ਫ਼ੋਨ ''ਤੇ ਗੱਲ ਕਰਦੇ-ਕਰਦੇ ਨਾਲ਼ੇ ''ਚ ਜਾ ਡਿੱਗਾ ਦੁਕਾਨਦਾਰ ! ਢੱਕਣ ਟੁੱਟਣ ਕਾਰਨ ਵਾਪਰਿਆ ਹਾਦਸਾ

Wednesday, Apr 15, 2026 - 01:07 PM (IST)

ਫ਼ੋਨ ''ਤੇ ਗੱਲ ਕਰਦੇ-ਕਰਦੇ ਨਾਲ਼ੇ ''ਚ ਜਾ ਡਿੱਗਾ ਦੁਕਾਨਦਾਰ ! ਢੱਕਣ ਟੁੱਟਣ ਕਾਰਨ ਵਾਪਰਿਆ ਹਾਦਸਾ

ਵਲਸਾਡ : ਗੁਜਰਾਤ ਦੇ ਵਲਸਾਡ ਜ਼ਿਲ੍ਹੇ ਤੋਂ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਉਜਾਗਰ ਕਰਨ ਵਾਲੀ ਇੱਕ ਹੈਰਾਨੀਜਨਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਬਹੁਤ ਸਾਰੇ ਲੋਕਾਂ ਦੇ ਹੋਸ਼ ਉੱਡ ਗਏ। ਨੈਸ਼ਨਲ ਹਾਈਵੇਅ-48 ਦੇ ਕੋਲ ਪਾਰਡੀ ਇਲਾਕੇ ਵਿੱਚ ਇੱਕ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਫ਼ੋਨ 'ਤੇ ਗੱਲ ਕਰ ਰਿਹਾ ਸੀ। ਗੱਲ ਕਰਦੇ ਹੋਏ ਉਹ ਅਚਾਨਕ ਢੱਕਣ ਟੁੱਟਣ ਕਾਰਨ ਸਿੱਧਾ ਗੰਦੇ ਨਾਲੇ ਵਿੱਚ ਜਾ ਡਿੱਗਿਆ। ਇਸ ਘਟਨਾ ਉਸ ਦੇ ਕਈ ਸੱਟਾ ਵੀ ਲੱਗੀਆਂ।

ਇਹ ਵੀ ਪੜ੍ਹੋ - ਪੰਜਾਬ 'ਚ ਵੱਡਾ ਹਾਦਸਾ! 6 ਮੌਤਾਂ, ਅਨੰਦਪੁਰ ਸਾਹਿਬ ਤੋਂ ਪਰਤ ਰਹੀ ਸਵਾਰੀਆਂ ਨਾਲ ਭਰੀ ਬੱਸ ਪਲਟੀ

CCTV ਵਿੱਚ ਕੈਦ ਹੋਈ ਖ਼ੌਫ਼ਨਾਕ ਘਟਨਾ
ਨਾਲੇ ਵਿਚ ਡਿੱਗਣ ਦੀ ਇਹ ਘਟਨਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਘਟਨਾ ਦੀ ਵਾਇਰਲ CCTV ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਿਖਿਲ ਗੁਲਾਨੀ ਨਾਮ ਦਾ ਵਿਅਕਤੀ ਆਪਣੀ ਦੁਕਾਨ ਦੇ ਬਾਹਰ ਟਹਿਲਦੇ ਹੋਏ ਫ਼ੋਨ 'ਤੇ ਗੱਲ ਕਰ ਰਿਹਾ ਸੀ। ਜਿਵੇਂ ਹੀ ਉਹ ਗੱਲ ਕਰਦੇ ਹੋਏ ਨਾਲੇ ਦੇ ਢੱਕਣ ਉੱਤੇ ਪੈਰ ਰੱਖਦਾ ਹੈ, ਢੱਕਣ ਅਚਾਨਕ ਦੋ ਹਿੱਸਿਆਂ ਵਿੱਚ ਟੁੱਟ ਜਾਂਦਾ ਹੈ। ਇਸ ਦੌਰਾਨ ਨਿਖਿਲ ਗੱਲ ਕਰਦੇ ਹੋਏ ਨਾਲੇ ਦੇ ਅੰਦਰ ਡਿੱਗ ਜਾਂਦਾ ਅਤੇ ਉਸ ਦਾ ਫੋਨ ਬਾਹਰ ਡਿੱਗਦਾ ਹੈ। ਇਸ ਘਟਨਾ ਦੇ ਵਾਪਰਦੇ ਹੀ ਆਲੇ-ਦੁਆਲੇ ਦੇ ਰਾਹਗੀਰ ਅਤੇ ਹੋਰ ਦੁਕਾਨਦਾਰ ਤੁਰੰਤ ਉਸ ਦੀ ਮਦਦ ਲਈ ਦੌੜੇ। 

ਇਹ ਵੀ ਪੜ੍ਹੋ - 15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ ਕਰ 'ਤਾ ਅਲਰਟ ਜਾਰੀ

ਲੋਕਾਂ ਨੇ ਤੁਰੰਤ ਮਚਾਇਆ ਬਚਾਅ
ਲੋਕਾਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਨਿਖਿਲ ਨੂੰ ਨਾਲੇ ਵਿੱਚੋਂ ਬਾਹਰ ਕੱਢਿਆ। ਹਾਦਸੇ ਵਿੱਚ ਜ਼ਖ਼ਮੀ ਹੋਣ ਕਾਰਨ ਉਸ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਘਟਨਾ ਨੇ ਨੈਸ਼ਨਲ ਹਾਈਵੇਅ ਦੇ ਆਲੇ-ਦੁਆਲੇ ਬਣੇ ਬੁਨਿਆਦੀ ਢਾਂਚੇ ਦੇ ਰੱਖ-ਰਖਾਅ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਨਾਲੇ ਦੇ ਢੱਕਣ ਬੇਹੱਦ ਕਮਜ਼ੋਰ ਅਤੇ ਖਸਤਾ ਹਾਲਤ ਵਿੱਚ ਹਨ। ਅਜਿਹੀ ਲਾਪਰਵਾਹੀ ਕਿਸੇ ਦੀ ਜਾਨ ਵੀ ਲੈ ਸਕਦੀ ਸੀ। ਰਿਹਾਇਸ਼ੀ ਅਤੇ ਵਪਾਰਕ ਇਲਾਕਿਆਂ ਵਿੱਚ ਅਜਿਹੇ ਟੁੱਟੇ ਹੋਏ ਢੱਕਣ ਖੁੱਲ੍ਹੇਆਮ ਮੌਤ ਨੂੰ ਸੱਦਾ ਦੇ ਰਹੇ ਹਨ। ਇਹ ਘਟਨਾ ਇੱਕ ਸਬਕ ਹੈ ਕਿ ਕਿਵੇਂ ਜਨਤਕ ਸਹੂਲਤਾਂ ਦੀ ਅਣਦੇਖੀ ਆਮ ਨਾਗਰਿਕਾਂ ਲਈ ਘਾਤਕ ਸਿੱਧ ਹੋ ਸਕਦੀ ਹੈ।

ਇਹ ਵੀ ਪੜ੍ਹੋ - ਸਕੂਲੀ ਪੜ੍ਹਾਈ 'ਚ ਵੱਡਾ ਫੇਰਬਦਲ! 6ਵੀਂ ਤੋਂ 10ਵੀਂ ਜਮਾਤ ਤੱਕ ਹੁਣ ਪੜ੍ਹਨੀਆਂ ਪੈਣਗੀਆਂ 3 ਭਾਸ਼ਾਵਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News