ਇਕ ਪ੍ਰਸ਼ੰਸਕ ਕਾਰਨ ਰੋਕਿਆ ਗਿਆ ਐਂਜਲਾ ਮਰਕੇਲ ਦਾ ਜਹਾਜ਼

05/14/2019 5:42:39 PM

ਬਰਲਿਨ (ਭਾਸ਼ਾ)— ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਦਾ ਸਰਕਾਰੀ ਜਹਾਜ਼ ਉਨ੍ਹਾਂ ਦੀ ਇਕ ਉਤਸ਼ਾਹਿਤ ਪ੍ਰਸ਼ੰਸਕ ਕਾਰਨ ਰੋਕਿਆ ਗਿਆ। ਅਜਿਹਾ ਉਸ ਸਮੇਂ ਹੋਇਆ ਜਦੋਂ ਐਂਜਲਾ ਦੀ ਪ੍ਰਸ਼ੰਸਕ ਡੌਰਟਮੁੰਡ ਹਵਾਈ ਅੱਡੇ 'ਤੇ ਉਨ੍ਹਾਂ ਦੀ ਇਕ ਤਸਵੀਰ ਲੈਣ ਲਈ ਆਪਣੀ ਗੱਡੀ ਵਿਚੋਂ ਬਾਹਰ ਨਿਕਲੀ ਅਤੇ ਪਾਰਕਿੰਗ ਬ੍ਰੇਕ ਲਗਾਉਣੀ ਭੁੱਲ ਗਈ। ਇਸ ਨਾਲ ਉਸ ਦੀ ਗੱਡੀ ਹੌਲੀ-ਹੌਲੀ ਜਹਾਜ਼ ਦੇ ਨੇੜੇ ਪਹੁੰਚ ਗਈ। 

PunjabKesari

ਜਰਮਨੀ ਦੇ ਸਪੀਗੇਲ ਆਨਲਾਈਨ ਨੇ ਗਲੋਬਲ 5000 ਜਹਾਜ਼ ਦੇ ਨਾਲ ਮਾਮੂਲੀ ਟੱਕਰ ਦੀ ਇਕ ਤਸਵੀਰ ਮੰਗਲਵਾਰ ਨੂੰ ਪੋਸਟ ਕੀਤੀ ਅਤੇ ਦੱਸਿਆ ਕਿ ਡਰਾਈਵਰ ਹਵਾਈ ਅੱਡੇ 'ਤੇ ਕੰਮ ਕਰ ਰਹੇ ਹਨ। ਜਰਮਨ ਹਵਾਈ ਫੌਜ ਨੇ ਇਕ ਟਵੀਟ ਵਿਚ ਪੁਸ਼ਟੀ ਕੀਤੀ ਕਿ ਐਂਜਲਾ ਦਾ ਜਹਾਜ਼ ਇਕ ਗੱਡੀ ਦੁਆਰਾ ਨੁਕਸਾਨਿਆ ਗਿਆ, ਜਿਸ ਦੇ ਬਾਅਦ ਉਹ ਹੈਲੀਕਾਪਟਰ ਜ਼ਰੀਏ ਸੋਮਵਾਰ ਨੂੰ ਬਰਲਿਨ ਪਰਤ ਆਈ। ਭਾਵੇਂਕਿ ਉਨ੍ਹਾਂ ਨੇ ਘਟਨਾ ਨਾਲ ਸਬੰਧਤ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।


Vandana

Content Editor

Related News