ਘਾਨਾ ''ਚ ਕੋਰੋਨਾ ਪੀੜਤਾਂ ਦੀ ਗਿਣਤੀ 24 ਹਜ਼ਾਰ ਦੇ ਪਾਰ

Sunday, Jul 12, 2020 - 05:21 PM (IST)

ਘਾਨਾ ''ਚ ਕੋਰੋਨਾ ਪੀੜਤਾਂ ਦੀ ਗਿਣਤੀ 24 ਹਜ਼ਾਰ ਦੇ ਪਾਰ

ਅਕਰਾ (ਵਾਰਤਾ) : ਘਾਨਾ ਵਿਚ ਕੋਰੋਨਾ ਵਾਇਰਸ ਨਾਲ ਪੀੜਤ 414 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 24,248 ਤੱਕ ਪਹੁੰਚ ਗਈ। ਘਾਨਾ ਸਿਹਤ ਸੇਵਾ ਨੇ ਅੱਜ ਦੱਸਿਆ ਕਿ ਸ਼ਨੀਵਾਰ ਰਾਤ ਤੱਕ ਦੇਸ਼ ਵਿਚ ਕੋਰੋਨਾ ਦੇ 414 ਨਵੇਂ ਮਾਮਲੇ ਸਾਹਮਣੇ ਆਏ ਸਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਨਾਲ ਪੀੜਤ 619 ਮਰੀਜ਼ਾਂ ਨੂੰ ਠੀਕ ਹੋਣ 'ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਦੇ ਨਾਲ ਦੀ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 19,831 ਹੋ ਗਈ ਹੈ, ਜਦੋਂ ਕਿ 135 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਪੱਛਮੀ ਅਫ਼ਰੀਕੀ ਦੇਸ਼ ਘਾਨਾ ਵਿਚ ਕੋਵਿਡ-19 ਸਰਗਰਮ ਮਾਮਲਿਆਂ ਦੀ ਗਿਣਤੀ 4,282 ਹੋ ਗਈ ਹੈ। ਰਾਸ਼ਟਰਪਤੀ ਨਾਨਾ ਏਡੋ ਡੰਕਵਾ ਅਕੁਫੋ-ਏਡੋ ਆਪਣੇ ਕਰੀਬੀ ਸਾਥੀਆਂ ਦੇ ਸੰਪਰਕ ਵਿਚ ਆਉਣ ਦੇ ਬਾਅਦ ਪੀੜਤ ਹੋਣ 'ਤੇ 8 ਦਿਨਾਂ ਤੱਕ ਆਈਸੋਲੇਸ਼ਨ ਵਿਚ ਰਹੇ।


author

cherry

Content Editor

Related News