ਚਾਚਾ ਤੇ ਚਚੇਰੇ ਭਰਾ ਦੀ ਹਵਸ ਦਾ ਸ਼ਿਕਾਰ ਲੜਕੀ ਨੇ ਕੀਤੀ ਖੁਦਕੁਸ਼ੀ
Tuesday, Apr 15, 2025 - 03:52 AM (IST)

ਗੁਰਦਾਸਪੁਰ/ਲਾਹੌਰ (ਵਿਨੋਦ) - ਪੰਜਾਬ ਦੇ ਮੁਜ਼ੱਫਰਗੜ੍ਹ ’ਚ ਚਾਚਾ ਤੇ ਚਚੇਰੇ ਭਰਾ ਦੀ ਹਵਸ ਦਾ ਸ਼ਿਕਾਰ ਇਕ 17 ਸਾਲਾ ਗਰਭਵਤੀ ਲੜਕੀ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਮ੍ਰਿਤਕ ਲੜਕੀ ਨੇ ਆਪਣੇ ਪਿਤਾ ਤੇ ਵੱਡੀ ਭੈਣ ਨੂੰ ਦੱਸਿਆ ਸੀ ਕਿ ਉਸ ਦੇ ਚਾਚੇ ਰਹਿਮਤ ਖਾਨ ਤੇ ਚਚੇਰੇ ਭਰਾ ਰਾਸ਼ਿਦ ਅਲੀ ਨੇ 2 ਮਹੀਨੇ ਪਹਿਲਾਂ ਉਸ ਨਾਲ ਜਬਰ-ਜ਼ਨਾਹ ਕੀਤਾ ਸੀ, ਜਿਸ ਤੋਂ ਬਾਅਦ ਉਹ ਗਰਭਵਤੀ ਹੋ ਗਈ।
ਪੀੜਤਾ ਦੇ ਪਿਤਾ ਨੇ ਐੱਫ.ਆਈ.ਆਰ. ’ਚ ਦੱਸਿਆ ਕਿ ਲੜਕੀ ਦੀ ਲਾਸ਼ ਸ਼ਾਮ 4 ਵਜੇ ਦੇ ਕਰੀਬ ਮਿਲੀ। ਸ਼ਿਕਾਇਤਕਰਤਾ ਨੇ ਖੁਦਕੁਸ਼ੀ ਦਾ ਕਾਰਨ ਗਰਭ ਅਵਸਥਾ ਦੱਸਿਆ ਅਤੇ ਅਧਿਕਾਰੀਆਂ ਨੂੰ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ। ਪੁਲਸ ਨੇ ਮ੍ਰਿਤਕਾ ਦੇ ਚਾਚੇ ਅਤੇ ਚਚੇਰੇ ਭਰਾ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।