ਵਿਸ਼ਵ ਨੇਤਾਵਾਂ ਦਾ ਕਹਿਣਾ ਹੈ ਕਿ ਟਰੰਪ ਨਹੀਂ ਜਿੱਤਣਗੇ: ਜੋਅ ਬਾਈਡੇਨ

Wednesday, Oct 23, 2024 - 02:01 PM (IST)

ਵਿਸ਼ਵ ਨੇਤਾਵਾਂ ਦਾ ਕਹਿਣਾ ਹੈ ਕਿ ਟਰੰਪ ਨਹੀਂ ਜਿੱਤਣਗੇ: ਜੋਅ ਬਾਈਡੇਨ

ਕੋਨਕੋਰਡ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਕਿਹਾ ਕਿ ਵਿਸ਼ਵ ਨੇਤਾ ਇਸ ਗੱਲ ਨੂੰ ਲੈ ਕੇ ਡਰੇ ਹੋਏ ਹਨ ਕਿ ਜੇਕਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਜਿੱਤ ਜਾਂਦੇ ਹਨ ਤਾਂ ਦੁਨੀਆ ਭਰ ਵਿੱਚ ਲੋਕਤੰਤਰੀ ਸ਼ਾਸਨ ਦਾ ਕੀ ਹੋਵੇਗਾ। ਬਾਈਡੇਨ ਨੇ ਪਿਛਲੇ ਹਫ਼ਤੇ ਜਰਮਨੀ ਦੀ ਆਪਣੀ ਯਾਤਰਾ ਦਾ ਵਿਸ਼ੇਸ਼ ਰੂਪ ਨਾਲ ਜ਼ਿਕਰ ਕਰਦੇ ਹੋਏ ਕਿਹਾ, 'ਮੈਂ ਜਿਨ੍ਹਾਂ ਵੀ ਅੰਤਰਰਾਸ਼ਟਰੀ ਮੀਟਿੰਗਾਂ ਵਿਚ ਹਿੱਸਾਂ ਲੈਂਦਾ ਹਾਂ, ਉਹ (ਨੇਤਾ) ਇੱਕ ਤੋਂ ਬਾਅਦ ਇੱਕ ਮੈਨੂੰ ਇੱਕ ਪਾਸੇ ਲੈ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਜੋਅ ਉਹ ਜਿੱਤ ਨਹੀਂ ਸਕਦਾ। ਮੇਰਾ ਲੋਕਤੰਤਰ ਦਾਅ 'ਤੇ ਹੈ।'

ਇਹ ਵੀ ਪੜ੍ਹੋ: US Election: ਕਮਲਾ ਹੈਰਿਸ ਦੇ ਸਮਰਥਨ 'ਚ ਆਏ ਬਿਲ ਗੇਟਸ, 50 ਮਿਲੀਅਨ ਡਾਲਰ ਦਾ ਦਿੱਤਾ ਦਾਨ

ਅਮਰੀਕੀ ਰਾਸ਼ਟਰਪਤੀ ਨੇ ਸਵਾਲੀਆ ਲਹਿਜੇ 'ਚ ਕਿਹਾ, 'ਜੇਕਰ ਅਮਰੀਕਾ ਜ਼ਿੰਮੇਵਾਰੀ ਨਾ ਲਏ ਤਾਂ ਦੁਨੀਆ ਦੀ ਅਗਵਾਈ ਕੌਣ ਕਰੇਗਾ? ਕੌਣ? ਕਿਸੇ ਇੱਕ ਦੇਸ਼ ਦਾ ਨਾਮ ਦੱਸੋ।' ਬਾਈਡੇਨ ਨੇ ਨਿਊ ਹੈਂਪਸ਼ਾਇਰ ਵਿੱਚ ਇਹ ਗੱਲ ਕਹੀ। ਉਹ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਗਏ ਸਨ। ਬਾਈਡੇਨ ਨੇ ਕਿਹਾ, 'ਕਿਸੇ ਵੀ ਰਾਸ਼ਟਰਪਤੀ ਨੂੰ ਇਹ ਵਿਅਕਤੀ ਪਸੰਦ ਨਹੀਂ ਆਇਆ। ਇਹ ਸਾਡੇ ਲੋਕਤੰਤਰ ਲਈ ਅਸਲ ਵਿਚ ਖ਼ਤਰਾ ਹੈ।'

ਇਹ ਵੀ ਪੜ੍ਹੋ: ਵਿਦੇਸ਼ ਤੋਂ ਆਉਣ ਵਾਲੀਆਂ ਫਰਜ਼ੀ ਕਾਲਾਂ 'ਤੇ ਲੱਗੇਗੀ ਲਗਾਮ, ਕੇਂਦਰ ਸਰਕਾਰ ਨੇ ਲਾਗੂ ਕੀਤੀ ਇਹ ਪ੍ਰਣਾਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News