ਲੱਖਾਂ ਰੁਪਏ ਖ਼ਰਚ ਇਸ ਵਿਅਕਤੀ ਨੇ ਸਰੀਰ ''ਚ ਕਰਵਾਏ 17 ਬਦਲਾਅ, ਵੇਖੋਂ ਹੈਰਾਨ ਕਰਦੀਆਂ ਤਸਵੀਰਾਂ

Friday, Sep 04, 2020 - 04:22 PM (IST)

ਲੱਖਾਂ ਰੁਪਏ ਖ਼ਰਚ ਇਸ ਵਿਅਕਤੀ ਨੇ ਸਰੀਰ ''ਚ ਕਰਵਾਏ 17 ਬਦਲਾਅ, ਵੇਖੋਂ ਹੈਰਾਨ ਕਰਦੀਆਂ ਤਸਵੀਰਾਂ

ਜਰਮਨੀ : ਕਹਿੰਦੇ ਨੇ ਕਿ ਸ਼ੌਕ ਬਹੁਤ ਵੱਡੀ ਚੀਜ਼ ਹੈ। ਹਰ ਇਨਸਾਨ ਦਾ ਸ਼ੌਕ ਵੀ ਵੱਖ-ਵੱਖ ਹੁੰਦਾ ਹੈ। ਜੇਕਰ ਕੋਈ ਸਿਰਫ਼ ਖੁਦ ਦੇ ਸਰੀਰ 'ਤੇ ਟੈਟੂ ਕਰਵਾ ਕੇ ਹੀ ਖ਼ੁਦ ਨੂੰ ਵੱਖਰਾ ਸਮਝ ਰਿਹਾ ਹਾਂ ਤਾਂ ਉਸ ਨੂੰ ਜਰਮਨੀ ਦੇ ਇਸ 39 ਸਾਲ ਦੇ ਵਿਅਕਤੀ ਬਾਰੇ ਜਾਨਣਾ ਚਾਹੀਦਾ ਹੈ। ਸੈਂਡ੍ਰੋ ਨਾਮ ਦੇ ਇਸ ਵਿਅਕਤੀ ਨੇ ਸਰੀਰ 'ਚ ਤਬਦੀਲੀ ਲਿਆਉਣ ਲਈ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਸੈਂਡੋ ਨੇ ਆਪਣੇ ਸਰੀਰ ਦੇ 17 ਹਿੱਸਿਆਂ 'ਤੇ ਮਾਡੀਫਿਕੇਸ਼ਨ ਕਰਵਾਇਆ ਹੈ। ਇਸ ਦੇ ਚੱਲਦੇ ਹੁਣ ਸੈਂਡ੍ਰੋ ਸੋਸ਼ਲ ਮੀਡੀਆ 'ਤੇ ਸਿਮਟਰ ਸਕਲ ਫੇਸ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹੈ। 

ਇਹ ਵੀ ਪੜ੍ਹੋ : ਸਿਹਤ ਮੰਤਰਾਲਾ ਨੇ ਦੱਸਿਆ ਯਾਤਰਾ ਕਰਦੇ ਸਮੇਂ ਇਨ੍ਹਾਂ ਵਿਅਕਤੀਆਂ ਲਈ ਮਾਸਕ ਨਹੀਂ ਜ਼ਰੂਰੀ
PunjabKesariਇਕ ਰਿਪੋਰਟ ਮੁਤਾਬਕ ਸੈਂਡ੍ਰੋ ਨੇ ਬਾਡੀ ਮਾਡੀਫਿਕੇਸ਼ਨ ਦੇ ਲਈ ਕਰੀਬ 6 ਹਜ਼ਾਰ ਪਾਊਂਡ (5.8 ਲੱਖ ਰੁਪਏ) ਖਰਚ ਦਿੱਤੇ ਹਨ। ਇਹ ਪੂਰਾ ਖ਼ਰਚਾ ਉਸ ਦੇ ਸਰੀਰ ਦੇ 17 ਹਿੱਸਿਆ 'ਚ ਕੀਤੇ ਗਏ ਬਦਲਾਅ 'ਤੇ ਹੋਇਆ ਹੈ। ਜਰਮਨੀ ਦੇ 6insterwaldein ਦੇ ਰਹਿਣ ਵਾਲੇ 39 ਸਾਲਾ ਸੈਂਡ੍ਰੋ ਉਰਫ਼ ਮਿਸਟਰ ਸਕਲ ਫੇਸ ਹੁਣ ਆਪਣੇ ਨੱਕ ਦੇ ਉਠੇ ਹੋਏ ਹਿੱਸੇ ਨੂੰ ਵੀ ਵੱਖ ਕਰਾਉਂਣਗੇ। ਇਸ ਤੋਂ ਇਲਾਵਾ ਨੱਕ-ਕੰਨ ਬਨਾਕੇ ਅਤੇ ਟੈਟੂ ਦੇ ਜਰੀਏ ਖ਼ੁਦ ਨੂੰ ਸਕਲ ਦੀ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਲੱਗੇ ਹੋਏ ਹਨ। 

ਇਹ ਵੀ ਪੜ੍ਹੋ : ਸਹੇਲੀਆਂ ਨਾਲ ਕੰਮ ’ਤੇ ਗਈ ਕੁੜੀ ਨੂੰ ਨਹੀਂ ਪਤਾ ਸੀ ਕਿ ਇੰਝ ਹੋਵੇਗਾ ਉਸ ਦਾ ਦਰਦਨਾਕ ਅੰਤ

PunjabKesariਸੈਂਡ੍ਰੋ ਦਾ ਕਹਿਣਾ ਹੈ ਕਿ ਬਾਡੀ ਟ੍ਰਾਂਸਫਾਰਮੈਸ਼ਨ ਨੇ ਉਨ੍ਹਾਂ ਦੇ ਜੀਵਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ ਅਤੇ ਇਸ ਦਾ 'ਕੂਲ' ਦਿੱਖਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿਹਾ ਕਿ 'ਮੇਰੇ ਟ੍ਰਾਂਸਫਾਰਮੇਸ਼ਨ ਨੇ ਮੇਰੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਪਰ ਮੈਨੂੰ ਇਸ ਦੀ ਕੋਈ ਪ੍ਰਭਾਵ ਨਹੀਂ ਹੈ। ਮੈਂ ਅੰਦਰੂਨੀ ਕਦਰਾਂ ਕੀਮਤਾਂ ਦੇ ਕਾਰਨ ਇਸ ਨੂੰ ਸਵੀਕਾਰ ਕੀਤਾ ਹੈ। ਮੇਰਾ ਇਹ ਕੰਮ ਮੈਨੂੰ ਨੌਕਰੀ ਦਿਵਾਉਣ 'ਚ ਕਾਫ਼ੀ ਮਦਦ ਕਰ ਸਕਦਾ ਹੈ। 

ਇਹ ਵੀ ਪੜ੍ਹੋ : ਜਨਰਲ ਬਿਪਿਨ ਰਾਵਤ ਦਾ ਵੱਡਾ ਬਿਆਨ, ਕਿਹਾ ਸਾਡੀ ਫ਼ੌਜ ਨੂੰ ਤਿਆਰ ਰਹਿਣਾ ਚਾਹੀਦਾ

PunjabKesari

PunjabKesari

PunjabKesari


author

Baljeet Kaur

Content Editor

Related News