ਮਹਿਲਾ ਨੇ ਰੱਸੀ ''ਤੇ ਰਚਾਇਆ ਵਿਆਹ, ਤਸਵੀਰਾਂ ਤੇ ਵੀਡੀਓ ਵਾਇਰਲ
Thursday, Sep 19, 2019 - 05:09 PM (IST)

ਬਰਲਿਨ (ਬਿਊਰੋ)— ਜਰਮਨੀ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਵਾ ਵਿਚ ਰੱਸੀ 'ਤੇ ਚੱਲ ਕੇ ਕਰਤਬ ਦਿਖਾਉਣ ਵਾਲੀ ਮਹਿਲਾ ਮਤਲਬ Tytrope Walker ਸੁਰਖੀਆਂ ਵਿਚ ਹੈ। ਅਸਲ ਵਿਚ ਮਹਿਲਾ ਦੇ ਵਿਆਹ ਦੀਆਂ ਖਾਸ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਐਨਾ ਟ੍ਰੇਬਰ (33) ਨਾਮ ਦੀ ਮਹਿਲਾ ਪੇਸ਼ੇ ਤੋਂ ਹਾਈ ਵਾਇਰ ਆਰਟੀਸਟ ਹੈ। ਉਹ ਚਾਹੁੰਦੀ ਸੀ ਕਿ ਉੱਚਾਈ 'ਤੇ ਬੰਨ੍ਹੀ ਰੱਸੀ 'ਤੇ ਹੀ ਉਸ ਦਾ ਵਿਆਹ ਹੋਵੇ। ਐਨਾ ਦੇ ਪਿਤਾ ਜੋਹਾਨ ਟ੍ਰੇਬਰ ਨੇ ਉਸ ਦੀ ਇਹ ਇੱਛਾ ਪੂਰੀ ਕੀਤੀ। ਵਿਆਹ ਦੀਆਂ ਤਸਵੀਰਾਂ ਇਕ ਵੈਬਸਾਈਟ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਕੀਤੀਆਂ ਹਨ।
ਜੋਹਾਨ ਟ੍ਰੇਬਰ ਰੱਸੀ 'ਤੇ ਬਾਈਕ ਚਲਾ ਕੇ ਬਹੁਤ ਖਾਸ ਅੰਦਾਜ਼ ਵਿਚ ਐਨਾ ਅਤੇ ਉਸ ਦੇ ਲਾੜੇ ਨੂੰ ਹਵਾ ਵਿਚ ਲੈ ਜਾਂਦੇ ਹਨ। ਫਿਰ ਐਨਾ ਰੱਸੀ 'ਤੇ ਆਪਣੇ ਮੰਗੇਤਰ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕਰਦੀ ਹੈ। ਇਸ ਵਿਆਹ ਸਬੰਧੀ ਵੀਡੀਓ ਵੀ ਵਾਇਰਲ ਹੋ ਚੁੱਕਾ ਹੈ।
ਐਨਾ ਨੇ ਇਕ ਸਮਾਚਾਰ ਏਜੰਸੀ ਨੂੰ ਕਿਹਾ,''ਹਰੇਕ ਵਿਆਹ ਇਕ ਟਾਈਟਰੋਪ ਵਾਕ ਹੈ। ਸਾਡੇ ਵਿਆਹ ਲਈ ਟਾਈਟਰੋਪ ਵਾਕ ਨੂੰ ਇਕ ਸਹੀ ਸ਼ੁਰੂਆਤੀ ਬਿੰਦੂ ਹੋਣਾ ਚਾਹੀਦਾ ਹੈ, ਇਹ ਚੰਗਾ ਸੰਕੇਤ ਹੈ।''