ਇਸ ਦੇਸ਼ ''ਚ ਬਣਾਏ ਜਾਂਦੇ ਹਨ ਅਜੀਬੋ-ਗਰੀਬ ਤਾਬੂਤ, ਤਸਵੀਰਾਂ

Tuesday, Dec 03, 2019 - 02:26 PM (IST)

ਇਸ ਦੇਸ਼ ''ਚ ਬਣਾਏ ਜਾਂਦੇ ਹਨ ਅਜੀਬੋ-ਗਰੀਬ ਤਾਬੂਤ, ਤਸਵੀਰਾਂ

ਅਕਾਰਾ (ਬਿਊਰੋ): ਜ਼ਿਆਦਾਤਰ ਮ੍ਰਿਤਕ ਵਿਅਕਤੀ ਦਾ ਸੰਸਕਾਰ ਉਸ ਦੇ ਧਰਮ ਮੁਤਾਬਕ ਕੀਤਾ ਜਾਂਦਾ ਹੈ। ਕੁਝ ਧਰਮਾਂ ਵਿਚ ਮ੍ਰਿਤਕ ਵਿਅਕਤੀ ਨੂੰ ਦਫਨਾਇਆ ਜਾਂਦਾ ਹੈ। ਅਜਿਹੇ ਵਿਚ ਲਾਸ਼ ਨੂੰ ਦਫਨਾਉਣ ਲਈ ਅਕਸਰ ਸਧਾਰਨ ਤਾਬੂਤ ਬਣਾਏ ਜਾਂਦੇ ਹਨ ਪਰ ਦੁਨੀਆ ਵਿਚ ਇਕ ਦੇਸ਼ ਅਜਿਹਾ ਵੀ ਹੈ ਜਿੱਥੇ ਬਿਲਕੁੱਲ ਅਨੋਖੇ ਤਰੀਕੇ ਦੇ ਤਾਬੂਤ ਬਣਾਏ ਜਾਂਦੇ ਹਨ। ਅਜਿਹੇ ਤਾਬੂਤ ਸ਼ਾਇਦ ਹੀ ਤੁਸੀਂ ਕਿਤੇ ਹੋਰ ਦੇਖੇ ਹੋਣ। 

PunjabKesari

ਪੱਛਮੀ ਅਫਰੀਕਾ ਵਿਚ ਸਥਿਤ ਖੂਬਸੂਰਤ ਦੇਸ਼ ਘਾਨਾ ਆਪਣੇ ਅਜੀਬੋ-ਗਰੀਬ ਤਾਬੂਤਾਂ ਲਈ ਮਸ਼ਹੂਰ ਹੈ। ਇੱਥੇ ਤਾਬੂਤਾਂ ਨੂੰ ਮਰਨ ਵਾਲੇ ਦੇ ਕੰਮਕਾਜ ਜਾਂ ਸਟੇਟਸ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਅਤੇ ਉਸੇ ਮੁਤਾਬਕ ਬਣੇ ਤਾਬੂਤਾਂ ਵਿਚ ਉਨ੍ਹਾਂ ਨੂੰ ਦਫਨਾਇਆ ਜਾਂਦਾ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਤਾਬੂਤਾਂ ਨੂੰ ਬਣਾਉਣ ਦੀ ਪਰੰਪਰਾ ਘਾਨਾ ਦੇ ਮਛੇਰਿਆਂ ਨੇ ਸ਼ੁਰੂ ਕੀਤੀ ਸੀ। ਮਛੇਰਿਆਂ ਨੂੰ ਮੱਛੀ ਦੀ ਤਰ੍ਹਾਂ ਬਣੇ ਤਾਬੂਤਾਂ ਵਿਚ ਦਫਨਾਇਆ ਜਾਂਦਾ ਸੀ।

PunjabKesari

ਘਾਨਾ ਵਿਚ ਕਾਰੋਬਾਰੀਆਂ ਨੂੰ ਅਕਸਰ ਲਗਜ਼ਰੀ ਮਰਸੀਡੀਜ਼ ਕਾਰ ਦੇ ਆਕਾਰ ਵਿਚ ਬਣੇ ਤਾਬੂਤਾਂ ਵਿਚ ਦਫਨਾਇਆ ਜਾਂਦਾ ਹੈ। ਇਸ ਨਾਲ ਉਨ੍ਹਾਂ ਦੇ ਸਟੇਟਸ ਦਾ ਪਤਾ ਚੱਲਦਾ ਹੈ। ਇਸ ਦੇ ਨਾਲ ਹੀ ਹਵਾਈ ਜਹਾਜ਼ ਦੀ ਤਰ੍ਹਾਂ ਤਾਬੂਤਾਂ ਨੂੰ ਬਣਾਉਣ ਦੀ ਪਰੰਪਰਾ ਸਾਲ 1951 ਤੋਂ ਸ਼ੁਰੂ ਹੋਈ। ਦੋ ਕਾਰਪੋਰੇਟਰ ਭਰਾਵਾਂ ਨੇ ਆਪਣੀ 91 ਸਾਲਾ ਮਾਂ ਲਈ ਹਵਾਈ ਜਹਾਜ਼ ਦੀ ਸ਼ਕਲ ਵਾਲਾ ਤਾਬੂਤ ਬਣਾਇਆ ਸੀ। 

PunjabKesari

ਅਸਲ ਵਿਚ ਉਹ ਕਦੇ ਜਹਾਜ਼ ਵਿਚ ਨਹੀਂ ਬੈਠੀ ਸੀ ਪਰ ਕਹਿੰਦੀ ਸੀ ਕਿ ਉਹ ਅਕਸਰ ਜਹਾਜ਼ ਵਿਚ ਬੈਠਣ ਦੇ ਸੁਪਨੇ ਦੇਖਦੀ ਹੈ। ਇਸ ਲਈ ਦੋਹਾਂ ਭਰਾਵਾਂ ਨੇ ਆਪਣਾਂ ਮਾਂ ਦਾ ਸੁਪਨਾ ਪੂਰਾ ਕਰਨ ਲਈ ਇਹ ਤਾਬੂਤ ਬਣਾਇਆ। 

PunjabKesari

ਸਿਰਫ ਘਾਨਾ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਅਨੋਖੇ ਤਰੀਕਿਆਂ ਨਾਲ ਬਣੇ ਤਾਬੂਤਾਂ ਦੀ ਭਾਰੀ ਮੰਗ ਹੈ।

PunjabKesari

ਜਿੱਥੇ ਸਥਾਨਕ ਬਜ਼ਾਰਾਂ ਦੀ ਇਨ੍ਹਾਂ ਦੀ ਕੀਮਤ 70 ਹਜ਼ਾਰ ਦੇ ਲੱਗਭਗ ਹੈ ਉੱਥੇ ਵਿਦੇਸ਼ਾਂ ਵਿਚ ਇਨ੍ਹਾਂ ਦੀ ਕੀਮਤ 7-8 ਗੁਣਾ ਤੱਕ ਵੱਧ ਜਾਂਦੀ ਹੈ।

 

 


author

Vandana

Content Editor

Related News