ਜਰਮਨੀ ''ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੋਈ 1,89,822

Sunday, Jun 21, 2020 - 05:15 PM (IST)

ਜਰਮਨੀ ''ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੋਈ 1,89,822

ਬਰਲਿਨ (ਵਾਰਤਾ): ਜਰਮਨੀ ਵਿਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਰੋਨਾਵਾਇਰਸ ਨਾਲ ਪੀੜਤ 687 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1,89,822 ਤੱਕ ਪਹੁੰਚ ਗਈ। ਰੌਬਰਟ ਕੋਚ ਸੰਸਥਾ ਨੇ ਐਤਵਾਰ ਨੂੰ ਦੱਸਿਆ ਕਿ ਦੇਸ਼ ਵਿਚ ਕੋਰੋਨਾ ਦੇ ਇਨਫੈਕਸ਼ਨ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 8,882 ਹੋ ਗੋਈ ਹੈ। 

ਪੜ੍ਹੋ ਇਹ ਅਹਿਮ ਖਬਰ- International Yoga Day: ਯੋਗਾ ਵਿਸ਼ਵ ਗੁਰੂ ਹੈ 'ਭਾਰਤ', ਜਾਣੋ ਇਸ ਸਾਲ ਦੀ ਥੀਮ

ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਦੇਸ਼ ਵਿਚ ਇਸ ਮਹਾਮਾਰੀ ਦੇ ਕਾਰਨ ਅਕਤੂਬਰ ਤੱਕ ਸਾਰੇ ਵੱਡੇ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਦੇ ਨੌਰਥ ਰਾਈਨ ਵੈਸਟਫੇਲੀਆ ਸੂਬੇ ਵਿਚ ਕੁਝ ਸਮੂਹਾਂ ਦੀ ਕੋਰੋਨਾਵਾਇਰਸ ਇਨਫੈਕਸ਼ਨ ਦੇ ਰੂਪ ਵਿਚ ਪਛਾਣ ਹੋਈ ਹੈ। ਸਥਾਨਕ ਮੀਡੀਆ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਰਹੇਡਾ-ਵਾਈਡੇਨਬਕਰ ਦੇ ਇਕ ਮਾਂਸ ਪ੍ਰੋਸੈਸਿੰਗ ਪਲਾਂਟ ਵਿਚ ਇਕ ਹਜ਼ਾਰ ਤੋਂ ਵਧੇਰੇ ਕੋਰੋਨਾ ਪੀੜਤ ਮਾਮਲਿਆਂ ਦੀ ਰਿਪੋਰਟ ਸਾਹਮਣੇ ਆਈ ਹੈ।


author

Vandana

Content Editor

Related News