ਆਸਟ੍ਰੇਲੀਆ ''ਚ ਰਹਿਣ ਵਾਲੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ! ਮੁਫ਼ਤ ਮਿਲੇਗੀ ਬਿਜਲੀ

Tuesday, May 26, 2026 - 11:58 AM (IST)

ਆਸਟ੍ਰੇਲੀਆ ''ਚ ਰਹਿਣ ਵਾਲੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ! ਮੁਫ਼ਤ ਮਿਲੇਗੀ ਬਿਜਲੀ

ਕੈਨਬਰਾ (ਆਈਏਐਨਐਸ): ਅਸਟ੍ਰੇਲੀਆ ਵਿੱਚ ਰਹਿਣ ਵਾਲੇ ਲੱਖਾਂ ਪਰਿਵਾਰਾਂ ਅਤੇ ਭਾਰਤੀ ਭਾਈਚਾਰੇ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਅਸਟ੍ਰੇਲੀਆ ਦੇ ਊਰਜਾ ਰੈਗੂਲੇਟਰ (AER) ਨੇ ਐਲਾਨ ਕੀਤਾ ਹੈ ਕਿ 1 ਜੁਲਾਈ ਤੋਂ ਜ਼ਿਆਦਾਤਰ ਘਰਾਂ ਅਤੇ ਛੋਟੇ ਕਾਰੋਬਾਰਾਂ ਲਈ ਬਿਜਲੀ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਜਾਵੇਗੀ। ਇਹ ਫੈਸਲਾ ਊਰਜਾ ਖੇਤਰ ਵਿੱਚ ਲਾਗਤਾਂ ਦੇ ਘਟਣ ਕਾਰਨ ਲਿਆ ਗਿਆ ਹੈ।

ਕਿਸ ਰਾਜ ਵਿੱਚ ਕਿੰਨੀ ਮਿਲੇਗੀ ਰਾਹਤ? ਊਰਜਾ ਰੈਗੂਲੇਟਰ ਅਨੁਸਾਰ ਸਾਲ 2026-27 ਲਈ ਨਿਰਧਾਰਤ ਕੀਤੇ ਗਏ ਨਵੇਂ ਰੇਟਾਂ ਅਨੁਸਾਰ

ਨਿਊ ਸਾਊਥ ਵੇਲਜ਼ (NSW): ਇੱਥੇ ਰਿਹਾਇਸ਼ੀ ਬਿਜਲੀ ਦੀਆਂ ਕੀਮਤਾਂ ਵਿੱਚ 3.4 ਫੀਸਦੀ ਤੋਂ 5 ਫੀਸਦੀ ਤੱਕ ਦੀ ਕਟੌਤੀ ਕੀਤੀ ਜਾਵੇਗੀ।
ਕੁਈਨਜ਼ਲੈਂਡ : ਦੱਖਣ-ਪੂਰਬੀ ਕੁਈਨਜ਼ਲੈਂਡ ਵਿੱਚ ਸਭ ਤੋਂ ਵੱਧ 7.2 ਫੀਸਦੀ ਦੀ ਕਮੀ ਦੇਖਣ ਨੂੰ ਮਿਲੇਗੀ।
ਸਾਊਥ ਅਸਟ੍ਰੇਲੀਆ : ਹਾਲਾਂਕਿ ਇੱਥੇ ਕੀਮਤਾਂ ਵਿੱਚ 1.4 ਫੀਸਦੀ ਦਾ ਮਾਮੂਲੀ ਵਾਧਾ ਹੋ ਸਕਦਾ ਹੈ।
ਛੋਟੇ ਕਾਰੋਬਾਰ: ਤਿੰਨੋਂ ਖੇਤਰਾਂ ਵਿੱਚ ਛੋਟੇ ਕਾਰੋਬਾਰੀਆਂ ਦੇ ਬਿੱਲਾਂ ਵਿੱਚ ਵੀ ਕਮੀ ਆਉਣ ਦੀ ਉਮੀਦ ਹੈ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤ-ਕੈਨੇਡਾ ਸਬੰਧਾਂ ਦਾ ਨਵਾਂ ਅਧਿਆਏ ਸ਼ੁਰੂ! ਦੁਵੱਲਾ ਵਪਾਰ 50 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ

ਇਸ ਕਾਰਨ ਘਟੀਆਂ ਕੀਮਤਾਂ

ਜਲਵਾਯੂ ਤਬਦੀਲੀ ਅਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਅਨੁਸਾਰ ਅਸਟ੍ਰੇਲੀਆ ਦੇ ਮੁੱਖ ਬਿਜਲੀ ਗਰਿੱਡਾਂ ਵਿੱਚ ਨਵਿਆਉਣਯੋਗ ਊਰਜਾ ਦੀ ਪੈਦਾਵਾਰ 2025 ਦੇ ਅੰਤ ਤੱਕ 50 ਫੀਸਦੀ ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਸੂਰਜੀ ਊਰਜਾ, ਪੌਣ ਚੱਕੀਆਂ ਅਤੇ ਬੈਟਰੀਆਂ ਦੀ ਵਧੇਰੇ ਵਰਤੋਂ ਕਾਰਨ ਕੋਲੇ 'ਤੇ ਨਿਰਭਰਤਾ ਘਟੀ ਹੈ, ਜਿਸ ਨਾਲ ਬਿਜਲੀ ਦੀਆਂ ਥੋਕ ਕੀਮਤਾਂ ਵਿੱਚ ਗਿਰਾਵਟ ਆਈ ਹੈ। AER ਦੀ ਚੇਅਰ ਕਲੇਅਰ ਸੇਵੇਜ ਨੇ ਕਿਹਾ ਕਿ ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਦੇ ਬਾਵਜੂਦ ਕੀਮਤਾਂ ਵਿੱਚ ਇਹ ਕਮੀ ਦਰਜ ਕੀਤੀ ਗਈ ਹੈ।

ਹੁਣ 3 ਘੰਟੇ ਮਿਲੇਗੀ ਮੁਫ਼ਤ ਬਿਜਲੀ! 

ਰੈਗੂਲੇਟਰ ਨੇ ਇੱਕ ਨਵਾਂ ਅਤੇ ਦਿਲਚਸਪ 'ਸੋਲਰ ਸ਼ੇਅਰਰ ਆਫ਼ਰ'ਵੀ ਪੇਸ਼ ਕੀਤਾ ਹੈ। ਇਸ ਤਹਿਤ ਜਿਨ੍ਹਾਂ ਗਾਹਕਾਂ ਦੇ ਘਰਾਂ ਵਿੱਚ 'ਸਮਾਰਟ ਮੀਟਰ' ਲੱਗੇ ਹੋਏ ਹਨ, ਉਹ ਦੁਪਹਿਰ ਦੇ ਸਮੇਂ ਤਿੰਨ ਘੰਟੇ ਮੁਫ਼ਤ ਬਿਜਲੀ ਦੀ ਵਰਤੋਂ ਕਰ ਸਕਣਗੇ। ਇਸ ਯੋਜਨਾ ਦਾ ਮਕਸਦ ਦੁਪਹਿਰ ਵੇਲੇ ਸੂਰਜ ਦੀ ਭਰਪੂਰ ਰੌਸ਼ਨੀ ਤੋਂ ਪੈਦਾ ਹੋਣ ਵਾਲੀ ਸੂਰਜੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News