ਨਿਊਜ਼ੀਲੈਂਡ : ਗਿਸਬੋਰਨ ਹਵਾਈ ਅੱਡੇ ''ਤੇ ਮਿਲੀ ਬੰਬ ਦੀ ਧਮਕੀ, ਮਚੀ ਹਫੜਾ-ਦਫੜੀ

Friday, Jan 01, 2021 - 06:02 PM (IST)

ਨਿਊਜ਼ੀਲੈਂਡ : ਗਿਸਬੋਰਨ ਹਵਾਈ ਅੱਡੇ ''ਤੇ ਮਿਲੀ ਬੰਬ ਦੀ ਧਮਕੀ, ਮਚੀ ਹਫੜਾ-ਦਫੜੀ

ਵੈਲਿੰਗਟਨ (ਏ.ਐੱਨ.ਆਈ.): ਨਿਊਜ਼ੀਲੈਂਡ ਦੇ ਉੱਤਰ-ਪੂਰਬੀ ਸ਼ਹਿਰ ਗਿਸਬੋਰਨ ਦੇ ਹਵਾਈ ਅੱਡੇ ਨੇ ਸ਼ੁੱਕਰਵਾਰ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਅਚਾਨਕ ਹਫੜਾ-ਦਫੜੀ ਮਚ ਗਈ। ਇਸ ਮਗਰੋਂ ਉੱਥੇ ਮੌਜੂਦ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ।

ਹਵਾਈ ਅੱਡੇ ਦੇ ਟਰਮੀਨਲ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ,“ਬੰਬ ਦੀ ਧਮਕੀ ਮਿਲਣ ਮਗਰੋਂ ਗਿਸਬੋਰਨ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਟਰਮੀਨਲ ਅੱਜ ਸਵੇਰੇ 11 ਵਜੇ (22:00 on Thursday GMT) ਤੋਂ ਬਾਅਦ ਖਾਲੀ ਕਰਾ ਦਿੱਤਾ ਗਿਆ। ਮਿਡ-ਏਅਰ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ ਦਰਜਨਾਂ ਯਾਤਰੀਆਂ ਅਤੇ ਪਰਿਵਾਰਾਂ ਦੇ ਲਈ ਪੋਰਟਲੋਜ਼ ਲਿਆਂਦਾ ਜਾ ਰਿਹਾ ਹੈ। ਕਿਸੇ ਨੂੰ ਵੀ ਆਪਣੀ ਕਾਰ ਲੈਣ ਲਈ ਟਰਮੀਨਲ ਜਾਂ ਕਾਰ ਪਾਰਕ' ਚ ਵਾਪਸ ਜਾਣ ਦੀ ਇਜਾਜ਼ਤ ਨਹੀਂ ਹੈ।''

ਪੜ੍ਹੋ ਇਹ ਅਹਿਮ ਖਬਰ- ਮੋਰਨਿੰਗ ਕਸੰਲਟ ਦੇ ਸਰਵੇ 'ਚ ਦਾਅਵਾ, ਪੀ.ਐੱਮ. ਮੋਦੀ ਦੁਨੀਆ ਦੇ ਸਭ ਤੋਂ ਸਵੀਕਾਰਯੋਗ ਨੇਤਾ

ਪੁਲਸ, ਜਿਸ ਨੇ ਬਾਹਰ ਕੱਢਣ ਦਾ ਆਦੇਸ਼ ਦਿੱਤਾ ਸੀ, ਫਿਲਹਾਲ ਮਿਲੀ ਧਮਕੀ ਦੇ ਵੇਰਵਿਆਂ ਨੂੰ ਸਥਾਪਤ ਕਰ ਰਹੀ ਹੈ।ਇਸ ਘਟਨਾ ਦੇ ਨਤੀਜੇ ਵਜੋਂ ਕਈ ਉਡਾਣਾਂ ਵਿਚ ਦੇਰੀ ਹੋਈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News