ਪੈਗੰਬਰ ਕਾਰਟੂਨ ਵਿਵਾਦ : ਜਰਮਨੀ ''ਚ 11 ਸਾਲਾ ਵਿਦਿਆਰਥੀ ਨੇ ਟੀਚਰ ਦਾ ਸਿਰ ਕਟਣ ਦੀ ਦਿੱਤੀ ਧਮਕੀ

Thursday, Nov 12, 2020 - 06:03 PM (IST)

ਬਰਲਿਨ (ਬਿਊਰੋ): ਜਰਮਨੀ ਦੇ ਇਕ ਸਕੂਲ ਵਿਚ 11 ਸਾਲ ਦੇ ਇਕ ਮੁਸਲਿਮ ਵਿਦਿਆਰਥੀ ਨੇ ਆਪਣੇ ਹੀ ਟੀਚਰ ਨੂੰ ਗਲਾ ਕਟਣ ਦੀ ਧਮਕੀ ਦਿੱਤੀ ਹੈ। ਇਸ ਜਰਮਨ ਵਿਦਿਆਰਥੀ ਨੇ ਕਿਹਾ ਕਿ ਪੈਗੰਬਰ ਮੁਹੰਮਦ ਸਾਹਿਬ ਦਾ ਅਪਮਾਨ ਕਰਨ ਵਾਲੇ ਵਿਅਕਤੀ ਦਾ ਕਤਲ ਕਰਨਾ ਜਾਇਜ਼ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਿਛਲੇ ਮਹੀਨੇ ਫ੍ਰਾਂਸੀਸੀ ਟੀਚਰ ਸੈਮੁਅਲ ਪੇਟੀ ਦੇ ਕਤਲ ਦੀ ਯਾਦ ਵਿਚ ਜਰਮਨੀ ਦੇ ਸਕੂਲ ਵਿਚ ਇਕ ਮਿੰਟ ਦੀ ਸੋਗ ਸਭਾ ਦਾ ਆਯੋਜਨ ਕੀਤਾ ਗਿਆ ਸੀ।

ਇਸ ਬੱਚੇ ਨੇ ਉਸ ਸਮੇਂ ਗਲਾ ਕਟਣ ਦੀ ਧਮਕੀ ਦਿੱਤੀ ਜਦੋ ਟੀਚਰਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਮਾਤਾ-ਪਿਤਾ ਆਪਣੇ ਬੱਚਿਆਂ ਦੇ ਟੀਚਰਾਂ ਦੇ ਨਾਲ ਮੀਟਿੰਗ ਕਰਨ ਵਿਚ ਅਸਫਲ ਹੁੰਦੇ ਹਨ ਤਾਂ ਉਹਨਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਜਰਮਨ ਸਕੂਲ ਵਿਚ ਫ੍ਰਾਂਸੀਸੀ  ਟੀਚਰ ਦੇ ਕਤਲ ਦੀ ਯਾਦ ਵਿਚ ਸੋਗ ਸਭਾ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਮੁਸਲਿਮ ਵਿਦਿਆਰਥੀ ਨੇ ਧਮਕੀ ਦਿੱਤੀ,''ਜਿਹੜਾ ਪੈਗੰਬਰ ਦਾ ਅਪਮਾਨ ਕਰਦਾ ਹੈ, ਉਸ ਦਾ ਕਤਲ ਕਰਨ ਦੀ ਤੁਹਾਨੂੰ ਇਜਾਜ਼ਤ ਹੈ। ਇਹ ਠੀਕ ਹੈ।''

ਪੜ੍ਹੋ ਇਹ ਅਹਿਮ ਖਬਰ-  ਬਾਈਡੇਨ ਨੇ ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆਂ ਦੇ ਨੇਤਾਵਾਂ ਨਾਲ ਕੀਤੀ ਗੱਲਬਾਤ

ਧਮਕੀ ਦੇਣ ਦੀ ਇਹ ਘਟਨਾ ਰਾਜਧਾਨੀ ਬਰਲਿਨ ਦੇ ਸਪਾਨਦਾਉ ਇਲਾਕੇ ਵਿਚ ਸਥਿਤ ਕ੍ਰਿਸ਼ਚੀਅਨ ਮੇਰਗੇਨਸਟਰਨ ਪ੍ਰਾਇਮਰੀ ਸਕੂਲ ਦੀ ਹੈ। ਵਿਦਿਆਰਥੀ ਦੀ ਇਸ ਧਮਕੀ ਦੇ ਬਾਅਦ ਜਦੋਂ ਸਕੂਲ ਦੇ ਪ੍ਰਿੰਸੀਪਲ ਨੇ ਬੱਚੇ ਦੇ ਮਾਤਾ-ਪਿਤਾ ਨੂੰ ਐਲਰਟ ਕਰਨ ਲਈ ਬੁਲਾਇਆ ਤਾਂ ਬੱਚੇ ਦੀ ਮਾਂ ਨੇ ਜ਼ੋਰ ਦੇ ਕਿਹਾ ਕਿ ਉਹਨਾਂ ਦਾ ਪਰਿਵਾਰ ਇਸ ਤਰ੍ਹਾਂ ਦੀ ਵਿਚਾਰਧਾਰ ਨੂੰ ਨਹੀਂ ਮੰਨਦਾ। ਮਾਂ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਉਹਨਾਂ ਦੇ ਬੱਚੇ ਨੇ ਇਸ ਤਰ੍ਹਾਂ ਦੇ ਅਤਿਵਾਦੀ ਵਿਚਾਰ ਨੂੰ ਸਕੂਲ ਵਿਚ ਹੀ ਸਿੱਖਿਆ ਹੋਵੇਗਾ। 

ਮੀਡੀਆ ਰਿਪੋਰਟਾਂ ਮੁਤਾਬਕ, ਸਕੂਲ ਦੀ ਟੀਚਰ ਨੇ ਮਾਤਾ-ਪਿਤਾ ਦੇ ਨਾਲ ਮੀਟਿੰਗ 'ਤੇ ਜ਼ੋਰ ਦਿੱਤਾ ਸੀ।ਉਹਨਾਂ ਨੇ ਕਲਾਸ ਵਿਚ ਕਿਹਾ ਸੀ ਕਿ ਇਹ ਬੈਠਕ ਮਹੱਤਵਪੂਰਨ ਹੈ ਅਤੇ ਇਸ ਦੌਰਾਨ ਸਮੱਸਿਆਵਾਂ ਨੂੰ ਉਠਾਇਆ ਜਾਵੇਗਾ। ਟੀਚਰ ਨੇ ਇਹ ਵੀ ਕਿਹਾ ਸੀ ਕਿ ਇਸ ਮੀਟਿੰਗ ਵਿਚ ਜਿਹੜਾ ਵੀ ਹਿੱਸਾ ਨਹੀਂ ਲਵੇਗਾ, ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਦੇ ਜਵਾਬ ਵਿਚ ਬੱਚੇ ਨੇ ਕਿਹਾ,''ਜੇਕਰ ਮੇਰੇ ਮਾਤਾ-ਪਿਤਾ ਦੇ ਨਾ ਆਉਣ 'ਤੇ ਅਜਿਹਾ ਹੋਇਆ ਤਾਂ ਮੈਂ ਵੀ ਉਂਝ ਹੀ ਕਰਾਂਗਾ ਜਿਵੇਂ ਪੈਰਿਸ ਵਿਚ ਬੱਚੇ ਨੇ ਆਪਣੇ ਟੀਚਰ ਦੇ ਨਾਲ ਕੀਤਾ ਸੀ।'' ਇਹ ਵਿਦਿਆਰਥੀ 18 ਸਾਲਾ ਅਬਦੁੱਲਾ, ਮਨਜ਼ੂਰ, ਚੇਚੇਨਯਾ ਕੱਟੜਪੰਥੀ ਦਾ ਜ਼ਿਕਰ ਕਰ ਰਿਹਾ ਸੀ, ਜਿਸ ਨੇ 16 ਅਕਤੂਬਰ ਨੂੰ ਪੈਰਿਸ ਦੇ ਉਪਨਗਰੀ ਇਲਾਕੇ ਵਿਚ ਸੈਮੁਅਲ ਪੈਟੀ ਦਾ ਗਲਾ ਕੱਟ ਕੇ ਕਤਲ ਕਰ ਦਿੱਤਾ ਸੀ। ਉਸ ਨੇ ਸਿਰ ਕਟਣ ਦਾ ਵੀਡੀਓ ਵੀ ਬਣਾਇਆ ਅਤੇ ਉਸ ਦੇ ਬਾਅਦ ਉਸ ਕਲਿਪ ਨੂੰ ਆਨਲਾਈਨ ਪੋਸਟ ਕਰ ਦਿੱਤਾ ਸੀ।


Vandana

Content Editor

Related News