ਤੌਲੀਏ ਸਮੇਤ ਸੜਕ 'ਤੇ ਆਈ ਕੁੜੀ ਤੇ ਫਿਰ.... ਵੀਡੀਓ ਵਾਇਰਲ

Friday, Sep 13, 2024 - 01:33 PM (IST)

ਤੌਲੀਏ ਸਮੇਤ ਸੜਕ 'ਤੇ ਆਈ ਕੁੜੀ ਤੇ ਫਿਰ.... ਵੀਡੀਓ ਵਾਇਰਲ

ਇੰਟਰਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲਈ ਅੱਜਕਲ੍ਹ ਲੋਕ ਕੁਝ ਵੀ ਕਰ ਗੁਜਰਦੇ ਹਨ। ਹਾਲ ਹੀ ਵਿਚ ਖੁਦ ਨੂੰ ਤੌਲੀਏ ਵਿੱਚ ਲਪੇਟ ਕੇ ਕੁੜੀ ਦੇ ਸੜਕ 'ਤੇ ਤਿਆਰ ਹੋਣ ਦਾ ਵੀਡੀਓ ਸੁਰਖੀਆਂ ਵਿਚ ਹੈ। ਇਸ ਵੀਡੀਓ ਵਿੱਚ ਇੱਕ ਕੁੜੀ ਤੌਲੀਏ ਵਿੱਚ ਹੋਟਲ ਜਾਂ ਆਪਣੇ ਘਰ ਤੋਂ ਬਾਹਰ ਆਉਂਦੀ ਹੈ। ਲੋਕਾਂ ਕੋਲੋਂ ਲੰਘਦੀ ਹੈ। ਲੋਕ ਉਸ ਨੂੰ ਹੈਰਾਨੀ ਨਾਲ ਦੇਖਦੇ ਹਨ, ਫਿਰ ਉਹ ਆਪਣਾ ਬੈਗ ਖੋਲ੍ਹਦੀ ਹੈ ਅਤੇ ਤਿਆਰ ਹੋਣ ਲੱਗਦੀ ਹੈ। ਕੁਝ ਦੇਰ ਬਾਅਦ ਉਹ ਆਪਣਾ ਤੌਲੀਆ ਹਟਾ ਦਿੰਦੀ ਹੈ, ਜਿਸ ਪਿੱਛੇ ਵਧੀਆ ਕੱਪੜੇ ਪਾਈ ਸੁੰਦਰ ਕੁੜੀ ਦਿਖਾਈ ਦਿੰਦੀ ਹੈ। ਇਸ ਵੀਡੀਓ 'ਚ ਨਜ਼ਰ ਆ ਰਹੀ ਕੁੜੀ ਦਾ ਨਾਂ ਕੇਟ ਸ਼ੁਮਸਕਾਯਾ ਹੈ।

ਕੇਟ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜੋ ਕੁਝ ਹੀ ਸਮੇਂ 'ਚ ਵਾਇਰਲ ਹੋ ਗਿਆ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕੇਟ ਸਫੈਦ ਤੌਲੀਏ 'ਚ ਸੜਕ ਕਿਨਾਰੇ ਖੜ੍ਹੀ ਹੈ। ਬਹੁਤ ਸਾਰੇ ਲੋਕ ਨੇੜਿਓਂ ਲੰਘ ਰਹੇ ਹਨ। ਕੇਟ ਨੂੰ ਤੌਲੀਏ 'ਚ ਦੇਖ ਕੇ ਲੋਕ ਹੈਰਾਨ ਹੁੰਦੇ ਹਨ। ਅਚਾਨਕ ਕੇਟ ਨੇ ਆਪਣਾ ਤੌਲੀਆ ਹਟਾ ਦਿੱਤਾ। ਤੌਲੀਏ ਦੇ ਹੇਠਾਂ ਉਸ ਨੇ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਹੈ, ਜਿਸ ਨੂੰ ਉਸ ਨੇ ਮੋੜ ਕੇ ਰੱਖਿਆ ਹੋਇਆ ਹੈ। ਜਿਵੇਂ ਹੀ ਉਹ ਤੌਲੀਆ ਹਟਾਉਂਦੀ ਹੈ, ਦੂਰੀ 'ਤੇ ਖੜ੍ਹਾ ਇਕ ਵਿਅਕਤੀ ਉਸ ਦੀਆਂ ਤਸਵੀਰਾਂ ਖਿੱਚਣ ਲੱਗ ਪੈਂਦਾ ਹੈ। ਉਹ ਤੌਲੀਏ ਹੇਠਾਂ ਪਹਿਨੀ ਕਾਲੀ ਡਰੈੱਸ ਨੂੰ ਸਿੱਧਾ ਕਰਦੀ ਹੈ, ਤਾਂ ਜੋ ਇਹ ਗੋਡਿਆਂ ਦੇ ਹੇਠਾਂ ਪਹੁੰਚ ਜਾਵੇ। ਇਹ ਦੇਖ ਆਸ-ਪਾਸ ਖੜ੍ਹੇ ਲੋਕ ਮੁਸਕਰਾਉਣ ਲੱਗਦੇ ਹਨ। ਇਸ ਤੋਂ ਬਾਅਦ ਕੇਟ ਆਪਣੇ ਵਾਲਾਂ ਨੂੰ ਸਿੱਧਾ ਕਰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਟਰੰਪ ਦਾ ਵੱਡਾ ਐਲਾਨ, ਕਮਲਾ ਹੈਰਿਸ ਨਾਲ ਹੁਣ ਕੋਈ ਬਹਿਸ ਨਹੀਂ ਸਿਰਫ਼ ਐਕਸ਼ਨ 

ਹਾਲਾਂਕਿ ਲੋਕ ਹੁਣ ਵੀ ਕੇਟ ਨੂੰ ਹੈਰਾਨੀ ਨਾਲ ਦੇਖ ਰਹੇ ਹੁੰਦੇ ਹਨ ਪਰ ਕੇਟ ਨੂੰ ਕੋਈ ਪ੍ਰਵਾਹ ਨਹੀਂ ਹੈ। ਉਹ ਪੂਰੇ ਆਤਮ ਵਿਸ਼ਵਾਸ ਨਾਲ ਅੱਗੇ ਵਧਦੇ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ 81 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਲੱਖਾਂ ਲੋਕਾਂ ਨੇ ਇਸ ਨੂੰ ਲਾਈਕ ਅਤੇ ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਇਸ ਵੀਡੀਓ 'ਤੇ ਹਜ਼ਾਰਾਂ ਕੁਮੈਂਟਸ ਵੀ ਆ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਕੇਟ ਅਕਸਰ ਇੰਸਟਾਗ੍ਰਾਮ 'ਤੇ ਅਜੀਬ ਤਰੀਕੇ ਨਾਲ ਖਾਣਾ ਖਾਣ ਦੀਆਂ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲਾਂਕਿ ਕੇਟ ਨੇ ਤੌਲੀਏ 'ਚ ਕਈ ਵੀਡੀਓਜ਼ ਵੀ ਪੋਸਟ ਕੀਤੀਆਂ ਹਨ।

ਇਸ ਵੀਡੀਓ 'ਤੇ ਟਿੱਪਣੀ ਕਰਦੇ ਹੋਏ ਰੋਜ਼ੀ ਨਾਂ ਦੀ ਔਰਤ ਨੇ ਲਿਖਿਆ ਹੈ ਕਿ ਇਹ ਕੁੜੀ ਮਸ਼ਹੂਰ ਹੋਣ ਜਾਂ ਅਭਿਨੇਤਰੀ ਬਣਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਆਓ ਉਸਦੀ ਮਦਦ ਕਰੀਏ। ਐਨੀਸੋਫ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਮੈਨੂੰ ਲਗਦਾ ਹੈ ਕਿ ਤੁਸੀਂ ਇੱਕ ਬਹੁਤ ਮਜ਼ਬੂਤ ​​ਔਰਤ ਹੋ, ਤੁਸੀਂ ਉਹ ਕਰੋ ਜੋ ਤੁਹਾਨੂੰ ਪਸੰਦ ਹੈ! ਸ਼ਾਨਦਾਰ! ਇਸ ਦੇ ਨਾਲ ਹੀ ਮੁਹੰਮਦ ਖਾਲਿਦ ਨੇ ਟਿੱਪਣੀ ਕੀਤੀ ਹੈ ਕਿ ਇਸ ਕੁੜੀ ਨੇ ਨੇੜੇ ਖੜ੍ਹੇ ਸਾਰੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਇੱਕ ਹੋਰ ਯੂਜ਼ਰ ਮਿਸ਼ੇਲ ਨੇ ਲਿਖਿਆ ਹੈ ਕਿ ਉਹ ਸਕਾਰਲੇਟ ਜੋਹਾਨਸਨ ਵਰਗੀ ਲੱਗਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News