ਪਹਿਲਾਂ ਟਰੰਪ ਨੂੰ ਦਿੱਤਾ ਠੋਕਵਾਂ ਜਵਾਬ, ਹੁਣ ਇਟਲੀ ਦੇ ਇਤਿਹਾਸ ''ਚ ਦਰਜ ਹੋਣ ਜਾ ਰਿਹੈ PM ਮੇਲੋਨੀ ਦਾ ਨਾਂ

Saturday, Aug 22, 2026 - 01:47 PM (IST)

ਪਹਿਲਾਂ ਟਰੰਪ ਨੂੰ ਦਿੱਤਾ ਠੋਕਵਾਂ ਜਵਾਬ, ਹੁਣ ਇਟਲੀ ਦੇ ਇਤਿਹਾਸ ''ਚ ਦਰਜ ਹੋਣ ਜਾ ਰਿਹੈ PM ਮੇਲੋਨੀ ਦਾ ਨਾਂ

ਇੰਟਰਨੈਸ਼ਨਲ ਡੈਸਕ- ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ਆਪਣੇ ਰਾਜਨੀਤਿਕ ਸਫ਼ਰ ਅਤੇ ਦਲੇਰਾਨਾ ਫੈਸਲਿਆਂ ਕਾਰਨ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਹੈ। ਉਹ ਇਸ ਸਾਲ 4 ਸਤੰਬਰ ਨੂੰ ਇਟਲੀ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਪ੍ਰਧਾਨ ਮੰਤਰੀ ਰਹਿਣ ਦਾ ਇਤਿਹਾਸਕ ਰਿਕਾਰਡ ਬਣਾਉਣ ਜਾ ਰਹੇ ਹਨ।

ਇਸ ਤੋਂ ਪਹਿਲਾਂ ਇਟਲੀ ਦੇ ਇਤਿਹਾਸ 'ਚ ਸਿਲਵੀਓ ਬਰਲੁਸਕੋਨੀ ਦੀ ਸਰਕਾਰ ਸਭ ਤੋਂ ਲੰਬੇ ਸਮੇਂ (1,412 ਦਿਨ) ਤੱਕ ਲਗਾਤਾਰ ਚੱਲੀ ਸੀ, ਜਦਕਿ ਮੇਲੋਨੀ ਦੀ ਸਰਕਾਰ 4 ਸਤੰਬਰ ਨੂੰ ਇਸ ਰਿਕਾਰਡ ਨੂੰ ਪਿੱਛੇ ਛੱਡ ਕੇ 1946 ਤੋਂ ਬਾਅਦ ਇਟਲੀ ਗਣਰਾਜ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਚੱਲਣ ਵਾਲੀ ਸਰਕਾਰ ਬਣ ਜਾਵੇਗੀ।

ਜ਼ਿਕਰਯੋਗ ਹੈ ਕਿ ਮੇਲੋਨੀ ਨੇ 2012 'ਚ ਆਪਣੀ ਪਾਰਟੀ 'ਬ੍ਰਦਰਜ਼ ਆਫ਼ ਇਟਲੀ' ਬਣਾਈ ਸੀ, ਜਿਸ ਨੂੰ ਲਗਭਗ 7 ਸਾਲਾਂ ਤੱਕ ਸਿਰਫ਼ 3 ਫੀਸਦੀ ਵੋਟਾਂ ਹੀ ਮਿਲਦੀਆਂ ਰਹੀਆਂ। ਪਰ ਉਨ੍ਹਾਂ ਦੀ ਮਜ਼ਬੂਤ ਰਣਨੀਤੀ ਅਤੇ ਅਗਵਾਈ ਸਦਕਾ ਉਹ 2022 'ਚ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ।

ਇਹ ਵੀ ਪੜ੍ਹੋ- ਪੰਜਾਬ-ਰਾਜਸਥਾਨ ਸਣੇ ਦੇਸ਼ ਦੇ 6 ਸੂਬਿਆਂ ਲਈ ਹੋ ਗਿਆ ਵੱਡਾ ਐਲਾਨ ! ਕੇਂਦਰ ਨੇ DCs ਨੂੰ ਦਿੱਤੀ 'ਸੁਪਰਪਾਵਰ'

ਮੇਲੋਨੀ ਆਪਣੀਆਂ ਵਿਦੇਸ਼ ਨੀਤੀਆਂ ਅਤੇ ਸਖ਼ਤ ਰੁਖ ਲਈ ਜਾਣੀ ਜਾਂਦੀ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਈ ਮੁੱਦਿਆਂ 'ਤੇ ਉਨ੍ਹਾਂ ਦੇ ਮਤਭੇਦ ਸਾਹਮਣੇ ਆਏ। ਜਦੋਂ ਟਰੰਪ ਨੇ ਮੇਲੋਨੀ 'ਤੇ ਤੰਜ ਕਸਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਮੇਰੇ ਨਾਲ ਫੋਟੋ ਖਿਚਵਾਉਣ ਲਈ ਮਿੰਨਤਾਂ ਕੀਤੀਆਂ ਸਨ। ਟਰੰਪ ਦੇ ਇਸ ਬਿਆਨ 'ਤੇ ਮੇਲੋਨੀ ਨੇ ਕਿਹਾ ਸੀ ਕਿ ਇਟਲੀ ਕਦੇ ਕਿਸੇ ਅੱਗੇ ਭੀਖ ਨਹੀਂ ਮੰਗਦਾ। ਇਸ ਤੋਂ ਇਲਾਵਾ ਵੈਟੀਕਨ ਦੇ ਪੋਪ ਬਾਰੇ ਟਰੰਪ ਦੀਆਂ ਟਿੱਪਣੀਆਂ ਦਾ ਵੀ ਮੇਲੋਨੀ ਨੇ ਸਖ਼ਤ ਵਿਰੋਧ ਕੀਤਾ ਸੀ।

ਮੇਲੋਨੀ ਨੇ ਸਿਰਫ਼ ਰਾਜਨੀਤੀ ਵਿੱਚ ਹੀ ਨਹੀਂ, ਸਗੋਂ ਨਿੱਜੀ ਜ਼ਿੰਦਗੀ ਵਿੱਚ ਵੀ ਸਖ਼ਤ ਫੈਸਲੇ ਲਏ ਹਨ। ਸਾਲ 2023 ਵਿੱਚ ਆਪਣੇ ਪਾਰਟਨਰ ਦੀਆਂ ਅਣਉਚਿਤ ਟਿੱਪਣੀਆਂ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਰਿਸ਼ਤਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਸੀ। ਆਪਣੇ ਇਸੇ ਸਖ਼ਤ ਤੇ ਜਵਾਬਦੇਹ ਰੁਖ਼ ਕਾਰਨ ਉਨ੍ਹਾਂ ਨੂੰ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਉਨ੍ਹਾਂ ਦਾ ਚੰਗਾ ਦੋਸਤ ਮੰਨਿਆ ਜਾਂਦਾ ਹੈ। 

ਇਸ 4 ਸਤੰਬਰ ਨੂੰ ਉਹ ਇਟਲੀ ਦੇ ਇਤਿਹਾਸ 'ਚ ਆਪਣਾਂ ਨਾਂ ਸੁਨਹਿਰੇ ਅੱਖਰਾਂ 'ਚ ਦਰਜ ਕਰਵਾ ਲੈਣਗੇ। ਉਹ ਇਟਲੀ ਦੇ ਪਹਿਲੇ ਮਹਿਲਾ ਪ੍ਰਧਾਨ ਮੰਤਰੀ ਹੋਣ ਦੇ ਨਾਲ-ਨਾਲ ਸਭ ਤੋਂ ਲੰਬੇ ਸਮੇਂ ਤੱਕ ਅਹੁਦੇ 'ਤੇ ਰਹਿਣ ਵਾਲੇ ਪ੍ਰਧਾਨ ਮੰਤਰੀ ਵੀ ਬਣ ਜਾਣਗੇ। 

ਇਹ ਵੀ ਪੜ੍ਹੋ- ਹੁਣ ਛਿੜੇਗੀ Dollar vs Dollar ਦੀ ਜੰਗ ! US ਨੇ ਠੋਕਿਆ 50% ਟੈਰਿਫ਼, PM ਕਾਰਨੀ ਨੇ ਵੀ ਕਰ'ਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News