ਤਾਲਿਬਾਨ ਰਾਜ ਕਾਇਮ ਹੋਣ ਤੋਂ ਬਾਅਦ ਅਸ਼ਰਫ ਗਨੀ ਨੇ ਮੰਗੀ ਮੁਆਫੀ, ਕਿਹਾ- ਜਾਇਦਾਦ ਜਾਂਚ ਲਈ ਤਿਆਰ
Wednesday, Sep 08, 2021 - 09:52 PM (IST)
ਅਬੂ ਧਾਬੀ - ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੇ ਗਠਨ ਤੋਂ ਬਾਅਦ ਬਰਖਾਸਤ ਰਾਸ਼ਟਰਪਤੀ ਅਸ਼ਰਫ ਗਨੀ ਦਾ ਤਾਜ਼ਾ ਬਿਆਨ ਆਇਆ ਹੈ। ਉਨ੍ਹਾਂ ਨੇ ਅਫਗਾਨ ਵਾਸੀਆਂ ਤੋਂ 15 ਅਗਸਤ ਨੂੰ ਅਚਾਨਕ ਦੇਸ਼ ਛੱਡਣ ਅਤੇ ਸ਼ਾਂਤੀ-ਸਥਿਰਤਾ ਯਕਾਨੀ ਨਹੀਂ ਕਰ ਸਕਣ ਲਈ ਮੁਆਫੀ ਮੰਗੀ ਹੈ।
ਬੁੱਧਵਾਰ ਨੂੰ ਬਿਆਨ ਜਾਰੀ ਕਰਕੇ ਅਸ਼ਰਫ ਗਨੀ ਨੇ ਕਿਹਾ, "ਕਾਬੁਲ ਛੱਡਣਾ ਮੇਰੇ ਜੀਵਨ ਦਾ ਸਭ ਤੋਂ ਔਖਾ ਫੈਸਲਾ ਸੀ ਪਰ ਮੇਰਾ ਮੰਨਣਾ ਸੀ ਕਿ ਕਤਲੇਆਮ ਰੋਕਣ ਅਤੇ 60 ਲੱਖ ਨਾਗਰਿਕਾਂ ਨੂੰ ਬਚਾਉਣ ਦਾ ਇਹੀ ਇੱਕੋ ਇੱਕ ਰਸਤਾ ਸੀ।"
ਇਹ ਵੀ ਪੜ੍ਹੋ - ਤਾਲਿਬਾਨ ਦੇ ਜ਼ਰੀਏ ਆਪਣਾ ਹਿੱਤ ਸਾਧਣ ਦੀ ਕੋਸ਼ਿਸ਼ 'ਚ ਚੀਨ, ਸਾਡੀ ਨਜ਼ਰ ਬਣੀ ਰਹੇਗੀ: ਬਾਈਡੇਨ
ਗਨੀ ਨੇ ਕਿਹਾ ਕਿ ਅਫਗਾਨ ਲੋਕਾਂ ਦੇ ਲੱਖਾਂ ਡਾਲਰ ਲੈ ਕੇ ਭੱਜਣ ਦਾ ਦੋਸ਼ ਬੇਬੁਨਿਆਦ ਹੈ। ਭ੍ਰਿਸ਼ਟਾਚਾਰ ਨਾਲ ਲੜਨਾ ਰਾਸ਼ਟਰਪਤੀ ਦੇ ਤੌਰ 'ਤੇ ਮੇਰਾ ਪ੍ਰਮੁੱਖ ਮਕਸਦ ਰਿਹਾ ਸੀ। ਮੈਂ ਆਪਣੀ ਸਾਰੀ ਜਾਇਦਾਦ ਜਨਤਕ ਤੌਰ 'ਤੇ ਐਲਾਨ ਕਰ ਦਿੱਤੀ ਹੈ। ਮੈਂ ਆਪਣੇ ਬਿਆਨਾਂ ਦੀ ਸੱਚਾਈ ਨੂੰ ਸਾਬਤ ਕਰਨ ਲਈ ਸੰਯੁਕਤ ਰਾਸ਼ਟਰ ਦੇ ਤਹਿਤ ਅਧਿਕਾਰਤ ਆਡਿਟ ਜਾਂ ਵਿੱਤੀ ਜਾਂਚ ਦਾ ਸਵਾਗਤ ਕਰਦਾ ਹਾਂ।
ਅੱਗੇ ਉਨ੍ਹਾਂ ਕਿਹਾ ਕਿ ਮੇਰਾ ਆਪਣਾ ਅਧਿਆਏ ਮੇਰੇ ਪੂਰਵਜਾਂ ਦੀ ਤਰ੍ਹਾਂ ਤ੍ਰਾਸਦੀ ਵਿੱਚ ਖ਼ਤਮ ਹੋ ਗਿਆ। ਅਫਗਾਨਿਸਤਾਨ ਦੇ ਲੋਕਾਂ ਕੋਲੋਂ ਮੁਆਫੀ ਮੰਗਦਾ ਹਾਂ ਕਿ ਮੈਂ ਸਥਿਰਤਾ-ਸ਼ਾਂਤੀ ਯਕੀਨੀ ਕਰਨ ਵਿੱਚ ਨਾਕਾਮ ਰਿਹਾ। ਦੱਸ ਦਈਏ ਕਿ ਅਸ਼ਰਫ ਗਨੀ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਤੋਂ ਭੱਜਣ ਦੇ ਦੋਸ਼ ਲੱਗ ਰਹੇ ਸਨ। ਮੀਡੀਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਉਹ ਬਹੁਤ ਸਾਰਾ ਪੈਸਾ ਲੈ ਕੇ ਕਾਬੁਲ ਤੋਂ ਨਿਕਲੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।