ਕੋਵਿਡ-19 : ਜਰਮਨੀ ਨੇ 5 ਦੇਸ਼ਾਂ ਲਈ ਸੀਮਾ ਕੀਤੀ ਸੀਲ, ਸਿਰਫ ਇਹਨਾਂ ਲੋਕਾਂ ਲਈ ਛੋਟ

Monday, Mar 16, 2020 - 12:39 PM (IST)

ਕੋਵਿਡ-19 : ਜਰਮਨੀ ਨੇ 5 ਦੇਸ਼ਾਂ ਲਈ ਸੀਮਾ ਕੀਤੀ ਸੀਲ, ਸਿਰਫ ਇਹਨਾਂ ਲੋਕਾਂ ਲਈ ਛੋਟ

ਬਰਲਿਨ (ਬਿਊਰੋ): ਦੁਨੀਆ ਭਰ ਦੇ ਕਰੀਬ 157 ਦੇਸ਼ ਜਾਨਲੇਵਾ ਕੋਰੋਨਾਵਾਇਰਸ ਦੀ ਚਪੇਟ ਵਿਚ ਹਨ। ਹਰੇਕ ਦੇਸ਼ ਦੀ ਸਰਕਾਰ ਸਾਵਧਾਨੀ ਤਹਿਤ ਲੋੜੀਂਦੇ ਕਦਮ ਚੁੱਕ ਰਹੀ ਹੈ। ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਦੇਖਦੇ ਹੋਏ ਜਰਮਨੀ ਨੇ ਸੋਮਵਾਰ ਸਵੇਰੇ 5 ਦੇਸ਼ਾਂ ਨਾਲ ਮਿਲਣ ਵਾਲੀ ਸੀਮਾ ਨੂੰ ਸੀਲ ਕਰ ਦਿੱਤਾ । ਜਰਮਨੀ ਦੇ ਅੰਦਰੂਨੀ ਮੰਤਰੀ ਹੋਜ਼ਰਟ ਸੀਹੋਫਰ ਨੇ ਕਿਹਾ,''ਸੋਮਵਾਰ ਦੀ ਸਵੇਰ ਤੋਂ ਫਰਾਂਸ, ਸਵਿਟਜ਼ਰਲੈਂਡ, ਲਕਜ਼ਮਬਰਗ ਅਤੇ ਡੈਨਮਾਰਕ ਦੇ ਨਾਲ ਲੱਗਣ ਵਾਲੀ ਸੀਮਾ 'ਤੇ ਕੰਟਰੋਲ ਲਾਗੂ ਹੋ ਜਾਵੇਗਾ।'' 

PunjabKesari

ਉਹਨਾਂ ਨੇ ਕਿਹਾ ਕਿ ਕੋਰੋਨਾ ਦਾ ਇਨਫੈਕਸ਼ਨ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਨੂੰ ਰੋਕਣ ਲਈ ਇਹ ਕਦਮ ਚੁੱਕਣਾ ਲਾਜ਼ਮੀ ਸੀ। ਅੰਦਰੂਨੀ ਮੰਤਰੀ ਨੇ ਕਿਹਾ,''ਜਰਮਨ ਨਾਗਰਿਕਾਂ ਅਤੇ ਰੈਜੀਡੈਂਸੀ ਪਰਮਿਟ ਵਾਲੇ ਲੋਕਾਂ ਨੂੰ ਦੇਸ਼ ਵਿਚ ਪਰਤਣ ਦੀ ਇਜਾਜ਼ਤ ਹੋਵੇਗੀ।'' ਇੱਥੇ ਦੱਸ ਦਈਏ ਕਿ ਜਰਮਨੀ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 5,813 ਮਾਮਲੇ ਸਾਹਮਣੇ ਆਏ ਹਨ ਜਦਕਿ 13 ਲੋਕਾਂ ਦੀ ਮੌਤ ਹੋਈ ਹੈ।  ਸੀਹੋਫਰ ਨੇ ਜ਼ੋਰ ਦੇ ਕੇ ਕਿਹਾ,''ਸੀਮਾ 'ਤੇ ਕੰਟਰੋਲ ਅਸਥਾਈ ਹੋਣਗੇ। ਇਸ ਕਦਮ ਦੀ ਸਮੇਂ ਸੀਮਾ 'ਤੇ ਸਮੀਖਿਆ ਹੋਵੇਗੀ।'' 

ਪੜ੍ਹੋ ਇਹ ਅਹਿਮ ਖਬਰ - 157 ਦੇਸ਼ਾਂ 'ਚ ਫੈਲਿਆ ਕੋਰੋਨਾ ਇਨਫੈਕਸ਼ਨ, ਮ੍ਰਿਤਕਾਂ ਦੀ ਗਿਣਤੀ 6,500 ਦੇ ਪਾਰ

ਕੋਰੋਨਾਵਾਇਰਸ ਦੇ ਵੱਧਦੇ ਇਨਫੈਕਸ਼ਨ ਦੇ ਤਹਿਤ ਉਹਨਾਂ ਨੇ ਨਾਗਰਿਕਾਂ ਨੂੰ ਸਮਾਜਿਕ ਕਾਰਜਾਂ ਤੋਂ ਬਚਣ ਦੀ ਅਪੀਲ ਕੀਤੀ। ਬਰਲਿਨ ਵਿਚ ਰਾਸ਼ਟਰੀ ਪੁਲਸ ਪ੍ਰਮੁੱਖ ਡਾਇਰੈਕਟਰ ਰੋਮਨ ਨੇ ਵੀ ਕਿਹਾ ਕਿ ਅਸੀਂ ਸੀਮਾਵਾਂ ਨੂੰ ਬੰਦ ਨਹੀਂ ਕਰ ਰਹੇ। ਉਹਨਾਂ ਨੇ ਕਿਹਾ ਕਿ ਇਹ ਕਦਮ ਸਾਵਧਾਨੀ ਵਜੋਂ ਚੁੱਕਿਆ ਗਿਆ ਹੈ। ਉੱਧਰ ਪੂਰੇ ਯੂਰਪ ਵਿਚ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ। ਹੁਣ ਇਹ ਮਹਾਮਾਰੀ ਦਾ ਕੇਂਦਰ ਬਣਦਾ ਜਾ ਰਿਹਾ ਹੈ। ਚੈੱਕ ਗਣਰਾਜ ਨੇ ਵੀ ਆਪਣੀਆਂ ਸੀਮਾਵਾਂ ਨੂੰ ਬਦ ਕਰ ਦਿੱਤਾ ਹੈ ਅਤੇ ਗੰਭੀਰ ਪਾਬੰਦੀਆਂ ਲਗਾਈਆਂ ਹਨ।

ਪੜ੍ਹੋ ਇਹ ਅਹਿਮ ਖਬਰ- ਇਸ ਦੇਸ਼ 'ਚ ਕੋਰੋਨਾ ਦੇ 1 ਸਾਲ ਤੱਕ ਟਿਕੇ ਰਹਿਣ ਦਾ ਖਦਸ਼ਾ, ਚਿਤਾਵਨੀ ਜਾਰੀ


author

Vandana

Content Editor

Related News