ਆਸਟ੍ਰੇਲੀਆ : 25 ਲੋਕਾਂ ’ਚ ਮਿਲੇ ਕੋਰੋਨਾ ਵਾਇਰਸ ਦੇ ਲੱਛਣ, ਈਰਾਨ ਤੋਂ ਪਰਤੀ ਔਰਤ ਵੀ ਪੀੜਤ

Saturday, Feb 29, 2020 - 03:07 PM (IST)

ਕੁਈਨਜ਼ਲੈਂਡ— ਕੋਰੋਨਾ ਵਾਇਰਸ ਨੇ ਬਹੁਤ ਸਾਰੇ ਦੇਸ਼ਾਂ ’ਚ ਆਪਣੇ ਪੈਰ ਪਸਾਰ ਲਏ ਹਨ ਤੇ ਇਸ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੇ ਗਈ ਹੈ। ਆਸਟ੍ਰੇਲੀਆ ’ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 25 ਹੋ ਗਈ ਹੈ। ਕੁਈਨਜ਼ਲੈਂਡ ਸਿਹਤ ਅਧਿਕਾਰੀਆਂ ਵਲੋਂ ਦੱਸਿਆ ਗਿਆ ਹੈ ਕਿ ਹਾਲਾਂਕਿ ਆਸਟ੍ਰੇਲੀਆ ’ਚ ਕੋਰੋਨਾ ਵਾਇਰਸ ਦੇ ਘੱਟ ਕੇਸ ਸਾਹਮਣੇ ਆਏ ਹਨ ਪਰ ਲੋਕਾਂ ’ਚ ਦਹਿਸ਼ਤ ਉਦੋਂ ਫੈਲ ਗਈ ਜਦ ਇਕ 63 ਸਾਲਾ ਔਰਤ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਈ। ਦੱਸਿਆ ਜਾ ਰਿਹਾ ਹੈ ਕਿ ਸੈਲੂਨ ’ਚ ਕੰਮ ਕਰਨ ਵਾਲੀ ਇਹ ਔਰਤ ਈਰਾਨ ਤੋਂ ਵਾਪਸ ਆਈ ਸੀ। ਫਿਲਹਾਲ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਦੇ ਆਇਸੋਲੇਸ਼ਨ ’ਚ ਔਰਤ ਦਾ ਇਲਾਜ ਚੱਲ ਰਿਹਾ ਹੈ।  

ਔਰਤ ਨੂੰ ਜਦ ਪਤਾ ਲੱਗਾ ਕਿ ਉਹ ਉਸ ਦੇਸ਼ ’ਚੋਂ ਆਈ ਹੈ ਜਿੱਥੇ ਕਿ ਕੋਰੋਨਾ ਵਾਇਰਸ ਦਾ ਕਾਫੀ ਪ੍ਰਭਾਵ ਹੈ ਤਾਂ ਉਸ ਨੇ ਆਪਣੀ ਸਿਹਤ ’ਤੇ ਧਿਆਨ ਦਿੱਤਾ ਜਦ ਉਸ ਨੂੰ ਕੋਰੋਨਾ ਵਾਇਰਸ ਵਰਗੇ ਲੱਛਣ ਦਿਖਾਈ ਦਿੱਤੇ ਤਾਂ ਉਹ ਕੰਮ ਛੱਡ ਕੇ ਘਰ ਗਈ ਤੇ ਉੱਥੋਂ ਹਸਪਤਾਲ ਗਈ ਤੇ ਡਾਕਟਰਾਂ ਨੂੰ ਇਸ ਬਾਰੇ ਦੱਸਿਆ।

ਵੀਰਵਾਰ ਨੂੰ ਉਹ ਜਿਨ੍ਹਾਂ ਲੋਕਾਂ ਦੇ ਸੰਪਰਕ ’ਚ ਆਈ, ਉਨ੍ਹਾਂ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਔਰਤ ਨੇ ਦੱਸਿਆ ਕਿ ਉਹ ਸੈਲੂਨ ’ਚ ਲਗਭਗ 40 ਕੁ ਲੋਕਾਂ ਨੂੰ ਮਿਲੀ ਸੀ ਤੇ ਜਦੋਂ ਉਸ ਨੂੰ ਆਪਣੀ ਸਿਹਤ ਖਰਾਬ ਲੱਗੀ ਤਾਂ ਉਹ ਹਸਪਤਾਲ ਚਲੇ ਗਈ। ਇਸ ਲਈ ਡਾਕਟਰਾਂ ਨੂੰ ਲੱਗਦਾ ਹੈ ਕਿ ਹੋਰ ਲੋਕਾਂ ਦੇ ਇਸ ਵਾਇਰਸ ਦੀ ਲਪੇਟ ’ਚ ਆਉਣ ਦਾ ਬਹੁਤ ਥੋੜਾ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਜਾਪਾਨ ’ਚ ਫਸੇ ਡਾਇਮੰਡ ਪਿ੍ਰੰਸਸ ਕਰੂਜ਼ ਜਹਾਜ਼ ’ਚੋਂ ਆਸਟ੍ਰੇਲੀਆ ਪਰਤੀ 79 ਸਾਲਾ ਔਰਤ ’ਚ ਵੀ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਹਨ। 


Related News