ਯੂਕਰੇਨ ਦੀ ਅਪੀਲ-ਕਾਲੇ ਸਾਗਰ ''ਚ ਆਪਣੀ ਨੇਵੀ ਦੀ ਮੌਜੂਦਗੀ ਵਧਾਵੇ ਜਰਮਨੀ
Sunday, Dec 02, 2018 - 08:25 PM (IST)

ਮਾਸਕੋ (ਏ.ਪੀ.)- ਯੂਕਰੇਨ ਦੇ ਰਾਸ਼ਟਰਪਤੀ ਪੇਟਰੋ ਪੋਰੋਸ਼ੇਂਕੋ ਨੇ ਜਰਮਨੀ ਅਤੇ ਇਸਦੇ ਸਾਥੀ ਦੇਸ਼ਾਂ ਵਲੋਂ ਕਾਲ਼ਾ ਸਾਗਰ (ਬਲੈਕ ਸੀ) ਵਿੱਚ ਆਪਣੀ ਸਮੁੰਦਰੀ ਫੌਜ ਦੀ ਹਾਜ਼ਰੀ ਵਧਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਰੂਸ ਨੂੰ ਇਸ ਖੇਤਰ ਵਿੱਚ ਆਪਣਾ ਦਖਲ ਹੋਰ ਵਧਾਉਣ ਤੋਂ ਰੋਕਿਆ ਜਾ ਸਕੇ। ਪੋਰੋਸ਼ੇਂਕੋ ਨੇ ਕਿਹਾ ਕਿ ਰੂਸ ਨੇ ਯੂਕਰੇਨ ਵਲੋਂ ਲੱਗੀ ਆਪਣੀ ਸੀਮਾ ਦੇ ਕੋਲ ਵੱਡੀ ਗਿਣਤੀ ਵਿੱਚ ਫੌਜੀ ਤਾਇਨਾਤ ਕਰ ਰੱਖੇ ਹਨ। ਉਨ੍ਹਾਂ ਨੇ ਯਾਦ ਕਰਵਾਇਆ ਕਿ ਪਿਛਲੇ ਹਫਤੇ ਕਾਲੇ ਸਾਗਰ ਵਿੱਚ ਯੂਕਰੇਨ ਅਤੇ ਰੂਸ ਦੀ ਸਮੁੰਦਰੀ ਫੌਜ ਝੜਪ ਤੋਂ ਬਾਅਦ ਰੂਸ ਯੂਕਰੇਨ ਦੀ ਸਰਹੱਦ ਵਿੱਚ ਅੰਦਰ ਦਾਖਲ ਹੋਣਾ ਚਾਹ ਰਿਹਾ ਹੈ।
ਰੂਸ ਪਹਿਲਾਂ ਹੀ ਕਰੀਮੀਆ 'ਤੇ ਕਬਜ਼ਾ ਕਰ ਚੁੱਕਾ ਹੈ। ਕਰੀਮੀਆ ਕਾਲੇ ਸਾਗਰ ਦਾ ਇੱਕ ਟਾਪੂ ਹੈ। ਪੋਰੋਸ਼ੇਂਕੋ ਨੇ ਕਿਹਾ, ‘‘ਸਾਨੂੰ ਰੂਸ ਦੇ ਹਮਲਾਵਰ ਸੁਭਾਅ ਉੱਤੇ ਇੱਕ ਠੋਸ, ਇਕੋ-ਇਕ ਅਤੇ ਸਪੱਸ਼ਟ ਪ੍ਰਤੀਕਿਰਆ ਦੀ ਜ਼ਰੂਰਤ ਹੈ।’’ ਉਨ੍ਹਾਂ ਨੇ ਜਰਮਨ ਫਨਕੇ ਮੀਡਿਆ ਗਰੁੱਪ ਵਲੋਂ ਪ੍ਰਕਾਸ਼ਿਤ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ। ਪਿਛਲੇ ਹਫਤੇ ਹੋਈ ਝੜਪ ਕਾਰਨ ਰੂਸ ਅਤੇ ਯੂਕਰੇਨ ਦੇ 'ਚ ਤਣਾਅ ਵੱਧ ਗਿਆ ਹੈ।