ਕੋਰੋਨਾ ਨਾਲ ਨਜਿੱਠਣ ਲਈ ਜਰਮਨੀ ਨੇ ਚੁੱਕਿਆ ਇਹ ਕਦਮ
Monday, Oct 18, 2021 - 01:35 AM (IST)
ਬਰਲਿਨ-ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਖਤ ਨਿਯਮ ਲਾਗੂ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਨਿਯਮ ਜਰਮਨੀ ਦੇ ਹੇਸੇ ਸੂਬੇ 'ਚ ਦੇਖਣ ਨੂੰ ਮਿਲਆ ਹੈ, ਜਿਥੇ ਬਿਨਾਂ ਵੈਕਸੀਨ ਲਵਾਏ ਲੋਕਾਂ ਨੂੰ ਦੁਕਾਨਾਂ ਅਤੇ ਹੋਰ ਜ਼ਰੂਰਤ ਦੀਆਂ ਥਾਵਾਂ 'ਤੇ ਜਾਣ ਤੋਂ ਬੈਨ ਕਰ ਦਿੱਤਾ ਗਿਆ ਹੈ।
ਹੇਸੇ ਸੂਬੇ ਨੇ ਬੁਨਿਆਦੀ ਜ਼ਰੂਰਤਾਂ ਮਹੁੱਈਆ ਕਰਵਾਉਣ ਵਾਲੀ ਥਾਵਾਂ 'ਤੇ ਬਿਨਾਂ ਵੈਕਸੀਨ ਲਵਾਏ ਲੋਕਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਟਿਊਨੀਸ਼ੀਆ : ਕਿਸ਼ਤੀ ਡੁੱਬਣ ਕਾਰਨ 2 ਪ੍ਰਵਾਸੀਆਂ ਦੀ ਮੌਤ ਤੇ 21 ਲਾਪਤਾ
ਇਹ ਨਿਯਮ ਅਜਿਹਾ ਸਮੇਂ ਤੇ ਲਾਇਆ ਗਿਆ ਹੈ ਜਦ ਇਸ ਦੇ ਗੁਆਂਢੀ ਸੂਬਿਆਂ 'ਚ ਵੈਕਸੀਨੇਸ਼ਨ ਨੂੰ ਜ਼ਰੂਰੀ ਬਣਾਉਣ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਹੋ ਰਹੇ ਹਨ। ਹੇਸੇ ਸੂਬੇ ਦੇ ਸੁਪਰਮਾਰਕਿਟ ਨੂੰ ਇਹ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਹੁਣ ਬਿਨਾਂ ਵੈਕਸੀਨ ਲਵਾਏ ਲੋਕਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਖਰੀਦਣ ਦੇ ਅਧਿਕਾਰ ਤੋਂ ਰੋਕ ਸਕਦੇ ਹਨ।
ਇਹ ਵੀ ਪੜ੍ਹੋ : ਪਾਕਿ 'ਚ ਪਤੀ ਨੇ ਆਪਣੀ ਪਤਨੀ ਤੇ ਦੋ ਧੀਆਂ ਦਾ ਕੀਤਾ ਕਤਲ
ਸੂਬੇ ਦੇ ਚਾਂਸਲਰ ਨੇ ਇਹ ਜਾਣਕਾਰੀ ਦਿੱਤੀ। ਵਾਇਰਸ 'ਤੇ ਨਵੀਂ ਨੀਤੀ ਤਹਿਤ ਸਟੋਰ ਇਹ ਤੈਅ ਕਰ ਸਕਦੇ ਹਨ ਕਿ ਉਨ੍ਹਾਂ ਨੂੰ '2ਜੀ ਨਿਯਮ' ਨੂੰ ਲਾਗੂ ਕਰਨਾ ਹੈ ਜਾਂ ਨਹੀਂ। '2ਜੀ ਨਿਯਮ' ਦਾ ਮਤਲਬ ਇਹ ਹੈ ਕਿ ਸਿਰਫ ਵੈਕਸਨੀਟੇਡ ਅਤੇ ਰਿਕਵਰ ਲੋਕਾਂ ਨੂੰ ਹੀ ਸਟੋਰ 'ਚ ਐਂਟਰੀ ਦਿੱਤੀ ਜਾਵੇਗੀ ਜਦਕਿ ਇਸ ਤੋਂ ਜ਼ਿਆਦਾ ਢਿੱਲ ਦੇਣ ਵਾਲੇ ਨਿਯਮ ਦਾ ਨਾਂ '3ਜੀ ਨਿਯਮ' ਹੈ। ਇਸ ਦੇ ਤਹਿਤ ਵੈਕਸੀਨੇਟੇਡ ਅਤੇ ਰਿਕਵਰ ਲੋਕਾਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਵੀ ਸਟੋਰ 'ਚ ਐਂਟਰੀ ਦਿੱਤੀ ਜਾਵੇਗੀ, ਜੋ ਕਿ ਕੋਵਿਡ-19 ਨੈਗਟਿਵ ਹਨ।
ਇਹ ਵੀ ਪੜ੍ਹੋ : ਸਾਬਕਾ ਰਾਸ਼ਟਰਪਤੀ ਕਲਿੰਟਨ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।