ਅਹੁਦੇ ਤੋਂ ਸੇਵਾ ਮੁਕਤ ਹੋਏ ਪੋਪ ਬੇਨਿਡਿਕਟ 16ਵੇਂ ਪਏ ਬੀਮਾਰ

Monday, Aug 03, 2020 - 06:00 PM (IST)

ਅਹੁਦੇ ਤੋਂ ਸੇਵਾ ਮੁਕਤ ਹੋਏ ਪੋਪ ਬੇਨਿਡਿਕਟ 16ਵੇਂ ਪਏ ਬੀਮਾਰ

ਬਰਲਿਨ (ਭਾਸ਼ਾ): ਅਹੁਦੇ ਤੋਂ ਸੇਵਾ ਮੁਕਤ ਹੋਏ ਪੋਪ ਬੇਨਿਡਿਕਟ 16ਵੇਂ ਜਰਮਨੀ ਸਥਿਤ ਆਪਣੀ ਜੱਦੀ ਜਗ੍ਹਾ ਬਾਵੇਰੀਆ ਦੀ ਯਾਤਰਾ ਦੇ ਬਾਅਦ ਬੀਮਾਰ ਪੈ ਗਏ ਹਨ। ਜਰਮਨ ਅਖਬਾਰ ਵਿਚ ਸੋਮਵਾਰ ਨੂੰ ਪ੍ਰਕਾਸ਼ਿਤ ਖਬਰ ਵਿਚ ਇਹ ਜਾਣਕਾਰੀ ਦਿੱਤੀ ਗਈ। ਪੋਪ ਬੇਨਿਡਿਕਟ 16ਵੇਂ ਆਪਣੇ ਭਰਾ ਨੂੰ ਮਿਲਣ ਗਏ ਸਨ, ਜਿਸ ਦੀ ਮੌਤ ਪਿਛਲੇ ਮਹੀਨੇ ਹੋਈ ਸੀ। 

ਅਖਬਾਰ ਐਸਾਸੁਰ ਨੀਯੂ ਪ੍ਰੇਸ ਨੇ ਸੇਵਾ ਮੁਕਤ ਹੋਏ ਪੋਪ ਦੀ ਜੀਵਨੀ ਲਿਖਣ ਵਾਲੇ ਪੀਟਾ ਸੀਵਾਲਡ ਦੇ ਹਵਾਲੇ ਨਾਲ ਲਿਖਿਆ ਕਿ 93 ਸਾਲਾ ਬੇਨਿਡਿਕਟ 16ਵੇਂ ਰੋਮ ਪਰਤਣ ਦੇ ਬਾਅਦ ਤੋਂ ਚਿਹਰੇ ਦੇ ਇਨਫੈਕਸ਼ਨ ਦਾ ਸਾਹਮਣਾ ਕਰ ਰਹੇ ਹਨ। ਖਬਰ ਹੈ ਕਿ ਬੇਨਿਡਿਕਟ ਦੇ ਕਈ ਲੰਬੇ ਇੰਟਰਵਿਊ ਲੈਣ ਵਾਲੇ ਸੀਵਾਲਡ ਨੇ ਸ਼ਨੀਵਾਰ ਨੂੰ ਸੇਵਾ ਮੁਕਤ ਹੋਏ ਪੋਪ ਨੂੰ ਉਹਨਾਂ ਦੀ ਜੀਵਨੀ ਦੀ ਕਾਪੀ ਸੌਂਪੀ। ਸੀਵਾਲਡ ਨੇ ਦੱਸਿਆ ਕਿ ਬੇਨਿਡਿਕਟ ਬਹੁਤ ਸਕਰਾਤਮਕ ਹਨ ਅਤੇ ਖੁਦ ਸਿਹਤ ਠੀਕ 'ਤੇ ਕਿਤਾਬ ਲਿਖਣ ਦੀ ਗੱਲ ਕਰ ਰਹੇ ਸਨ ਪਰ ਸਰੀਰਕ ਤੌਰ 'ਤੇ ਉਹ ਬਹੁਤ ਕਮਜ਼ੋਰ ਦਿਸ ਰਹੇ ਸਨ। 

ਜ਼ਿਕਰਯੋਗ ਹੈ ਕਿ ਜੂਨ ਮਹੀਨੇ ਵਿਚ ਬੇਨਿਡਿਕਟ ਚਾਰ ਦਿਨ ਦੀ ਯਾਤਰਾ 'ਤੇ ਬਾਵੇਰੀਆ ਦੇ ਰੀਜਨਬਰਗ ਸ਼ਹਿਰ ਆਪਣੇ ਬੀਮਾਰ ਭਰਾ ਨੂੰ ਦੇਖਣ ਲਈ ਗਏ ਸਨ। ਸਾਲ 2013 ਵਿਚ ਪੋਪ ਦਾ ਅਹੁਦਾ ਛੱਡਣ ਦੇ ਬਾਅਦ ਇਟਲੀ ਤੋਂ ਬਾਹਰ ਦੀ ਉਹਨਾਂ ਦੀ ਇਹ ਪਹਿਲੀ ਯਾਤਰਾ ਸੀ। ਉਹਨਾਂ ਦੇ ਭਰਾ ਰੀਵ ਜੌਰਜ ਰਟਿੰਗਰ ਦੀ 1 ਜੁਲਾਈ ਨੂੰ 96 ਸਾਲ ਦੀ ਉਮਰ ਵਿਚ ਮੌਤ ਹੋ ਗਈ।


author

Vandana

Content Editor

Related News