ਗਲਾਸਗੋ ਛੁਰੇਬਾਜ਼ੀ ''ਚ ਮਾਰੇ ਹਮਲਾਵਰ ਦਾ ਨਾਂ ਪੁਲਸ ਨੇ ਜਨਤਕ ਕੀਤਾ

Sunday, Jun 28, 2020 - 01:32 PM (IST)

ਗਲਾਸਗੋ ਛੁਰੇਬਾਜ਼ੀ ''ਚ ਮਾਰੇ ਹਮਲਾਵਰ ਦਾ ਨਾਂ ਪੁਲਸ ਨੇ ਜਨਤਕ ਕੀਤਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਦੀ ਵੈਸਟ ਜਾਰਜ ਸਟਰੀਟ ਸਥਿਤ ਪਾਰਕ ਇੰਨ ਹੋਟਲ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇਕ ਪੁਲਸ ਅਧਿਕਾਰੀ ਤੋਂ ਇਲਾਵਾ ਹੋਰ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਸਨ ਜਦਕਿ ਪੁਲਿਸ ਵੱਲੋਂ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਗਈ ਸੀ। 

ਹੁਣ ਪੁਲਸ ਨੇ ਉਕਤ ਮਾਰੇ ਗਏ ਹਮਲਾਵਰ ਦੀ ਪਛਾਣ ਜਨਤਕ ਕਰਦਿਆਂ ਦੱਸਿਆ ਹੈ ਕਿ ਉਹ ਸੂਡਾਨ ਦਾ ਰਹਿਣ ਵਾਲਾ ਸੀ ਅਤੇ ਸਕਾਟਲੈਂਡ ਵਿੱਚ ਪਨਾਹ ਲੈਣ ਲਈ ਰਹਿ ਰਿਹਾ ਸੀ। ਉਸ ਦਾ ਨਾਮ ਬੈਦਰਦੀਨ ਅਬਦੁੱਲਾ ਐਡਮ ਤੇ ਉਮਰ 28 ਸਾਲ ਸੀ। ਇਹ ਨਾਮ ਉਸਨੇ ਪਨਾਹ ਲੈਣ ਲਈ ਦਿੱਤੀ ਜਾਣਕਾਰੀ ਸਮੇਂ ਦਰਜ਼ ਕਰਵਾਇਆ ਸੀ। ਉਸ ਵੱਲੋਂ ਕੀਤੀ ਛੁਰੇਬਾਜ਼ੀ ਵਿੱਚ ਛੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਜਿਹਨਾਂ ਵਿੱਚੋਂ ਇੱਕ ਪੁਲਸ ਅਧਿਕਾਰੀ, ਤਿੰਨ ਪਨਾਹਗੀਰ ਤੇ 2 ਹੋਟਲ ਦੇ ਕਾਮੇ ਹਨ। 


author

Lalita Mam

Content Editor

Related News