ਜਰਮਨੀ ਦੇ ਇਕ ਸੂਬੇ ਨੇ ਸਕੂਲ ਵਿਚ ਬੁਰਕਾ ਪਾਉਣ ''ਤੇ ਲਾਈ ਰੋਕ
Friday, Jul 24, 2020 - 12:49 PM (IST)
ਬਰਲਿਨ- ਜਰਮਨੀ ਦੇ ਸੂਬੇ ਬਾਡੇਨ ਵੁਰਮਬਰਗ ਨੇ ਸਕੂਲਾਂ ਵਿਚ ਬੱਚੀਆਂ ਦੇ ਬੁਰਕਾ ਤੇ ਨਕਾਬ ਪਾਉਣ 'ਤੇ ਰੋਕ ਲਗਾ ਦਿੱਤੀ ਹੀ। ਮਹਿਲਾ ਅਧਿਆਪਕਾਂਵਾਂ ਲਈ ਇੱਥੇ ਇਸ ਤਰ੍ਹਾਂ ਦਾ ਕਾਨੂੰਨ ਪਹਿਲਾਂ ਤੋਂ ਹੀ ਹੈ। ਫਰਵਰੀ ਵਿਚ ਹੈਮਬਰਗ ਦੀ ਇਕ ਅਦਾਲਤ ਇਸੇ ਤਰ੍ਹਾਂ ਦੇ ਇਕ ਕਾਨੂੰਨ ਨੂੰ ਸਹੀ ਦੱਸਿਆ ਸੀ।
ਜਰਮਨੀ ਦੇ ਇਸ ਸੂਬੇ ਦੇ ਮੁੱਖ ਮੰਤਰੀ ਗਰੀਨ ਪਾਰਟੀ ਦੇ ਵਿਨਫਰੀਡ ਕਰੇਚਮਨ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ਵਿਚ ਅਜਿਹਾ ਘੱਟ ਦੇਖਣ ਨੂੰ ਮਿਲਦਾ ਹੈ ਪਰ ਜੋ ਵੀ ਥੋੜੇ ਬਹੁਤ ਮਾਮਲੇ ਹਨ, ਉਨ੍ਹਾਂ 'ਤੇ ਕਾਨੂੰਨੀ ਰੂਪ ਨਾਲ ਕੰਟਰੋਲ ਜ਼ਰੂਰੀ ਹੈ।
ਦੇਸ਼ ਦੇ ਸਕੂਲਾਂ ਵਿਚ ਚਿਹਰਾ ਜਾਂ ਸਿਰ ਢੱਕਣ ਨੂੰ ਲੈ ਕੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਰਮਨੀ ਇਕ ਸੁਤੰਤਰ ਸਮਾਜ ਹੈ ਅਤੇ ਚਿਹਰੇ ਨੂੰ ਪੂਰੀ ਤਰ੍ਹਾਂ ਲੁਕਾਉਣਾ ਇਸ ਦਾ ਹਿੱਸਾ ਨਹੀਂ ਹੈ।