ਗੈਸ ਸਪਲਾਈ 'ਸੰਕਟ' ਦਾ ਸਾਹਮਣਾ ਕਰ ਰਿਹਾ ਜਰਮਨੀ, ਚਿੰਤਾਜਨਕ ਪੱਧਰ ਦੀ ਚਿਤਾਵਨੀ ਜਾਰੀ

Thursday, Jun 23, 2022 - 09:22 PM (IST)

ਗੈਸ ਸਪਲਾਈ 'ਸੰਕਟ' ਦਾ ਸਾਹਮਣਾ ਕਰ ਰਿਹਾ ਜਰਮਨੀ, ਚਿੰਤਾਜਨਕ ਪੱਧਰ ਦੀ ਚਿਤਾਵਨੀ ਜਾਰੀ

ਬਰਲਿਨ-ਜਰਮਨੀ ਨੇ ਕੁਦਰਤੀ ਗੈਸ ਦੀ ਸਪਲਾਈ ਲਈ ਤਿੰਨ-ਪੜਾਵੀ ਐਮਰਜੈਂਸੀ ਯੋਜਨਾ ਦੇ ਦੂਜੇ ਪੜਾਅ 'ਚ ਪਹੁੰਚਣ ਦਾ ਐਲਾਨ ਕੀਤਾ ਅਤੇ ਚਿਤਾਵਨੀ ਦਿੱਤੀ ਹੈ ਕਿ ਰੂਸ ਵੱਲੋਂ ਘੱਟ ਹੁੰਦੀ ਸਪਲਾਈ ਦੇ ਚੱਲਦੇ ਸਰਦੀ ਲਈ ਸਟੋਰੇਜ ਟੀਚਿਆਂ ਨੂੰ ਲੈ ਕੇ ਖਤਰਾ ਪੈਦਾ ਹੋ ਗਿਆ ਹੈ। ਸਰਕਾਰ ਨੇ ਕਿਹਾ ਕਿ 14 ਜੂਨ ਤੋਂ ਰੂਸ ਵੱਲੋਂ ਸਪਲਾਈ 'ਚ ਕਟੌਤੀ ਅਤੇ ਬਾਜ਼ਾਰ 'ਚ ਗੈਸ ਦੀਆਂ ਕੀਮਤਾਂ 'ਚ ਉਛਾਲ ਦੇ ਚੱਲਦੇ ਉਸ ਨੂੰ 'ਚਿੰਤਾਜਨਕ' ਪੱਧਰ ਦੀ ਚਿਤਾਵਨੀ ਜਾਰੀ ਕਰਨੀ ਪਈ ਹੈ।

ਇਹ ਵੀ ਪੜ੍ਹੋ :ਸ਼੍ਰੀਲੰਕਾ 'ਚ ਪੈਟਰੋਲ ਪੰਪ 'ਤੇ ਈਂਧਨ ਲਈ 5 ਦਿਨਾਂ ਤੋਂ ਲਾਈਨ 'ਚ ਲੱਗੇ ਟਰੱਕ ਚਾਲਕ ਦੀ ਮੌਤ

ਤੀਸਰਾ ਅਤੇ ਅੰਤਿਮ ਪੜਾਅ 'ਐਮਰਜੈਂਸੀ' ਪੱਧਰ ਕਿਹਾ ਜਾਵੇਗਾ। ਆਰਥਿਕ ਮਾਮਲਿਆਂ ਦੇ ਮੰਤਰੀ ਰਾਬਰਟ ਹੇਬੇਕ ਨੇ ਇਕ ਬਿਆਨ 'ਚ ਕਿਹਾ ਕਿ ਹਾਲਾਤ ਗੰਭੀਰ ਹੈ ਅਤੇ ਸਰਦੀ ਵੀ ਆਵੇਗੀ। ਉਨ੍ਹਾਂ ਕਿਹਾ ਕਿ ਗੈਸ ਸਪਲਾਈ 'ਚ ਕਟੌਤੀ (ਰੂਸੀ ਰਾਸ਼ਟਰਪਤੀ ਵਲਾਦੀਮੀਰ) ਪੁਤਿਨ ਦਾ ਸਾਡੇ ਉੱਤੇ ਆਰਥਿਕ ਹਮਲਾ ਹੈ। ਅਸੀਂ ਇਸ ਨਾਲ ਖੁਦ ਦੀ ਰੱਖਿਆ ਕਰਾਂਗੇ।

ਇਹ ਵੀ ਪੜ੍ਹੋ : ਵਿਆਜ ਦਰਾਂ ਵਧਾਉਣ ਦਾ ਇਹੀ ਹੈ ਸਹੀ ਸਮਾਂ, ਅੱਗੇ ਹੋਰ ਵਧੇਗਾ ਰੇਪੋ ਰੇਟ : RBI

ਰੂਸ ਨੇ ਪਿਛਲੇ ਹਫ਼ਤੇ ਜਰਮਨੀ, ਇਟਲੀ, ਆਸਟ੍ਰੀਆ, ਚੈੱਕ ਗਣਰਾਜ ਅਤੇ ਸਲੋਵਾਕੀਆ ਨੂੰ ਗੈਸ ਦੀ ਸਪਲਾਈ 'ਚ ਕਟੌਤੀ ਕਰ ਦਿੱਤੀ ਸੀ ਅਤੇ ਯੂਰਪੀਅਨ ਯੂਨੀਅਨ ਦੇ ਦੇਸ਼ ਬਿਜਲੀ ਉਤਪਾਦਨ, ਊਰਜਾ ਉਦਯੋਗ ਅਤੇ ਸਰਦੀਆਂ 'ਚ ਘਰਾਂ ਨੂੰ ਗਰਮ ਰੱਖਣ ਲਈ ਵਰਤੇ ਜਾਣ ਵਾਲੇ ਬਾਲਣ ਨੂੰ ਸਟੋਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਰਮਨੀ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦ ਪੋਲੈਂਡ, ਬੁਲਗਾਰੀਆ, ਡੈਨਮਾਰਕ, ਫਿਨਲੈਂਡ, ਫਰਾਂਸ ਅਤੇ ਨੀਦਰਲੈਂਡ ਨੂੰ ਹਾਲ ਦੇ ਹਫ਼ਤਿਆਂ 'ਚ ਗੈਸ ਸਪਲਾਈ ਬੰਦ ਕਰ ਦਿੱਤੀ ਗਈ। ਜਰਮਨੀ ਦੀ ਸਰਕਾਰ ਨੇ ਕਿਹਾ ਕਿ ਫਿਲਹਾਲ ਗੈਸ ਭੰਡਾਰਨ ਕੇਂਦਰਾਂ ਦੀ ਸਮਰੱਥਾ 58 ਫੀਸਦੀ ਹੈ ਜੋ ਬੀਤੇ ਸਾਲ ਦੇ ਇਸ ਸਮੇਂ ਦੀ ਤੁਲਨਾ 'ਚ ਜ਼ਿਆਦਾ ਹੈ।

ਇਹ ਵੀ ਪੜ੍ਹੋ : ਪੂਰਬੀ ਯੂਕ੍ਰੇਨ 'ਚ 2 ਪਿੰਡਾਂ 'ਤੇ ਰੂਸ ਨੇ ਕੀਤਾ ਕਬਜ਼ਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News