ਰੂਸੀ ਗੈਸ ''ਤੇ ਪਾਬੰਦੀ ਨਾਲ ਜਰਮਨੀ ਦੇ ਉਦਯੋਗਾਂ ''ਤੇ ਪਵੇਗਾ ਬੁਰਾ ਅਸਰ

Sunday, Apr 24, 2022 - 05:32 PM (IST)

ਰੂਸੀ ਗੈਸ ''ਤੇ ਪਾਬੰਦੀ ਨਾਲ ਜਰਮਨੀ ਦੇ ਉਦਯੋਗਾਂ ''ਤੇ ਪਵੇਗਾ ਬੁਰਾ ਅਸਰ

ਬਰਲਿਨ (ਵਾਰਤਾ): ਜਰਮਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਨੇ ਚਿਤਾਵਨੀ ਦਿੱਤੀ ਹੈ ਕਿ ਰੂਸੀ ਗੈਸ 'ਤੇ ਪਾਬੰਦੀਆਂ ਲਗਾਉਣ ਨਾਲ ਜਰਮਨ ਉਦਯੋਗਾਂ 'ਤੇ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪਵੇਗਾ। ਇਹ ਦਾਅਵਾ ਐਸੋਸੀਏਸ਼ਨ ਆਫ਼ ਜਰਮਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਡੀਆਈਐਚਕੇ) ਦੇ ਮੁੱਖ ਕਾਰਜਕਾਰੀ ਮਾਰਟਿਨ ਵੈਨਸਲੇਬੇਨ ਨੇ ਜਰਮਨ ਰੇਡੀਓ ਡੂਸ਼ਲੈਂਡ ਐਫਐਮ ਨਾਲ ਇੱਕ ਇੰਟਰਵਿਊ ਵਿੱਚ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਪੁਤਿਨ ਅਤੇ ਸ਼ਾਹਬਾਜ਼ ਸ਼ਰੀਫ ਵਿਚਕਾਰ ਚੁੱਪਚਾਪ ਚਿੱਠੀਆਂ ਦਾ ਆਦਾਨ-ਪ੍ਰਦਾਨ, ਦੋਵਾਂ ਨੇ ਪ੍ਰਗਟਾਈ ਇਹ ਇੱਛਾ

ਉਨ੍ਹਾਂ ਨੇ ਕਿਹਾ ਕਿ ਜਰਮਨੀ ਗੈਸ ਲਈ ਰੂਸ 'ਤੇ ਬਹੁਤ ਜ਼ਿਆਦਾ ਨਿਰਭਰ ਹੈ, ਇਸ ਲਈ ਇਹ ਪਾਬੰਦੀ ਲਗਾਉਣਾ ਬੇਇਨਸਾਫ਼ੀ ਹੈ ਅਤੇ ਇਸ ਨਾਲ ਦੇਸ਼ ਦੇ ਉਦਯੋਗ-ਧੰਦੇ ਤਬਾਹ ਹੋ ਜਾਣਗੇ। ਸਾਬਕਾ ਜਰਮਨ ਫੈਡਰਲ ਚਾਂਸਲਰ ਗੇਰਹਾਰਡ ਸ਼ਰੋਡਰ ਨੇ ਦਿ ਨਿਊਯਾਰਕ ਟਾਈਮਜ਼ ਨਾਲ ਇੱਕ ਤਾਜ਼ਾ ਇੰਟਰਵਿਊ ਵਿੱਚ ਕਿਹਾ ਕਿ ਰੂਸ ਨੂੰ ਲੰਬੇ ਸਮੇਂ ਵਿੱਚ ਅਲੱਗ-ਥਲੱਗ ਨਹੀਂ ਕੀਤਾ ਜਾ ਸਕਦਾ ਕਿਉਂਕਿ ਦੇਸ਼ ਦੇ ਉਦਯੋਗਾਂ ਨੂੰ ਰੂਸ ਦੇ ਤੇਲ ਅਤੇ ਗੈਸ ਦੀ ਲੋੜ ਹੈ, ਉੱਥੇ ਦੁਰਲੱਭ ਕੱਚੇ ਮਾਲ ਦੀ ਵੀ ਲੋੜ ਹੈ। ਗੇਰਹਾਰਡ ਦਾ ਕਹਿਣਾ ਹੈ ਕਿ ਯੂਕ੍ਰੇਨ ਵਿੱਚ ਰੂਸ ਦੀ ਫ਼ੌਜੀ ਮੁਹਿੰਮ ਦੇ ਖ਼ਤਮ ਹੋਣ ਤੋਂ ਬਾਅਦ, ਜਰਮਨੀ ਨੂੰ ਰੂਸ ਦੇ ਨਾਲ ਪਟੜੀ 'ਤੇ ਵਾਪਸ ਆਉਣਾ ਹੋਵੇਗਾ।


author

Vandana

Content Editor

Related News