ਗਲਾਸਗੋ ਸਿਟੀ ਕੌਂਸਲ ਫੋਸਟਰ ਕੇਅਰ ’ ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਵਿਅਕਤੀ ਨੂੰ ਦੇਵੇਗੀ ਲੱਖਾਂ ਪੌਂਡ ਦਾ ਹਰਜਾਨਾ

10/24/2021 1:13:25 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਗਲਾਸਗੋ ਵਿੱਚ ਅਦਾਲਤ ਵੱਲੋਂ ਗਲਾਸਗੋ ਸਿਟੀ ਕੌਂਸਲ ਨੂੰ ਉਸ ਵਿਅਕਤੀ ਨੂੰ 1.3 ਮਿਲੀਅਨ ਪੌਂਡ ਤੋਂ ਵੱਧ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ ਜਿਸਦਾ ਉਸ ਦੇ ਪਾਲਣ-ਪੋਸ਼ਣ ਕਰਨ ਵਾਲੇ ਵਿਅਕਤੀ ਦੁਆਰਾ ਇੱਕ ਬੱਚੇ ਵਜੋਂ ਸਾਲਾਂ ਤੱਕ ਦੁਰਵਿਵਹਾਰ ਕੀਤਾ ਗਿਆ। ਕੋਰਟ ਨੇ ਕੌਂਸਲ ਨੂੰ ਉਸ ਵਿਅਕਤੀ ਨੂੰ 1,339,185 ਪੌਂਡ ਅਦਾ ਕਰਨ ਲਈ ਕਿਹਾ ਹੈ। ਇਹ ਰਕਮ ਹੋਰ ਵੀ ਵਧ ਸਕਦੀ ਹੈ ਕਿਉਂਕਿ ਅਦਾਲਤ ਦੁਆਰਾ ਅਗਲੀ ਸੁਣਵਾਈ ਵਿੱਚ ਇਸਦਾ ਵਿਆਜ ਵੀ ਨਿਰਧਾਰਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ - ਸਕਾਟਲੈਂਡ: ਕੋਪ 26 ਦੌਰਾਨ ਕੋਰੋਨਾ ਕੇਸਾਂ ਦੇ ਵਧਣ ਦੀ ਚਿਤਾਵਨੀ

ਇਸ ਮਾਮਲੇ ਬਾਰੇ ਜੱਜ ਲਾਰਡ ਬ੍ਰੇਲਸਫੋਰਡ ਨੇ ਆਪਣਾ ਫੈਸਲਾ ਸੁਣਾਉਦਿਆਂ ਕਿਹਾ ਕਿ ਪੀੜਤ ਵਿਅਕਤੀ ਗੰਭੀਰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਸੀ। ਇਸ ਵਿਅਕਤੀ ਦਾ ਪਾਲਣ-ਪੋਸ਼ਣ ਕਰਨ ਵਾਲਾ ਵਿਅਕਤੀ ਜਿਸਦਾ ਨਾਮ ਵੀ ਨਹੀਂ ਦੱਸਿਆ ਗਿਆ ਹੈ, ਨੂੰ ਅਪਰਾਧਾਂ ਲਈ ਦੋਸ਼ੀ ਠਹਿਰਾਉਣ ਦੇ ਨਾਲ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪੀੜਤ ਆਦਮੀ ਜੋ ਕਿ ਹੁਣ 50 ਸਾਲ ਦਾ ਹੈ ਨੇ 1983 ਅਤੇ 1988 ਦੇ ਵਿਚਕਾਰ ਇੱਕ ਪਾਲਣ ਪੋਸਣ ਵਾਲੇ ਵਿਅਕਤੀ ਦੇ ਹੱਥੋਂ ਦੁਰਵਿਵਹਾਰ ਦੇ ਨਤੀਜੇ ਵਜੋਂ ਉਸਨੂੰ ਹੋਏ ਨੁਕਸਾਨ, ਸੱਟ ਅਤੇ ਮਾਨਸਿਕ ਸਮੱਸਿਆਵਾਂ ਲਈ ਕੌਂਸਲ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਸੀ। ਅਦਾਲਤ ਅਨੁਸਾਰ ਗਲਾਸਗੋ ਸਿਟੀ ਕੌਂਸਲ ਪੀੜਤ ਵਿਅਕਤੀ ਨਾਲ ਹੋਏ ਵਿਵਹਾਰ ਲਈ ਵਿਹਾਰਕ ਤੌਰ 'ਤੇ ਜ਼ਿੰਮੇਵਾਰ ਹੈ। ਅਦਾਲਤ ਨੂੰ ਸੌਂਪੀ ਗਈ ਇੱਕ ਮਾਹਰ ਰਿਪੋਰਟ ਅਨੁਸਾਰ ਪੀੜਤ ਵਿਅਕਤੀ ਪੀ.ਟੀ.ਐਸ.ਡੀ., ਮਨੋਵਿਗਿਆਨਕ ਸਮੱਸਿਆਵਾਂ, ਚਿੰਤਾ ਅਤੇ ਸ਼ਖਸੀਅਤ ਨਾਲ ਸਬੰਧਤ ਮੁਸ਼ਕਲਾਂ ਤੋਂ ਪੀੜਤ ਰਿਹਾ ਹੈ। ਰਿਪੋਰਟ ਅਨੁਸਾਰ ਇਸ ਵਿਅਕਤੀ ਨੂੰ 21 ਮਹੀਨਿਆਂ ਦੀ ਉਮਰ ਵਿੱਚ, ਦੋ ਬੱਚਿਆਂ ਦੇ ਦੇਖਭਾਲ ਘਰਾਂ ਵਿੱਚ ਅਤੇ ਫਿਰ ਦੋ ਵੱਖਰੇ ਪਾਲਣ ਪੋਸ਼ਣ ਵਾਲੇ ਪਰਿਵਾਰਾਂ ਦੇ ਨਾਲ ਰੱਖਿਆ ਗਿਆ ਸੀ। ਜਿਸ ਉਪਰੰਤ 12 ਸਾਲ ਦੀ ਉਮਰ ਵਿੱਚ ਉਸਨੂੰ ਪਾਲਣ-ਪੋਸਣ ਕਰਨ ਵਾਲੇ ਕੋਲ ਰੱਖਿਆ ਗਿਆ ਜੋ ਉਸ ਨਾਲ ਬਦਸਲੂਕੀ, ਜਿਣਸੀ ਸੋਸ਼ਣ ਕਰਦਾ ਰਿਹਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News