ਗਲਾਸਗੋ ਪੁਲਸ ਨੂੰ ਸਮਾਜ ਵਿਰੋਧੀ ਵਿਵਹਾਰ ਦੀਆਂ ਫੋਨ ''ਤੇ ਮਿਲੀਆਂ 15,833 ਸ਼ਿਕਾਇਤਾਂ
Wednesday, Sep 30, 2020 - 12:02 PM (IST)
ਲੰਡਨ ,(ਰਾਜਵੀਰ ਸਮਰਾ)- ਗਲਾਸਗੋ ਪੁਲਸ ਨੂੰ ਅਪ੍ਰੈਲ ਤੋਂ ਜੂਨ ਤੱਕ ਤਾਲਾਬੰਦੀ ਦੌਰਾਨ ਸਮਾਜ ਵਿਰੋਧੀ ਵਿਹਾਰ ਦੀਆਂ 15,833 ਕਾਲਾਂ ਆਈਆਂ, ਜਦੋਂਕਿ ਸਾਲ 2019 'ਚ ਇਸ ਸਮੇਂ ਦੌਰਾਨ 10,271 ਕਾਲਾਂ ਦਰਜ ਹੋਈਆਂ ਸਨ।
ਕੋਵਿਡ-19 ਕਾਰਨ ਤਾਲਾਬੰਦੀ ਦੇ ਤਿੰਨ ਮਹੀਨਿਆਂ 'ਚ ਇਸ ਸਾਲ 5000 ਤੋਂ ਵਧੇਰੇ ਫ਼ੋਨ ਕਾਲਾਂ ਆਈਆਂ। ਸਕਾਟਲੈਂਡ ਪੁਲਸ ਅਨੁਸਾਰ ਜਨਤਕ ਤੌਰ 'ਤੇ ਸ਼ਰਾਬ ਪੀਣ ਦੇ ਮਾਮਲਿਆਂ 'ਚ 144 ਫੀਸਦੀ ਵਾਧਾ ਹੋਇਆ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 463 ਤੋਂ ਵੱਧ ਕੇ 1,130 ਮਾਮਲੇ ਸਾਹਮਣੇ ਆਏ ਤੇ ਹਿੰਸਾ ਦੇ ਮਾਮਲਿਆਂ 'ਚ 11 ਫੀਸਦੀ ਗਿਰਾਵਟ ਆਈ, ਜੋ ਕਿ 2,872 ਤੋਂ ਘੱਟ ਕੇ 2,530 ਮਾਮਲੇ ਦਰਜ ਹੋਏ।