਕੀਤਾ। ਹਰੇਕ ਨੇ 11 ਮੁਸ਼ਕਲ ਪਹੇਲੀਆਂ ਦੀ ਇੱਕ ਲੜੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜੋ ਇੱਕ ਉੱਲੂ ਦੀ ਦੱਬੀ ਹੋਈ ਕਾਂਸੀ ਦੀ ਮੂਰਤੀ ਵੱਲ ਲੈ ਜਾ ਸਕਦੀ ਹੈ। ਇਹ ਕੋਈ ਪ੍ਰਾਚੀਨ ਖ਼ਜ਼ਾਨਾ ਨਹੀਂ ਹੈ। ਸਗੋਂ ਮੁਕਾਬਲੇ ਅਧੀਨ ਰੱਖਿਆ ਗਿਆ ਸੀ।

ਖਜ਼ਾਨੇ ਦੀ ਖੋਜ ਨੂੰ 'ਗੋਲਡਨ ਆਊਲ' ਭਾਵ ਸੋਨੇ ਦੇ ਉੱਲੂ ਵਜੋਂ ਜਾਣਿਆ ਜਾਂਦਾ ਹੈ। ਇਹ ਬੁਝਾਰਤ ਨਿਰਮਾਤਾ ਮੈਕਸ ਵੈਲੇਨਟਿਨ ਦੇ ਦਿਮਾਗ ਦੀ ਉਪਜ ਸੀ। ਉਨ੍ਹਾਂ ਨੇ ਇਸ ਨੂੰ ਫਰਾਂਸ ਵਿੱਚ ਕਿਤੇ ਦਫ਼ਨਾਇਆ। ਇਸ ਨਾਲ ਜੁੜੇ ਗੁੰਝਲਦਾਰ ਸੁਰਾਗ 1993 ਵਿੱਚ ਪ੍ਰਕਾਸ਼ਿਤ ਇੱਕ ਕਿਤਾਬ ਵਿੱਚ ਸਨ। "ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਗੋਲਡਨ ਆਊਲ ਦੀ ਪ੍ਰਤੀਰੂਪ (ਮੁਰਤੀ) ਬੀਤੀ ਰਾਤ ਪੁੱਟੀ ਗਈ ਸੀ, ਅਤੇ ਪਹੇਲੀ ਦਾ ਹੱਲ ਔਨਲਾਈਨ ਸਿਸਟਮ ਨੂੰ ਭੇਜ ਦਿੱਤਾ ਗਿਆ ਹੈ," ਕਿਤਾਬ ਦੇ ਚਿੱਤਰਕਾਰ ਮਾਈਕਲ ਬੇਕਰ ਨੇ ਵੀਰਵਾਰ ਸਵੇਰੇ ਖਜ਼ਾਨਾ ਖੋਜ ਦੀ ਅਧਿਕਾਰਤ ਚੈਟਲਾਈਨ 'ਤੇ ਇੱਕ ਪੋਸਟ ਵਿੱਚ ਕਿਹਾ। ਇਸ ਲਈ, ਹੁਣ ਕਿਸੇ ਵੀ ਥਾਂ 'ਤੇ ਜਾਣਾ ਅਤੇ ਉੱਥੇ ਖੋਦਾਈ ਕਰਨਾ ਬੇਕਾਰ ਹੈ।

ਜੇਤੂ ਨੂੰ ਮਿਲੇਗਾ ਸੋਨੇ ਦਾ ਉੱਲੂ 

ਬੁਝਾਰਤ ਨੂੰ ਸੁਲਝਾਉਣ ਵਾਲੇ ਨੂੰ ਅੰਤਮ ਇਨਾਮ ਵਜੋਂ ਇੱਕ ਅਸਲੀ ਗੋਲਡਨ ਉੱਲੂ ਮਿਲਣਾ ਸੀ। ਇਸ ਦੀ ਕੀਮਤ 1 ਕਰੋੜ 38 ਲੱਖ ਰੁਪਏ ਸੀ। ਉੱਲੂ ਨੂੰ ਕਿੱਥੇ ਦੱਬਿਆ ਗਿਆ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਨਾ ਹੀ ਇਸ ਦੇ ਖੋਜੀ ਬਾਰੇ ਦੱਸਿਆ ਗਿਆ ਹੈ। ਇਹ ਖਜ਼ਾਨਾ ਖੋਜੀਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਖਜ਼ਾਨੇ ਦੇ ਸ਼ਿਕਾਰੀਆਂ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਕ ਵਿਅਕਤੀ ਨੇ ਲਿਖਿਆ, 'ਆਖ਼ਰਕਾਰ ਆਜ਼ਾਦ ਹੋਇਆ।' ਇਕ ਹੋਰ ਨੇ ਮਜ਼ਾਕ ਕੀਤਾ: 'ਮੈਂ ਨਹੀਂ ਸੋਚਿਆ ਸੀ ਕਿ ਮੈਂ ਇਹ ਦੇਖਣ ਲਈ ਜਿਊਂਦਾ ਰਹਾਂਗਾ।'

ਕਿੱਥੇ ਲੁਕਿਆ ਹੋਇਆ ਸੀ ਜਵਾਬ 

ਇਸ ਖੋਜ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਸ ਪੂਰੀ ਖੇਡ ਨੇ ਇਸ ਨਾਲ ਸਬੰਧਤ ਕਿਤਾਬਾਂ, ਰਸਾਲਿਆਂ ਅਤੇ ਵੈੱਬਸਾਈਟਾਂ ਨੂੰ ਜਨਮ ਦਿੱਤਾ। ਵੈਲੇਨਟਿਨ ਦੀ ਮੌਤ 2009 ਵਿੱਚ ਹੋਈ ਸੀ। ਬਾਅਦ ਵਿੱਚ ਬੇਕਰ ਨੇ ਇਸ ਪੂਰੇ ਮੁਕਾਬਲੇ ਦੀ ਜ਼ਿੰਮੇਵਾਰੀ ਲਈ। ਹਾਲਾਂਕਿ, ਕੁਝ ਖਜ਼ਾਨਾ ਖੋਜੀ ਡਰਦੇ ਹਨ ਕਿ ਸ਼ਾਇਦ ਇਹ ਇੱਕ ਮੈਟਲ ਡਿਟੈਕਟਰ ਨਾਲ ਖੋਜਿਆ ਗਿਆ ਹੈ। ਨਿਯਮਾਂ ਦੇ ਤਹਿਤ, ਖਜ਼ਾਨਾ ਸ਼ਿਕਾਰੀ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਉਸਨੇ ਪਹੇਲੀਆਂ ਨੂੰ ਸਹੀ ਢੰਗ ਨਾਲ ਹੱਲ ਕੀਤਾ ਹੈ। ਇਹ ਨਹੀਂ ਕਿ ਉਸਨੂੰ ਇਹ ਸੰਜੋਗ ਨਾਲ ਮਿਲਿਆ ਹੈ। ਬੇਕਰ ਨੂੰ ਵੀ ਅਸਲੀ ਦੱਬੇ ਹੋਏ ਉੱਲੂ ਬਾਰੇ ਪਤਾ ਨਹੀਂ ਸੀ। ਜਵਾਬ ਸੀਲਬੰਦ ਲਿਫ਼ਾਫ਼ੇ ਵਿੱਚ ਵੈਲੇਨਟਾਈਨ ਦੇ ਪਰਿਵਾਰ ਕੋਲ ਸੀ।


DILSHER

Content Editor

Related News