ਜਰਮਨੀ ਦੇ ਹਾਲੇ 'ਚ ਚੱਲੀਆਂ ਗੋਲੀਆਂ, 2 ਲੋਕਾਂ ਦੀ ਮੌਤ
Wednesday, Oct 09, 2019 - 07:00 PM (IST)

ਬਰਲਿਨ (ਏ.ਐਫ.ਪੀ.)- ਜਰਮਨੀ ਦੇ ਸ਼ਹਿਰ ਹਾਲੇ 'ਚ ਬੁੱਧਵਾਰ ਨੂੰ ਫਾਇਰਿੰਗ ਦੀ ਇਕ ਘਟਨਾ ਵਾਪਰੀ, ਜਿਸ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਵਿਚ ਫਿਲਹਾਲ ਕਿੰਨੇ ਲੋਕ ਜ਼ਖਮੀ ਹੋਏ ਹਨ। ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਸਬੰਧੀ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲਾਵਰ ਫਰਾਰ ਹੈ। ਪੁਲਸ ਨੇ ਖੇਤਰ ਦੇ ਵਾਸੀਆਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕਰਦੇ ਹੋਏ ਟਵੀਟ ਕੀਤਾ। ਸ਼ੁਰੂਆਤੀ ਸੰਕੇਤ ਇਹ ਦੱਸਦੇ ਹਨ ਕਿ ਹਾਲੇ ਵਿਚ ਦੋ ਲੋਕ ਮਾਰੇ ਗਏ। ਕਈ ਗੋਲੀਆਂ ਚੱਲਾਈਆਂ ਗਈਆਂ। ਸ਼ੱਕੀ ਹਮਲਾਵਰ ਕਾਰ ਰਾਹੀਂ ਫਰਾਰ ਹੋ ਗਏ। ਬਾਈਲਡ ਅਖਬਾਰ ਮੁਤਾਬਕ ਪੌਲਸ ਜ਼ਿਲੇ ਵਿਚ ਇਕ ਯਹੂਦੀ ਪ੍ਰਾਰਥਨਾ ਸਥਾਨ ਦੇ ਸਾਹਮਣੇ ਗੋਲੀਬਾਰੀ ਦੀ ਘਟਨਾ ਵਾਪਰੀ। ਇਕ ਹਥਗੋਲਾ ਵੀ ਸੁੱਟਿਆ ਗਿਆ।