ਪਹਿਲਾਂ ਲਾਏ ਕਿਆਸਾਂ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਪਿਘਲ ਰਿਹੈ ਗਲੇਸ਼ੀਅਰ

07/29/2019 6:44:57 PM

ਵਾਸ਼ਿੰਗਟਨ— 'ਸਾਈਂਸ' ਮੈਗੇਜ਼ੀਨ 'ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ਮੁਤਾਬਕ ਪਹਿਲਾਂ ਲਾਏ ਗਏ ਅਨੁਮਾਨ ਦੇ ਮੁਕਾਬਕੇ ਸਮੁੰਦਰ 'ਚ ਮੌਜੂਦ ਗਲੇਸ਼ੀਅਰ ਕਿਤੇ ਜ਼ਿਆਦਾ ਤੇਜ਼ੀ ਨਾਲ ਪਿਘਲ ਰਹੇ ਹਨ। ਇਸ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜਲਵਾਯੂ ਦੇ ਚੱਲਦੇ ਸਮੁੰਦਰ ਦੇ ਜਲ ਪੱਧਰ 'ਚ ਵਾਧੇ ਨੂੰ ਲੈ ਕੇ ਅਨੁਮਾਨ ਦੇ ਤਰੀਕਿਆਂ 'ਚ ਸੁਧਾਰ ਹੋ ਸਕਦਾ ਹੈ।

ਸਾਈਂਸ ਮੈਗੇਜ਼ੀਨ 'ਚ ਪ੍ਰਕਾਸ਼ਿਤ ਇਹ ਸਿੱਟੇ ਰਿਸਰਚਰਾਂ ਵਲੋਂ ਵਿਕਸਿਤ ਨਵੇਂ ਤਰੀਕੇ 'ਤੇ ਆਧਾਰਿਤ ਹੈ, ਜਿਸ ਦੇ ਆਧਾਰ 'ਤੇ ਪਹਿਲੀ ਵਾਰ ਸਮੁੰਦਰੀ ਗਲੇਸ਼ੀਅਰ ਪਿਘਲਣ ਦੀ ਸਿੱਧੇ ਤੌਰ 'ਤੇ ਸਮੀਖਿਆ ਕੀਤੀ ਗਈ। ਇਨ੍ਹਾਂ 'ਚ 'ਵੈਲੀ ਗਲੇਸ਼ੀਅਰ' ਵੀ ਹਨ ਜੋ ਸਮੁੰਦਰ 'ਚ ਵਹਿੰਦੇ ਹਨ। ਅਮਰੀਕਾ 'ਚ ਰਗਰਸ ਯੂਨੀਵਰਸਿਟੀ-ਨਿਊਬ੍ਰੰਸਵਿਕ 'ਚ ਸਮੁੰਦਰੀ ਵਿਗਿਆਨੀ ਰੇਬੇਕਾ ਜੈਕਸਨ ਨੇ ਕਿਹਾ ਕਿ ਗ੍ਰੀਨਲੈਂਡ, ਅਲਾਸਕਾ, ਅੰਟਾਰਟਿਕਾ ਤੇ ਇਸ ਤੋਂ ਇਲਾਵਾ ਦੁਨੀਆਭਰ 'ਚ ਸਮੁੰਦਰੀ ਗਲੇਸ਼ੀਅਰ ਖਿਸਕ ਰਹੇ ਹਨ, ਜਿਸ ਨਾਲ ਗਲੋਬਲ ਤੌਰ 'ਤੇ ਸਮੁੰਦਰੀ ਪਾਣੀ ਦੇ ਪੱਧਰ 'ਚ ਵਾਧਾ ਹੋ ਰਿਹਾ ਹੈ। ਅਧਿਐਨ ਇਹ ਦਿਖਾਉਂਦਾ ਹੈ ਕਿ ਗਲੇਸ਼ੀਅਰ ਪਿਘਲਣ ਦੇ ਬਾਰੇ 'ਚ ਮੌਜੂਦਾ ਸਿਧਾਂਤ 'ਚ ਪਿਘਲਣ ਦੀ ਦਰ ਨੂੰ ਬਹੁਤ ਘੱਟ ਕਰਕੇ ਅੰਕਿਆ ਗਿਆ ਹੈ। ਵਿਗਿਆਨੀਆਂ ਨੇ 2016-2018 ਦੌਰਾਨ ਅਲਾਸਕਾ 'ਚ ਸਮੁੰਦਰੀ ਗਲੇਸ਼ੀਅਰ ਲੇਕਾਨਟੇ ਗਲੇਸ਼ੀਅਰ ਦੇ ਪਿਘਲਣ ਦੀ ਰਫਤਾਰ ਦਾ ਅਧਿਐਨ ਕੀਤਾ ਹੈ।


Baljit Singh

Content Editor

Related News