ਗਿੱਪੀ ਗਰੇਵਾਲ ਸਟਾਰਰ ਫ਼ਿਲਮ 'ਮੌਜਾਂ ਹੀ ਮੌਜਾਂ' ਦੀ ਬ੍ਰਿਸਬੇਨ 'ਚ ਸਪੈਸ਼ਲ ਸਕ੍ਰੀਨਿੰਗ ਮੌਕੇ ਫ਼ਿਲਮ ਨੂੰ ਸਲਾਹਿਆ
Friday, Oct 20, 2023 - 04:45 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਨਿਰਦੇਸ਼ਕ ਸਮੀਪ ਕੰਗ ਪੰਜਾਬੀ ਫ਼ਿਲਮ ਇੰਡਸਟਰੀ ’ਚ ਕਾਮੇਡੀ, ਹਾਸੇ-ਮਜ਼ਾਕ ਤੇ ਸ਼ਾਨਦਾਰ ਕਹਾਣੀਆਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਜਾਣੇ ਜਾਂਦੇ ਹਨ। ਫ਼ਿਲਮ ‘ਮੌਜਾਂ ਹੀ ਮੌਜਾਂ’ ਨਾਲ ਇਕ ਵਾਰ ਫਿਰ ਉਹ ਵੱਡੇ ਪਰਦੇ ’ਤੇ ਆਏ ਹਨ। ਮੌਜਾਂ ਹੀ ਮੌਜਾਂ’ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਸ਼ੋਅ ਗਾਰਡਨ ਸਿਟੀ ਸਿਨੇਮਾਘਰ ਬ੍ਰਿਸਬੇਨ ਵਿਖੇ ਕਰਵਾਇਆ ਗਿਆ। ਇਹ ਫ਼ਿਲਮ ਤਿੰਨ ਅਪਾਹਜ ਭਰਾਵਾਂ ਦੇ ਜੀਵਨ ’ਤੇ ਕੇਂਦਰਿਤ ਇਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੋਣ ਦਾ ਵਾਅਦਾ ਕਰਦੀ ਹੋਈ ਹਾਸੇ, ਜਜ਼ਬਾਤਾਂ ਅਤੇ ਪ੍ਰੇਮ ਭਾਵਨਾਵਾਂ ਦਾ ਇਹ ਬੇਮਿਸਾਲ ਮਨੋਰੰਜਨ ਪ੍ਰਦਾਨ ਕਰਦੀ ਹੈ।
ਜਿਸ ਨੂੰ ਗਿੱਪੀ ਗਰੇਵਾਲ (ਬੋਲ਼ੇ), ਬੀਨੂੰ ਢਿੱਲੋਂ (ਅੰਨ੍ਹਾ) ਤੇ ਕਰਮਜੀਤ ਅਨਮੋਲ (ਗੂੰਗੇ) ਨੇ ਆਪਣੀ ਆਦਾਕਾਰੀ ਨਾਲ ਸ਼ਾਨਦਾਰ ਢੰਗ ਨਾਲ ਨਿਭਾਇਆ ਗਿਆ ਹੈ। ਬਿਰਤਾਂਤ 'ਚ ਉਨ੍ਹਾਂ ਦੀਆਂ ਚੁਣੌਤੀਆਂ ਤੇ ਕਹਾਣੀ ਦੇ ਕੇਂਦਰ ’ਚ ਉਸ ਦੀ ਭੈਣ ਹੈ, ਜਿਸ ਦੀ ਭੂਮਿਕਾ ਹਸ਼ਨੀਨ ਚੌਹਾਨ ਵਲੋਂ ਨਿਭਾਈ ਗਈ ਹੈ। ਫ਼ਿਲਮ ਨੂੰ ਅਮਰਦੀਪ ਗਰੇਵਾਲ ਵਲੋਂ ਨਿਰਮਿਤ ਕੀਤਾ ਗਿਆ। ਈਸਟ ਸਨਸ਼ਾਈਨ ਪ੍ਰੋਡਕਸ਼ਨ ਦੀ ਪੇਸ਼ਕਸ਼ ਇਹ ਫ਼ਿਲਮ ‘ਓਮਜੀ ਗਰੁੱਪ’ ਦੁਆਰਾ ਵਿਸ਼ਵ ਭਰ ਵਿੱਚ ਫ਼ਿਲਮ 20 ਅਕਤੂਬਰ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਸੈਂਡਵਿਚ' ਖਾਣ ਮਗਰੋਂ ਮਾਂ-ਪਿਓ ਨੂੰ ਭੁੱਲੀ 9 ਸਾਲਾ ਬੱਚੀ, ਡਾਕਟਰਾਂ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ
ਗਿੱਪੀ ਗਰੇਵਾਲ (ਬੋਲ਼ੇ), ਬੀਨੂੰ ਢਿੱਲੋਂ (ਅੰਨ੍ਹਾ) ਤੇ ਕਰਮਜੀਤ ਅਨਮੋਲ (ਗੂੰਗੇ), ਜਿੰਮੀ ਸ਼ਰਮਾ, ਹਸ਼ਨੀਨ ਚੌਹਾਨ, ਤਨੂ ਗਰੇਵਾਲ, ਯੋਗਰਾਜ ਸਿੰਘ, ਬੀ.ਐਨ. ਸ਼ਰਮਾ ਅਤੇ ਨਾਸਿਰ ਚਿਨਯੋਤੀ ਦੀ ਦਿਲ ਨੂੰ ਛੂਹਣ ਵਾਲੀ ਅਦਾਕਾਰੀ ਦੀ ਦਰਸ਼ਕਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਗਈ। ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਸ਼ੋਅ ਮੌਕੇ ਫਿਲਮ ਪ੍ਰਤੀ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ। ਬ੍ਰਿਸਬੇਨ 'ਚ ‘ਮੌਜਾਂ ਹੀ ਮੌਜਾਂ’ ਫ਼ਿਲਮ ਦੇ ਸ਼ੋਅ ਮੌਕੇ ਦੀਪ ਛੱਜਾਵਾਲੀ ਵੱਲੋਂ ਅਦਾਕਾਰ ਗਿੱਪੀ ਗਰੇਵਾਲ ਦੀ ਆਪਣੇ ਹੱਥੀ ਤਸਵੀਰ ਬਣਾ ਕੇ ਉਹਨਾਂ ਦੇ ਭਰਾ ਸਿੱਪੀ ਗਰੇਵਾਲ ਨੂੰ ਵਿਸ਼ੇਸ਼ ਤੌਰ 'ਤੇ ਭੇਟ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।