ਜੁਲਾਈ ਤੋਂ ਆਸਟ੍ਰੇਲੀਆ ਦੀਆਂ ਵੀਜ਼ਾ ਦਰਾਂ 'ਮਹਿੰਗੀਆਂ', ਵਿਦਿਆਰਥੀਆਂ ਸਣੇ ਹਰ ਮੁੱਖ ਵੀਜ਼ਾ ਸ਼੍ਰੇਣੀ ਹੋਈ ਮਹਿੰਗੀ
Wednesday, Jul 01, 2026 - 11:42 AM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ )-- ਆਸਟ੍ਰੇਲੀਆਈ ਸਰਕਾਰ ਵੱਲੋਂ 1 ਜੁਲਾਈ 2026 ਤੋਂ ਵੀਜ਼ਾ ਫੀਸਾਂ ਵਿੱਚ ਕੀਤੇ ਗਏ ਤਿੱਖੇ ਵਾਧੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ, ਗ੍ਰੈਜੂਏਟਸ ਅਤੇ ਪ੍ਰਵਾਸੀ ਭਾਈਚਾਰੇ ਵਿੱਚ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਸਟੂਡੈਂਟ ਵੀਜ਼ਾ (ਸਬ ਕਲਾਸ 500) ਦੀ ਫੀਸ 2,500 ਡਾਲਰ, ਐਲੀਕੋਸ ਲਈ 2,050 ਡਾਲਰ ਅਤੇ ਟੈਂਪਰੇਰੀ ਗ੍ਰੈਜੂਏਟ ਵੀਜ਼ਾ (ਸਬ ਕਲਾਸ 485) ਦੀ ਫੀਸ 5,750 ਡਾਲਰ ਕਰ ਦਿੱਤੀ ਗਈ ਹੈ, ਜੋ ਕਿ ਕੇਵਲ ਚਾਰ ਮਹੀਨਿਆਂ ਵਿੱਚ ਦੂਜਾ ਵਾਧਾ ਹੈ।
ਇਸੇ ਤਰ੍ਹਾਂ, ਪਾਰਟਨਰ ਵੀਜ਼ਾ ਦੀ ਫੀਸ 11,710 ਡਾਲਰ, ਸਕਿਲਡ ਇੰਡਿਪੈਂਡੈਂਟ ਵੀਜ਼ਾ (ਸਬ ਕਲਾਸ 189) ਦੀ 6,135 ਡਾਲਰ, ਵੀਜ਼ਾ ਕਲਾਸ 482 ਦੀ 4,015 ਡਾਲਰ ਅਤੇ ਬ੍ਰੀਜਿੰਗ ਵੀਜ਼ਾ ਬੀ ਦੀ 575 ਡਾਲਰ ਤੈਅ ਕੀਤੀ ਗਈ ਹੈ। ਉਦਯੋਗ ਸੰਸਥਾਵਾਂ ਨੇ ਇਸ ਅਚਾਨਕ ਵਾਧੇ ਨੂੰ “ਬਿਨਾਂ ਚੇਤਾਵਨੀ ਦਾ ਬੋਝ” ਅਤੇ “ਅਨਿਸ਼ਚਿਤ ਨੀਤੀ ਸੰਕੇਤ” ਕਰਾਰ ਦਿੱਤਾ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਇਹ ਵਾਧੇ ਆਸਟ੍ਰੇਲੀਆ ਨੂੰ ਵਿਦਿਆਰਥੀਆਂ ਲਈ ਅਨਿਸ਼ਚਿਤ ਮੰਜ਼ਿਲ ਵਜੋਂ ਦਰਸਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸਟੱਡੀ ਵੀਜ਼ਾ 'ਤੇ ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਲਈ ਅਹਿਮ ਖ਼ਬਰ
ਵੀਜ਼ਾ ਫੀਸਾਂ ਵਿੱਚ ਇਹ ਤਿੱਖਾ ਵਾਧਾ ਭਾਰਤ ਸਮੇਤ ਵੱਖ ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ ਵੱਡੀ ਚੁਣੌਤੀ ਬਣੇਗਾ ਅਤੇ ਸਟੂਡੈਂਟ ਵੀਜ਼ਾ ਦੀ 2,500 ਡਾਲਰ ਅਤੇ ਗ੍ਰੈਜੂਏਟ ਵੀਜ਼ਾ ਦੀ 5,750 ਡਾਲਰ ਫੀਸ ਉਨ੍ਹਾਂ ਦੀ ਕੁੱਲ ਲਾਗਤ ਨੂੰ ਕਾਫ਼ੀ ਵਧਾ ਦੇਵੇਗੀ। ਪੋਸਟ-ਸੱਟਡੀ ਰਾਹ ਮਹਿੰਗਾ ਹੋਣ ਨਾਲ 485 ਵੀਜ਼ਾ ਦੀ ਪਹੁੰਚ ਮੁਸ਼ਕਲ ਹੋਵੇਗੀ, ਜਦਕਿ ਸਕਿਲਡ ਵੀਜ਼ਾ ਸ਼੍ਰੇਣੀਆਂ ਦੀ ਵਧੀ ਹੋਈ ਫੀਸ ਪ੍ਰੋਫੈਸ਼ਨਲਾਂ ਲਈ ਲੰਬੇ ਸਮੇਂ ਦੀ ਯੋਜਨਾ ਨੂੰ ਪ੍ਰਭਾਵਿਤ ਕਰੇਗੀ। ਇਸ ਅਚਾਨਕ ਵਾਧੇ ਨਾਲ ਕਈ ਵਿਦਿਆਰਥੀ ਕੈਨੇਡਾ, ਯੂਕੇ ਜਾਂ ਯੂਰਪ ਵਰਗੇ ਵਿਕਲਪਾਂ ਵੱਲ ਮੁੜ ਸਕਦੇ ਹਨ, ਜਦਕਿ ਮਨੋਵਿਗਿਆਨਕ ਤੌਰ ’ਤੇ ਵੀ ਇਹ ਅਨਿਸ਼ਚਿਤਤਾ ਅਤੇ ਨਿਰਾਸ਼ਾ ਪੈਦਾ ਕਰ ਰਿਹਾ ਹੈ, ਖ਼ਾਸ ਕਰਕੇ ਉਹਨਾਂ ਲਈ ਜੋ ਪਹਿਲਾਂ ਹੀ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਹਨ ਅਤੇ ਅਚਾਨਕ ਵਾਧੇ ਦਾ ਬੋਝ ਝੱਲ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
