ਨਰਸ ਦਾ ਕਾਰਾ, ਕੋਰੋਨਾ ਵੈਕਸੀਨ ਦੇ ਨਾਮ ’ਤੇ 8600 ਲੋਕਾਂ ਨੂੰ ਲਗਾਇਆ ਲੂਣ ਦੇ ਪਾਣੀ ਦਾ ਟੀਕਾ

Thursday, Aug 12, 2021 - 04:38 PM (IST)

ਨਰਸ ਦਾ ਕਾਰਾ, ਕੋਰੋਨਾ ਵੈਕਸੀਨ ਦੇ ਨਾਮ ’ਤੇ 8600 ਲੋਕਾਂ ਨੂੰ ਲਗਾਇਆ ਲੂਣ ਦੇ ਪਾਣੀ ਦਾ ਟੀਕਾ

ਫਰੈਂਕਫਰਟ: ਜਰਮਨੀ ਵਿਚ ਕੋਰੋਨਾ ਵੈਕਸੀਨ ਦੇ ਨਾਮ ’ਤੇ ਰੈੱਡ ਕਰਾਸ ਹਸਪਤਾਲ ਦੀ ਇਕ ਨਰਸ ਵੱਲੋਂ ਲੋਕਾਂ ਨੂੰ ਲੂਣ ਦੇ ਪਾਣੀ ਦਾ ਟੀਕਾ ਲਗਾਉਣ ਕਾਰਨ ਹੜਕੰਪ ਮਚਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨਰਸ ਨੂੰ ਕੋਰੋਨਾ ਵੈਕਸੀਨ ਤੋਂ ਨਫ਼ਰਤ ਸੀ। ਇਸ ਵਜ੍ਹਾ ਨਾਲ ਉਸ ਨੇ ਕਰੀਬ 8 ਹਜ਼ਾਰ 600 ਲੋਕਾਂ ਨੂੰ ਵੈਕਸੀਨ ਦੀ ਜਗ੍ਹਾ ਸਲਾਈਨ ਸੋਲਿਊਸ਼ਨ (saline solution) ਦਾ ਟੀਕਾ ਲਗਾ ਦਿੱਤਾ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਹਸਪਤਾਲ ਤੋਂ ਇੰਜੈਕਸ਼ਨ ਲੁਆਉਣ ਵਾਲੇ ਲੋਕਾਂ ਵਿਚ ਹੜਕੰਪ ਮਚ ਗਿਆ। ਹੁਣ ਹਸਪਤਾਲ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਫਿਰ ਤੋਂ ਕੋਰੋਨਾ ਵੈਸਕੀਨ ਆ ਕੇ ਲੈ ਲੈਣ।

ਇਹ ਵੀ ਪੜ੍ਹੋ: ਬ੍ਰਿਟੇਨ ਨੇ ਭਾਰਤ ਤੋਂ ਹਟਾਈ ਯਾਤਰਾ ਪਾਬੰਦੀ ਤਾਂ ਪਾਕਿ ਨੂੰ ਲੱਗੀਆਂ ਮਿਰਚਾਂ, ਲਾਇਆ ਇਹ ਇਲਜ਼ਾਮ

ਜਾਣਕਾਰੀ ਮੁਤਾਬਕ ਜਰਮਨੀ ਦੇ ਰੈੱਡ ਕਰਾਸ ਹਸਪਤਾਲ ਦੀ ਇਕ ਨਰਸ ਨੂੰ ਸ਼ੁਰੂਆਤ ਤੋਂ ਹੀ ਕੋਰੋਨਾ ਵੈਸਕੀਨ ’ਤੇ ਭਰੋਸਾ ਨਹੀਂ ਸੀ। ਉਸ ਨੇ ਆਪਣੇ ਫੇਸਬੁੱਕ ਪੇਜ਼ ’ਤੇ ਵੀ ਵੈਕਸੀਨ ਖ਼ਿਲਾਫ਼ ਕਈ ਗੱਲਾਂ ਲਿਖੀਆਂ। ਉਸ ਦੀ ਪੋਸਟ ’ਤੇ ਲੋਕਾਂ ਦੀ ਨਜ਼ਰ ਉਦੋਂ ਪਈ ਜਦੋਂ ਅਚਾਨਕ ਇਹ ਖ਼ਬਰ ਉਡੀ ਕਿ ਹਸਪਤਾਲ ਦੀ ਇਕ ਨਰਸ ਨੇ ਲੋਕਾਂ ਨੂੰ ਵੈਕਸੀਨ ਦੀ ਜਗ੍ਹਾ ਲੂਣ ਦੇ ਪਾਣੀ ਦਾ ਟੀਕਾ ਲਗਾ ਦਿੱਤਾ ਹੈ। ਅਜਿਹੇ ਵਿਚ ਲੋਕਾਂ ਨੂੰ ਦੁਬਰਾ ਤੋਂ ਵੈਕਸੀਨ ਲੁਆਉਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ’ਚ 75 ਫ਼ੀਸਦੀ ਆਬਾਦੀ ਪੂਰੀ ਤਰ੍ਹਾਂ ਵੈਕਸੀਨੇਟਿਡ, ਫਿਰ ਵੀ ਮਾਰਚ ਤੋਂ ਬਾਅਦ ਇਕ ਦਿਨ ’ਚ ਰਿਕਾਰਡ ਕੋਰੋਨਾ ਮੌਤਾਂ

ਦਰਅਸਲ ਮਾਰਚ ਅਤੇ ਅਪ੍ਰੈਲ ਵਿਚ ਕਈ ਲੋਕਾਂ ਨੂੰ ਵੈਕਸੀਨ ਲਗਾਈ ਗਈ ਸੀ। ਇਸ ਵਿਚ ਜ਼ਿਆਦਾਤਰ ਬਜ਼ੁਰਗ ਸਨ ਪਰ ਜਦੋਂ ਵੈਕਸੀਨ ਦੇ ਬਾਅਦ ਵੀ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਤਾਂ ਪ੍ਰਸ਼ਾਸਨ ਦੀ ਨੀਂਦ ਉੱਡ ਗਈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਨਰਸ ਨੇ ਇੰਜੈਕਸ਼ਨ ਨੂੰ ਬਦਲ ਦਿੱਤਾ ਸੀ। ਅਜੇ ਤੱਕ ਨਰਸ ਦੀ ਡਿਟੇਲ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਪੁਲਸ ਨੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਦੁੱਖ ਭਰੀ ਖ਼ਬਰ, ਭਾਰਤੀ ਮੂਲ ਦੇ ਨੌਜਵਾਨ ਦੀ ਖੱਡ ’ਚੋਂ ਮਿਲੀ ਲਾਸ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News